ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਵਿਚਲੇ ਸ਼ਰਾਬ ਮਾਫ਼ੀਏ ਦੇ ਖ਼ਿਲਾਫ਼ ਕੱਸੀ ਜਾਵੇਗੀ ਨਕੇਲ

By  Shanker Badra September 3rd 2020 05:40 PM -- Updated: September 3rd 2020 05:47 PM

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਵਿਚਲੇ ਸ਼ਰਾਬ ਮਾਫ਼ੀਏ ਦੇ ਖ਼ਿਲਾਫ਼ ਕੱਸੀ ਜਾਵੇਗੀ ਨਕੇਲ:ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਵੱਲੋਂ ਪੰਜਾਬ ਵਿੱਚ ਨਜਾਇਜ਼ ਸ਼ਰਾਬ, ਨਕਲੀ ਸ਼ਰਾਬ ਫੈਕਟਰੀ ਅਤੇ ਨਕਲੀ ਸ਼ਰਾਬ ਨਾਲ ਪੰਜਾਬ ਵਿੱਚ ਵੱਖ -ਵੱਖ ਥਾਵਾਂ 'ਤੇ ਦਰਜ ਹੋਈਆਂ 14 ਐੱਫ.ਆਈ.ਆਰਜ਼ ਨੂੰ ਜਾਂਚ ਹੇਠ ਲੈ ਲਿਆ ਹੈ। ਉੱਚ ਪੱਧਰੀ ਸੂਤਰਾਂ ਅਨੁਸਾਰ ਇਸ ਸਬੰਧੀ Enforcement Case Information Report (ECIR)  ਜਲੰਧਰ ਵਿਖੇ ਦਰਜ ਕਰ ਲਈ ਗਈ ਹੈ।

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਵਿਚਲੇ ਸ਼ਰਾਬ ਮਾਫ਼ੀਏ ਦੇ ਖ਼ਿਲਾਫ਼ ਕੱਸੀ ਜਾਵੇਗੀ ਨਕੇਲ

ਜ਼ਿਕਰਯੋਗ ਹੈ ਕਿ 14 ਮਈ ਨੂੰ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਦੇ ਗੰਢਿਆਂ ਪਿੰਡ ਵਿਚ ਫੜੀ ਗਈ ਨਕਲੀ ਸ਼ਰਾਬ ਫੈਕਟਰੀ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਹਰਕਤ ਵਿੱਚ ਆਇਆ ਸੀ ਅਤੇ ਈ.ਡੀ ਦੇ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਖੁਦ ਰਿਕਾਰਡ ਲੈਣ ਲਈ ਪਟਿਆਲਾ ਪੁੱਜੇ ਸਨ ਅਤੇ ਉਸ ਵੇਲੇ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੂੰ ਮਿਲੇ ਸਨ ਪਰ ਪੰਜਾਬ ਪੁਲਿਸ ਨੇ ਈ.ਡੀ ਨਾਲ ਸਹਿਯੋਗ ਨਹੀਂ ਕੀਤਾ ਸੀ ਅਤੇ ਰਿਕਾਰਡ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ।

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਪੰਜਾਬ ਵਿਚਲੇ ਸ਼ਰਾਬ ਮਾਫ਼ੀਏ ਦੇ ਖ਼ਿਲਾਫ਼ ਕੱਸੀ ਜਾਵੇਗੀ ਨਕੇਲ

ਈ.ਡੀ ਵਲੋਂ ਪਟਿਆਲਾ, ਖੰਨਾ, ਮੋਹਾਲੀ, ਲੁਧਿਆਣਾ, ਤਰਨ ਤਾਰਨ, ਬਟਾਲਾ, ਅੰਮ੍ਰਿਤਸਰ ਵਿਖੇ ਹੋਈਆਂ ਲੱਗਭਗ 14 ਮਾਮਲਿਆਂ ਨੂੰ ਖੰਗਾਲਿਆ ਜਾਵੇਗਾ ਅਤੇ ਇਨ੍ਹਾਂ ਧੰਦਿਆਂ ਦੀ ਜਾਂਚ ਕੀਤੀ ਜਾਵੇਗੀ ਕਿ ਇਨ੍ਹਾਂ ਤੋਂ ਕਮਾਇਆ ਗਿਆ ਪੈਸਾ ਕਿੱਥੇ -ਕਿੱਥੇ ਲਗਾਇਆ ਗਿਆ ਹੈ। ਇਹ ECIR ਪੰਜਾਬ ਮਨੀ ਲਾਂਡਰਿੰਗ ਐਕਟ ਹੇਠ ਦਰਜ ਕੀਤੀ ਗਈ ਹੈ।

-PTCNews

Related Post