Manali Zipline Accident : ਮਨਾਲੀ 'ਚ ਐਡਵੈਂਚਰ ਬਣਿਆ ਮੁਸੀਬਤ! ਜ਼ਿਪਲਾਈਨ ਦੀ ਰੱਸੀ ਟੁੱਟਣ ਕਾਰਨ ਖੱਡ 'ਚ ਡਿੱਗੀ ਬੱਚੀ, ਵੇਖੋ ਹਾਦਸੇ ਦੀ ਵੀਡੀਓ
Manali Zipline Accident Video : ਹਿਮਾਚਲ ਪ੍ਰਦੇਸ਼ ਦੇ ਮਨਾਲੀ ਵਿੱਚ ਜ਼ਿਪਲਾਈਨ ਸਵਾਰੀ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ। ਨਾਗਪੁਰ ਦੀ ਇੱਕ 12 ਸਾਲਾ ਬੱਚੀ ਚੱਟਾਨਾਂ 'ਤੇ ਡਿੱਗ ਪਈ ਅਤੇ ਰੱਸੀ ਟੁੱਟਣ ਕਾਰਨ ਗੰਭੀਰ ਜ਼ਖਮੀ ਹੋ ਗਈ। ਫਿਲਹਾਲ, ਬੱਚੀ ਹਸਪਤਾਲ ਵਿੱਚ ਦਾਖਲ ਹੈ ਅਤੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਹ ਘਟਨਾ ਪਿਛਲੇ ਹਫ਼ਤੇ ਵਾਪਰੀ ਸੀ, ਜਿਸਦੀ ਪੁਸ਼ਟੀ ਐਤਵਾਰ ਨੂੰ ਬੱਚੀ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਕੀਤੀ। ਹਾਦਸੇ ਤੋਂ ਬਾਅਦ, ਲੜਕੀ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਦੋਂ ਤੋਂ ਉਸਦਾ ਇਲਾਜ ਚੱਲ ਰਿਹਾ ਹੈ।
ਮਨਾਲੀ 'ਚ ਜ਼ਿਪਲਾਈਨ ਦਾ ਆਨੰਦ ਤ੍ਰਿਸ਼ਾ ਲਈ ਬਣਿਆ ਸਮੱਸਿਆ
ਪਰਿਵਾਰ ਦੇ ਅਨੁਸਾਰ, ਤ੍ਰਿਸ਼ਾ ਬਿਜਵੇ ਨਾਮ ਦੀ ਇਹ ਲੜਕੀ ਆਪਣੇ ਮਾਪਿਆਂ ਨਾਲ ਮਨਾਲੀ ਗਈ ਸੀ। ਜ਼ਿਪਲਾਈਨ ਸਵਾਰੀ ਦੌਰਾਨ, ਤਕਨੀਕੀ ਨੁਕਸ ਕਾਰਨ ਰੱਸੀ ਟੁੱਟ ਗਈ, ਜਿਸ ਕਾਰਨ ਉਹ ਉੱਚਾਈ ਤੋਂ ਹੇਠਾਂ ਚੱਟਾਨਾਂ 'ਤੇ ਡਿੱਗ ਗਈ। ਇਸ ਹਾਦਸੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਤ੍ਰਿਸ਼ਾ ਨੂੰ ਡਿੱਗਦੇ ਦੇਖਿਆ ਜਾ ਸਕਦਾ ਹੈ।
ਰੱਸੀ ਟੁੱਟਣ ਕਾਰਨ ਗੰਭੀਰ ਜ਼ਖਮੀ ਹੋਈ ਨਾਗਪੁਰ ਦੀ ਤ੍ਰਿਸ਼ਾ
ਪਰਿਵਾਰ ਨੇ ਕਿਹਾ ਕਿ ਤ੍ਰਿਸ਼ਾ ਨੂੰ ਡਿੱਗਣ ਕਾਰਨ ਕਈ ਥਾਵਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੀਆਂ ਹੱਡੀਆਂ ਟੁੱਟ ਗਈਆਂ ਹਨ। ਹਾਲ ਹੀ ਵਿੱਚ, ਉਸਦੀ ਸਰਜਰੀ ਵੀ ਹੋਈ ਹੈ।
ਕੁੜੀ ਦੇ ਪਿਤਾ ਪ੍ਰਫੁੱਲ ਬਿਜਵੇ ਨੇ ਦੱਸਿਆ ਕਿ ਤ੍ਰਿਸ਼ਾ ਦੀ ਹਾਲਤ ਇਸ ਸਮੇਂ ਸਥਿਰ ਹੈ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਉਸਦਾ ਇਲਾਜ ਚੱਲ ਰਿਹਾ ਹੈ।This is why adventure sports aren’t safe in India. In Manali, a young girl fell from a zipline—nearly 30 feet—and is now seriously injured. Anyone without proper experience starts these activities, and there’s no one to check. Action is only taken after a fatal accident happens. pic.twitter.com/Xy5LNYRDwe — Nikhil saini (@iNikhilsaini) June 15, 2025
- PTC NEWS