ਯੂਰਪ 'ਚ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਇਹ ਸਰਦੀ 'ਚ ਮੌਤਾਂ ਦੀ ਗਿਣਤੀ 22 ਲੱਖ ਹੋ ਸਕਦੀ ਹੈ : WHO

By  Shanker Badra November 23rd 2021 09:42 PM

ਯੂਰਪ : ਦੁਨੀਆ ਦੇ ਕਈ ਹਿਸਿਆਂ ਵਿੱਚ ਕੋਰੋਨਾ ਵਾਇਰਸ ਮਹਾਮਾਰੀ (Corona Pandemic) ਦਾ ਕਹਿਰ ਅਜੇ ਵੀ ਜਾਰੀ ਹੈ। ਯੂਰਪ ਉਨ੍ਹਾਂ 'ਚੋਂ ਇੱਕ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਮੰਗਲਵਾਰ ਨੂੰ ਕਿਹਾ ਹੈ ਕਿ ਯੂਰਪ ਅਜੇ ਕੋਰੋਨਾ ਦੇ ਚਪੇਟ ਹੈ ਅਤੇ ਜੇਕਰ ਸਥਿਤੀ ਅਜਿਹੀ ਰਹੀ ਤਾਂ ਇਹ ਸਰਦੀ ਵਿੱਚ ਇਸ ਮਹਾਦੀਪ 'ਤੇ ਮੌਤਾਂ ਦੀ ਗਿਣਤੀ 22 ਲੱਖ ਹੋ ਸਕਦੀ ਹੈ।

ਯੂਰਪ 'ਚ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਇਹ ਸਰਦੀ 'ਚ ਮੌਤਾਂ ਦੀ ਗਿਣਤੀ 22 ਲੱਖ ਹੋ ਸਕਦੀ ਹੈ : WHO

ਯੂਰਪ ਵਿੱਚ ਕੋਰੋਨਾ ਵਧਣ ਦੇ ਮਾਮਲਿਆਂ ਨੂੰ ਦੇਖਦੇ ਹੋਏ WHO ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨੇ ਵਿੱਚ 700,000 ਲੋਕ ਆਪਣੀ ਜਾਨ ਗੁਆ ਸਕਦੇ ਹਨ। WHO ਦਾ ਮੰਨਣਾ ਹੈ ਕਿ ਹੁਣ ਤੋਂ ਲੈ ਕੇ 1 ਮਾਰਚ 2022 ਦੇ ਵਿਚਕਾਰ 53 ਤੋਂ 49 ਦੇਸ਼ਾਂ ਵਿੱਚ ਆਈਸੀਯੂ ਵਿੱਚ ਉੱਚ ਜਾਂ ਬਹੁਤ ਜ਼ਿਆਦਾ ਤਣਾਅ ਹੋ ਸਕਦਾ ਹੈ। ਇਸ ਦੇ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 22 ਲੱਖ ਤੋਂ ਪਾਰ ਪਹੁੰਚ ਸਕਦਾ ਹੈ।

ਯੂਰਪ 'ਚ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਇਹ ਸਰਦੀ 'ਚ ਮੌਤਾਂ ਦੀ ਗਿਣਤੀ 22 ਲੱਖ ਹੋ ਸਕਦੀ ਹੈ : WHO

WHO ਦੇ ਅਨੁਸਾਰ ਕੋਰੋਨਾ ਯੂਰਪ ਅਤੇ ਮੱਧ ਏਸ਼ੀਆ ਵਿੱਚ ਮੌਤਾਂ ਦਾ ਇੱਕ ਮਹੱਤਵਪੂਰਨ ਅਤੇ ਵੱਡਾ ਕਾਰਨ ਬਣਿਆ ਹੋਇਆ ਹੈ। ਯੂਰਪ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਡੈਲਟਾ ਵੇਰੀਐਂਟ, ਟੀਕਾਕਰਨ ਦੀ ਕਮੀ ਅਤੇ ਮਾਸਕ ਨਾ ਪਹਿਨਣ ਅਤੇ ਸਮਾਜਿਕ ਦੂਰੀ ਵਰਗੀਆਂ ਚੀਜ਼ਾਂ ਵਿੱਚ ਲਾਪਰਵਾਹੀ ਦੇ ਕਾਰਨ ਦੇਖਿਆ ਜਾ ਰਿਹਾ ਹੈ। ਜਿਸ ਵਿੱਚ ਟੀਕਾਕਰਨ ,ਸਮਾਜਿਕ ਦੂਰੀ, ਚਿਹਰੇ ਦੇ ਮਾਸਕ ਦੀ ਵਰਤੋਂ ਅਤੇ ਹੱਥ ਧੋਣਾ ਸ਼ਾਮਲ ਹੈ।

ਯੂਰਪ 'ਚ ਜੇਕਰ ਸਥਿਤੀ ਇਸੇ ਤਰ੍ਹਾਂ ਰਹੀ ਤਾਂ ਇਹ ਸਰਦੀ 'ਚ ਮੌਤਾਂ ਦੀ ਗਿਣਤੀ 22 ਲੱਖ ਹੋ ਸਕਦੀ ਹੈ : WHO

ਡਬਲਯੂਐਚਓ ਦੇ ਅੰਕੜਿਆਂ ਦੇ ਅਨੁਸਾਰ ਕੋਵਿਡ ਨਾਲ ਸਬੰਧਤ ਮੌਤਾਂ ਪਿਛਲੇ ਹਫਤੇ ਪ੍ਰਤੀ ਦਿਨ ਲਗਭਗ 4,200 ਹੋ ਗਈਆਂ ਹਨ। ਜਦੋਂ ਕਿ ਸਤੰਬਰ ਦੇ ਅੰਤ ਵਿੱਚ ਇਹ ਅੰਕੜਾ 2,100 ਸੀ। ਡਬਲਯੂਐਚਓ ਯੂਰਪ ਦੇ ਖੇਤਰੀ ਨਿਰਦੇਸ਼ਕ ਹੰਸ ਕਲੂਗੇ ਨੇ ਇੱਕ ਬਿਆਨ ਵਿੱਚ ਕਿਹਾ, “ਯੂਰਪ ਅਤੇ ਮੱਧ ਏਸ਼ੀਆ ਵਿੱਚ ਕੋਵਿਡ -19 ਦੀ ਸਥਿਤੀ ਬਹੁਤ ਗੰਭੀਰ ਹੈ। ਅਸੀਂ ਅੱਗੇ ਇੱਕ ਚੁਣੌਤੀਪੂਰਨ ਸਰਦੀਆਂ ਦਾ ਸਾਹਮਣਾ ਕਰ ਰਹੇ ਹਾਂ। ਇਸ ਤੋਂ ਬਚਣ ਲਈ ਉਨ੍ਹਾਂ ਨੇ ਵੈਕਸੀਨ ਪਲੱਸ ਪਹੁੰਚ ਅਪਣਾਉਣ ਦੀ ਅਪੀਲ ਕੀਤੀ ਹੈ।

-PTCNews

Related Post