ਹਰ ਵਾਰ ਹੁੰਦੀ ਹੈ ਬਿਜਲੀ ਸਮੱਸਿਆ, ਹੱਲ ਕਰ ਲਵਾਂਗੇ : ਬਿਜਲੀ ਮੰਤਰੀ

By  Pardeep Singh March 28th 2022 05:02 PM

ਚੰਡੀਗੜ੍ਹ: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਹਰ ਵਾਰ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਸਮੱਸਿਆ ਹੁੰਦੀ ਹੈ ਤੇ ਇਸ ਵਾਰ ਵੀ ਕੁਝ ਦਿੱਕਤਾਂ ਹਨ। ਇਸ ਸਬੰਧੀ ਅੱਜ ਪਾਵਰਕੌਮ ਦੇ ਮੁੱਖ ਦਫਤਰ ਵਿਚ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ ਹੈ। ਮੰਤਰੀ ਅੱਜ ਇਥੇ ਪਾਵਰਕੌਮ ਮੁੱਖ ਦਫਤਰ ਵਿਖੇ ਬੈਠਕ ਕਰਨ ਲਈ ਪੁੱਜੇ ਹੋਏ ਸਨ। ਮੰਤਰੀ ਦੇ ਇਸ ਦੌਰੇ ਨੂੰ ਗੁਪਤ ਹੀ ਰੱਖਿਆ ਗਿਆ, ਤੇ ਆਉਣ ਸਬੰਧੀ ਨਾ ਕੋਈ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾ ਹੀ ਪਾਵਰਕੌਮ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਰ‍ਾਬਤ‍‍ਾ ਕੀਤ‍ਾ ਗਿਆ। ਕੋਲੇ ਦੀ ਘਾਟ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਇਸਨੂੰ ਲੈ ਕੇ ਚਰਚਾ ਹੋਈ ਹੈ ਤੇ ਹੱਲ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਅਹੁਦਾ ਸਾਂਭਣ ਤੋਂ ਬਾਅਦ ਪਹਿਲੀ ਵਾਰ ਪਾਵਰਕੌਮ ਦਫਤਰ ਪੁੱਜੇ ਹਨ ਤੇ ਬਿਜਲੀ ਸਬੰਧੀ ਸਮੱਸਿਆ ਨਾ ਆਵੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ। ਬਿਜਲੀ ਮੰਤਰੀ ਦਾ ਕਹਿਣਾ ਹੈ ਕਿ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੇ ਭਲੇ ਲਈ ਹੀ ਕੰਮ ਕਰੇਗੀ। ਪੰਜਾਬ ਵਿਚਲੇ ਨਿੱਜੀ ਥਰਮਲ ਪਲਾਂਟਾਂ ਨਾਲ ਹੋਏ ਪੀਪੀਏ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਕਰਾਂਗੇ।ਬਿਜਲੀ ਮੰਤਰੀ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਲੋਕਾਂ ਦੇ ਹਿੱਤ ਲਈ ਕਾਰਵਾਈ ਕੀਤੀ ਜਾਵੇਗੀ।ਤਿੰਨ ਸੌ ਯੂਨਿਟ ਦੇਣ ਬਾਰੇ ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਉਹ ਗਾਰੰਟੀ ਹੈ ਅਸੀਂ ਉਸ ਨੂੰ ਜਲਦੀ ਹੀ ਪੂਰਾ ਕਰਾਂਗੇ। ਇਹ ਵੀ ਪੜ੍ਹੋ:ਫਰਾਂਸ ਦੇ ਜਲ ਸੈਨਾ ਮੁਖੀ ਦਾ ਭਾਰਤ ਦਾ 3 ਦਿਨਾਂ ਦੌਰਾ ਅੱਜ ਤੋਂ ਸ਼ੁਰੂ -PTC News

Related Post