ਪੰਜਾਬ ਦੇ ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲਿਆਂ ਲਈ ਭਾਰੀ ਉਤਸ਼ਾਹ, 99 ਫ਼ੀਸਦੀ ਸੀਟਾਂ ਭਰ ਚੁੱਕੀਆਂ

By  Ravinder Singh August 16th 2022 08:27 AM -- Updated: August 16th 2022 08:29 AM

ਪਟਿਆਲਾ : ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਪਿਛਲੇ ਦੋ ਸਾਲਾਂ ਦਰਮਿਆਨ ਕੋਰੋਨਾ ਦੌਰਾਨ ਹਾਲਤ ਕਾਫੀ ਤਰਸਯੋਗ ਬਣੀ ਰਹੀ। ਕੋਵਿਡ ਕਾਰਨ ਸਕੂਲ ਨਹੀਂ ਖੁੱਲ੍ਹੇ, ਜਿਸ ਕਾਰਨ ਸਕੂਲਾਂ ਵਿੱਚ ਦਾਖ਼ਲਿਆਂ ਦੀ ਕਮੀ ਰਹੀ ਅਤੇ ਜ਼ਿਆਦਾਤਰ ਸੀਟਾਂ ਖ਼ਾਲੀ ਰਹਿ ਗਈਆਂ ਸਨ। ਇਸ ਸਾਲ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। 11ਵੀਂ ਅਤੇ 12ਵੀਂ ਜਮਾਤ ਲਈ ਕੁੱਲ 4,600 ਸੀਟਾਂ ਸਨ, ਜਿਨ੍ਹਾਂ ਵਿੱਚੋਂ 4,579 ਸੀਟਾਂ ਭਰ ਚੁੱਕੀਆਂ ਹਨ। 2022-23 ਸੈਸ਼ਨ ਵਿੱਚ 4579 ਵਿਦਿਆਰਥੀਆਂ ਨੇ ਦਾਖ਼ਲਾ ਲੈ ਲਿਆ ਹੈ। 99 ਫ਼ੀਸਦੀ ਸੀਟਾਂ ਉਤੇ ਦਾਖ਼ਲੇ ਕਾਰਨ ਸਕੂਲ ਸਟਾਫ਼ ਦੇ ਨਾਲ-ਨਾਲ ਸਿੱਖਿਆ ਵਿਭਾਗ ਤੇ ਆਮ ਲੋਕ ਵੀ ਹੈਰਾਨ ਹਨ। ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਐਸਏਐਸ ਨਗਰ, ਪਟਿਆਲਾ, ਸੰਗਰੂਰ ਅਤੇ ਤਲਵਾੜਾ ਦੇ ਮੈਰੀਟੋਰੀਅਸ ਸਕੂਲਾਂ ਦੀ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਦੌਰਾਨ ਹਾਲਤ ਤਰਸਯੋਗ ਬਣੀ ਹੋਈ ਸੀ। ਇਸ ਸਾਲ 2022 ਵਿੱਚ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਵਿੱਚ ਵੱਡਾ ਉਛਾਲ ਆਇਆ। 11ਵੀਂ ਅਤੇ 12ਵੀਂ ਜਮਾਤ ਲਈ ਕੁੱਲ 4,600 ਸੀਟਾਂ ਸਨ, ਜਿਨ੍ਹਾਂ ਵਿੱਚੋਂ 4,579 ਸੀਟਾਂ ਭਰ ਚੁੱਕੀਆਂ ਹਨ। ਹਾਲ ਹੀ ਵਿੱਚ ਪੰਜਾਬ ਦੇ 22 ਕੇਂਦਰਾਂ ਵਿੱਚ 5 ਦਿਨਾਂ ਤੱਕ ਚੱਲੀ ਕੌਂਸਲਿੰਗ ਵਿੱਚ ਸੂਬੇ ਭਰ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਿਆਂ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਨ੍ਹਾਂ ਵਿੱਚ ਕੁੱਲ 4,579 ਵਿਦਿਆਰਥੀਆਂ ਨੇ ਦਾਖ਼ਲਾ ਲਿਆ। ਪੰਜਾਬ ਦੇ ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲਿਆਂ ਲਈ ਭਾਰੀ ਉਤਸ਼ਾਹ, 99 ਫ਼ੀਸਦੀ ਸੀਟਾਂ ਭਰ ਚੁੱਕੀਆਂਅਧਿਕਾਰੀਆਂ ਅਨੁਸਾਰ ਤਲਵਾੜਾ ਦੇ ਮੈਰੀਟੋਰੀਅਸ ਸਕੂਲ ਵਿੱਚ ਜਿੱਥੇ ਲੜਕੀਆਂ ਲਈ ਕਾਮਰਸ ਦੀਆਂ 16 ਸੀਟਾਂ ਹਨ, ਉਸ ਵਿੱਚ ਦਾਖ਼ਲੇ ਲਈ ਦਾਅਵਾ ਨਹੀਂ ਕੀਤਾ ਗਿਆ ਸੀ। ਗੁਰਦਾਸਪੁਰ ਵਿੱਚ 5 ਸੀਟਾਂ ਖ਼ਾਲੀ ਰਹੀਆਂ। ਤਲਵਾੜਾ ਸਕੂਲ ਦੀ ਪ੍ਰਿੰਸੀਪਲ ਅਨੁਸਾਰ ਕੁੱਲ 100 ਸੀਟਾਂ ਸਨ ਜਿਨ੍ਹਾਂ ਵਿੱਚ 35 ਸੀਟਾਂ ਨਾਨ ਮੈਡੀਕਲ ਲਈ ਅਤੇ 35 ਸੀਟਾਂ ਮੈਡੀਕਲ ਸਟਰੀਮ ਦੀਆਂ ਭਰੀਆਂ ਗਈਆਂ ਹਨ। ਕਾਮਰਸ ਦੀਆਂ ਸਿਰਫ਼ 16 ਸੀਟਾਂ ਹੀ ਖ਼ਾਲੀ ਹਨ। ਇਨ੍ਹਾਂ ਸਕੂਲਾਂ ਵਿੱਚ ਲੜਕਿਆਂ ਅਤੇ ਲੜਕੀਆਂ ਨੂੰ ਕ੍ਰਮਵਾਰ 40:60 ਦੇ ਅਨੁਪਾਤ ਵਿੱਚ ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਸਕੂਲਾਂ ਵਿੱਚ 500 ਸੀਟਾਂ ਹਨ, ਜਦਕਿ ਤਲਵਾੜਾ ਮੈਰੀਟੋਰੀਅਸ ਸਕੂਲ ਵਿੱਚ ਸਿਰਫ਼ 100 ਸੀਟਾਂ ਹਨ। ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਮਾਨ ਨੇ ਲਾਈਵ ਆ ਕੇ ਕਿਸਾਨਾਂ ਤੇ ਕਿਸਾਨੀ ਬਾਰੇ ਕਹੀ ਇਹ ਵੱਡੀ ਗੱਲ ਲੁਧਿਆਣਾ ਦੇ ਸੈਂਟਰ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ ਕਿਉਂਕਿ ਇੱਥੇ ਆਖਰੀ ਸੀਟ 10 ਅਗਸਤ ਨੂੰ ਰਾਤ 9.38 ਵਜੇ ਅਲਾਟ ਹੋਈ ਸੀ। ਬੀਤੇ ਦਿਨ ਲੁਧਿਆਣਾ ਦਾਖ਼ਲਾ ਕੇਂਦਰ ਰਾਹੀਂ ਅੱਠ ਮੈਰੀਟੋਰੀਅਸ ਸਕੂਲਾਂ ਵਿੱਚ ਕੁੱਲ 90 ਵਿਦਿਆਰਥੀਆਂ ਨੇ ਦਾਖ਼ਲਾ ਲਿਆ। ਬੀਤੇ ਦਿਨ ਲੁਧਿਆਣਾ ਸੈਂਟਰ ਰਾਹੀਂ ਅੰਮ੍ਰਿਤਸਰ ਵਿੱਚ ਪੰਜ, ਫਿਰੋਜ਼ਪੁਰ ਵਿੱਚ ਤਿੰਨ, ਗੁਰਦਾਸਪੁਰ ਵਿੱਚ 12, ਜਲੰਧਰ ਵਿੱਚ 20, ਲੁਧਿਆਣਾ ਵਿੱਚ 32, ਸੰਗਰੂਰ ਵਿੱਚ ਇਕ, ਐਸਏਐਸ ਨਗਰ ਵਿੱਚ ਪੰਜ ਅਤੇ ਤਲਵਾੜਾ ਵਿੱਚ 12 ਵਿਦਿਆਰਥੀ ਲੁਧਿਆਣਾ ਸੈਂਟਰ ਰਾਹੀਂ ਦਾਖਲ ਹੋਏ। ਰਿਪੋਰਟ-ਗਗਨਦੀਪ ਆਹੂਜਾ -PTC News  

Related Post