Dipika Luthra Threat : ''ਜਿੰਨੀਆਂ ਮਰਜ਼ੀ ਸਿਕਿਓਰਿਟੀਆਂ ਲੈ ਲਾ...ਹੁਣ ਸੋਧਾ ਤੇਰਾ...'' ਮਹਿਰੋਂ ਖਿਲਾਫ਼ ਕੇਸ ਪਿੱਛੋਂ ਦੀਪਿਕਾ ਲੂਥਰਾ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
Dipika Luthra Threat : ਸੋਸ਼ਲ ਮੀਡੀਆ ਇੰਫਲੂੈਂਸਰ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਮਾਮਲੇ 'ਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਦੀਪਿਕਾ ਲੂਥਰਾ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋਸ਼ਲ ਮੀਡੀਆ ਇੰਫਲੂੈਂਸਰ ਦੇ ਬਿਆਨਾਂ 'ਤੇ ਮਹਿਰੋਂ ਖਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਇੱਕ ਵਾਰ ਮੁੜ ਲੂਥਰਾ ਨੂੰ ਈਮੇਲ ਰਾਹੀਂ ਜਾਨੋਂ ਮਾਰਨ ਦੀ ਮਿਲੀ ਹੈ।
ਪਹਿਲਾਂ ਵੀ ਦਿੱਤੀ ਸੀ ਧਮਕੀ
ਉਸ ਨੇ ਦੀਪਿਕਾ ਲੂਥਰਾ ਨੂੰ ਧਮਕੀ ਦੌਰਾਨ ਕਿਹਾ ਸੀ ਕਿ ਇੱਥੇ ਵੀ ਬਹੁਤ ਸਾਰੀਆਂ ਪਾਰਕਿੰਗਾਂ ਹਨ ਅਤੇ ਇਹ ਜ਼ਰੂਰੀ ਨਹੀਂ ਕਿ ਲਾਸ਼ ਹਰ ਵਾਰ ਮਿਲ ਜਾਵੇ। ਦੇਖੇ ਪੂਰੀ ਵੀਡੀਓ....
ਹੁਣ ਧਮਕੀ ਵਿੱਚ ਕੀ ਕਿਹਾ ?
ਕਿਹਾ ਜਾ ਰਿਹਾ ਕਿ ਇਹ ਧਮਕੀ ਭਰੀ ਈਮੇਲ ਕਥਿਤ ਤੌਰ 'ਤੇ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਭੇਜੀ ਗਈ ਹੈ। ਇਹ ਧਮਕੀ ਭਰੀ ਈਮੇਲ 14 ਤਰੀਕ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਕਿਹਾ ਗਿਆ ਹੈ, ''ਵੀਡੀਓ ਤੇਰੀਆਂ ਅੱਜ ਫੇਰ ਪੈ ਰਹੀਆਂ ਪੇਜ 'ਤੇ ਤੇਰਾ ਅਡਰੈਸ ਮਿਲ ਗਿਆ, ਆਵਦੇ ਘਰ ਤੋਂ ਬਾਹਰ ਸੋਚ ਸਮਝ ਕੇ ਨਿਕਲੀ, 24 ਘੰਟੇ ਨਿਗ੍ਹਾ ਤੇਰੇ ਉਪਰ ਹੈ, ਜਦ ਵੀ ਸਮਾਂ ਮਿਲ ਗਿਆ, ਉਹ ਤੇਰਾ ਆਖਰੀ ਦਿਨ ਹੋਵੇਗਾ। ਜਿਥੇ ਭੱਜਣਾ ਭੱਜ ਲੈ ਜਿਥੇ ਲੁਕਣਾ ਲੁਕ ਲੈ, ਅਗਲਾ ਨੰਬਰ ਤੇਰਾ ਤੇ ਪ੍ਰੀਤ ਜੱਟੀ ਦਾ ਲੱਗਣਾ ਹੈ, ਤੁਹਾਨੂੰ ਬਹੁਤ ਪਿਆਰ ਨਾਲ ਸਮਝਾ ਲਿਆ ਤੇ ਤੁਸੀ ਨਹੀਂ ਸਮਝੀਆਂ...''
ਇਸ ਵਿੱਚ ਅੱਗੇ ਕਿਹਾ ਗਿਆ, ''ਜਿੰਨੀਆਂ ਮਰਜ਼ੀ ਸਿਕਿਓਰਿਟੀਆਂ ਲੈ ਲਾ ਤੇਰੀ ਜਾਨ ਨਹੀਂ ਛੁੱਟਣੀ, ਸਿਕਿਓਰਿਟੀਆਂ 24 ਘੰਟੇ ਤੇਰੇ ਨਹੀਂ ਨਹੀਂ ਰਹਿਣੀ, ਸੂਰੀ ਕੋਲ ਵੀ ਸਿਕਿਓਰਿਟੀ ਸੀ ਠੋਕ ਦਿੱਤਾ ਨਾ, ਐਂਵੇਂ ਹੀ ਤੇਰਾ ਸੋਧਾ ਲਾਉਣਾ ਤੇ ਪ੍ਰੀਤ ਜੱਟੀ ਦਾ, ਜਿਹੜਾ ਤੁਸੀ ਕਤੀੜਾਂ ਨੇ ਗੰਦ ਪਾਇਆ ਹੋਇਆ ਪੰਜਾਬ ਵਿੱਚ, ਬਹੁਤ ਜਲਦੀ ਸਾਡਾ ਗਰੁੱਪ ਕੈਨੇਡਾ ਵਿੱਚ ਵੀ ਸੋਧਾ ਲਾ ਰਿਹਾ, ਦੇਖੀ ਚੱਲ ਬਣਦਾ ਹੁਣ ਕੀ ਆ ਹੁਣ।''
- PTC NEWS