ਮੂੰਗੀ ਦੀ ਖ਼ਰੀਦ ਨਾ ਹੋਣ ਤੋਂ ਭੜਕੇ ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਤੇ ਮੁਲਾਜ਼ਮਾਂ ਦਾ ਘਿਰਾਓ

By  Ravinder Singh August 2nd 2022 06:43 PM

ਤਲਵੰਡੀ ਸਾਬੋ: ਪੰਜਾਬ ਸਰਕਾਰ ਵੱਲੋਂ ਖੇਤੀ ਵਿਭੰਨਤਾ ਅਤੇ ਪਾਣੀ ਦੀ ਬਚਤ ਲਈ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਬੀਜਣ ਲਈ ਉਤਸ਼ਾਹਿਤ ਕੀਤਾ ਗਿਆ ਪਰ ਹੁਣ ਮੂੰਗੀ ਦੀ ਫਸਲ ਦੀ ਖ਼ਰੀਦ ਨਾ ਹੋਣ ਕਰ ਕੇ ਕਿਸਾਨਾਂ ਦੀ ਮੂੰਗੀ ਮੰਡੀ ਵਿੱਚ ਰੁਲ਼ ਰਹੀ ਹੈ ਤੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਪਰੇਸ਼ਾਨ ਕਿਸਾਨਾਂ ਨੇ ਅੱਜ ਅੱਕ ਕੇ ਮਾਰਕਿਟ ਕਮੇਟੀ ਦਫ਼ਤਰ ਅਤੇ ਮੁਲਾਜ਼ਮਾਂ ਦਾ ਘਿਰਾਓ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੇ ਮੁਸ਼ਕਲ ਹੱਲ ਨਾ ਹੋਣ ਤੱਕ ਘਿਰਾਉ ਜਾਰੀ ਰੱਖਣ ਦਾ ਐਲਾਨ ਕੀਤਾ। ਕਿਸਾਨਾਂ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਮਿੱਠੀ ਗੋਲੀ ਦੇ ਕੇ ਮੂੰਗੀ ਦੀ ਬਿਜਾਈ ਤਾਂ ਕਰਵਾ ਲਈ ਗਈ ਪਰ ਹੁਣ ਉਹ ਮੰਡੀ ਵਿੱਚ ਆਈ ਕਿਸਾਨਾਂ ਦੀ ਫਸਲ ਚੁੱਕਣ ਨੂੰ ਤਿਆਰ ਨਹੀਂ, ਉਨ੍ਹਾਂ ਨੇ ਦੱਸਿਆ ਕਿ ਉਹ ਕਈ ਕਈ ਦਿਨਾਂ ਤੋਂ ਮੰਡੀ ਵਿੱਚ ਮੂੰਗੀ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ, ਕਿਸਾਨਾਂ ਨੇ ਦੋਸ਼ ਲਗਾਇਆ ਕਿ ਅਧਿਕਾਰੀ ਕਿਸਾਨਾਂ ਨਾਲ ਵਿਤਕਰੇਬਾਜ਼ੀ ਕਰ ਰਹੇ ਹਨ। ਮੂੰਗੀ ਦੀ ਖ਼ਰੀਦ ਨਾ ਹੋਣ ਤੋਂ ਭੜਕੇ ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਤੇ ਮੁਲਾਜ਼ਮਾਂ ਦਾ ਘਿਰਾਓਕੱਲ੍ਹ ਸੱਤਾਧਾਰੀ ਇੱਕ ਆਗੂ ਦਾ ਫੋਨ ਆਉਣ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਦੀ ਮੂੰਗੀ ਜ਼ਿਆਦਾ ਨਮੀ ਹੋਣ ਦੇ ਬਾਵਜੂਦ ਵੀ ਖ਼ਰੀਦ ਕਰ ਲਈ ਪਰ ਆਮ ਕਿਸਾਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ। ਕਿਸਾਨਾਂ ਦੋਸ਼ ਲਗਾਇਆ ਕਿ ਸਰਕਾਰ ਨੇ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਬਹੁਤ ਸਾਰੇ ਲਾਰੇ ਤੇ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਤਾਂ ਮੂੰਗੀ ਖ਼ਰੀਦ ਨਹੀਂ ਕੀਤੀ ਜਾ ਰਹੀ। ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਪੰਜਾਬ ਸਰਕਾਰ ਨੇ 31 ਜੁਲਾਈ ਤੱਕ ਹੀ ਮੂੰਗੀ ਦੀ ਖ਼ਰੀਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਜਿਸ ਤੋਂ ਬਾਅਦ ਹੁਣ ਮਾਰਕਫੈਡ ਨੇ ਮੂੰਗੀ ਦੀ ਖ਼ਰੀਦ ਬੰਦ ਕਰ ਦਿੱਤੀ ਹੈ। ਮੂੰਗੀ ਦੀ ਖ਼ਰੀਦ ਨਾ ਹੋਣ ਤੋਂ ਭੜਕੇ ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਤੇ ਮੁਲਾਜ਼ਮਾਂ ਦਾ ਘਿਰਾਓਦੱਸਣਾ ਬਣਦਾ ਹੈ ਕਿ ਬੀਤੇ ਦਿਨ ਕਿਸਾਨਾਂ ਨੇ ਮੂੰਗੀ ਦੀ ਖ਼ਰੀਦ ਲਈ ਤਾਰੀਕ ਵਧਾਉਣ ਲਈ ਐਸਡੀਐਮ ਤਲਵੰਡੀ ਸਾਬੋ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਕੋਈ ਗੱਲ ਨਾ ਹੁੰਦੀ ਦੇਖ ਕੇ ਅੱਕੇ ਹੋਏ ਕਿਸਾਨਾਂ ਨੇ ਮਾਰਕੀਟ ਕਮੇਟੀ ਤਲਵੰਡੀ ਸਾਬੋ ਦਾ ਦਫਤਰ ਸਮੇਤ ਮੁਲਾਜ਼ਮਾਂ ਦੇ ਘੇਰ ਲਿਆ ਹੈ। ਸਵੇਰ ਤੋਂ ਲੈਕੇ ਸ਼ਾਮ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਹਾਲੇ ਤੱਕ ਉਕਤ ਮੁਲਾਜ਼ਮਾਂ ਨੂੰ ਛੁਡਵਾਉਣ ਲਈ ਨਹੀਂ ਪਹੁੰਚਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਤਲਵੰਡੀ ਸਾਬੋ ਦੇ ਮੀਤ ਪ੍ਰਧਾਨ ਕੁਲਵਿੰਦਰ ਗਿਆਨਾ ਨੇ ਕਿਹਾ ਕਿ ਜਿੰਨਾ ਸਮਾਂ ਹੱਲ ਨਹੀਂ ਕੀਤਾ ਜਾਂਦਾ ਘਿਰਾਓ ਜਾਰੀ ਰਹੇਗਾ। ਕਿਸੇ ਵੀ ਮੁਲਾਜ਼ਮ ਨੂੰ ਜਾਣ ਨਹੀਂ ਦਿੱਤਾ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਸੀ। ਮੂੰਗੀ ਦੀ ਖ਼ਰੀਦ ਨਾ ਹੋਣ ਤੋਂ ਭੜਕੇ ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਤੇ ਮੁਲਾਜ਼ਮਾਂ ਦਾ ਘਿਰਾਓਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਕਿਸਾਨ ਆਗੂ ਭੋਲਾ ਸਿੰਘ ਰਾਏਖਾਨਾ, ਬਲਾਕ ਆਗੂ ਬਬਲੀ ਸਿੰਘ, ਭੋਲਾ ਸਿੰਘ ਮਾੜੀ, ਗੁਰਪ੍ਰੀਤ ਸਿੰਘ ਬੰਗੇਹਰ, ਰੂਪ ਸਿੰਘ ਗਿਆਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਉਧਰ ਮੂੰਗੀ ਦੀ ਖ਼ਰੀਦ ਕਰ ਰਹੇ ਮਾਰਕਫੈਡ ਦੇ ਮੈਨੇਜਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ 31 ਜੁਲਾਈ ਤੱਕ ਮੂੰਗੀ ਦੀ ਖ਼ਰੀਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਸਰਕਾਰ ਨੂੰ ਰਹਿੰਦੀ ਮੂੰਗੀ ਬਾਰੇ ਵੀ ਚਿੱਠੀ ਭੇਜ ਕੇ ਜਾਣੂ ਕਰਵਾ ਦਿੱਤਾ ਗਿਆਂ ਹੈ ਜੇ ਸਰਕਾਰ ਦੇ ਆਦੇਸ਼ ਹੋਣਗੇ ਤਾਂ ਖ਼ਰੀਦ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਵੀ ਪੜ੍ਹੋ : ਸੰਯੁਕਤ ਕਿਸਾਨ ਮੋਰਚੇ ਵੱਲੋਂ 3 ਅਗਸਤ ਨੂੰ ਪੰਜਾਬ 'ਚ ਚੱਕਾ ਜਾਮ ਕਰਨ ਦਾ ਐਲਾਨ

Related Post