ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਸਫ਼ਰ ਦੇ ਪੁਰਾਣੇ ਸਾਥੀ ਸਵ. ਪਰਮਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

By  Shanker Badra March 23rd 2019 01:42 PM -- Updated: March 23rd 2019 01:49 PM

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਸਫ਼ਰ ਦੇ ਪੁਰਾਣੇ ਸਾਥੀ ਸਵ. ਪਰਮਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ:ਗੁਰੂਹਰਸਹਾਏ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਹਲਕਾ ਗੁਰੂਹਰਸਹਾਏ ਦੇ ਪਿੰਡ ਲੱਧੂਵਾਲਾ ਪੁੱਜ ਕੇ ਆਪਣੇ ਸਿਆਸੀ ਸਫ਼ਰ ਦੇ ਪੁਰਾਣੇ ਸਾਥੀ ਪਰਮਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ , ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ।

EX CM Parkash Singh Badal late Paramjit Singh Sandhu family With Shared pain
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਸਫ਼ਰ ਦੇ ਪੁਰਾਣੇ ਸਾਥੀ ਸਵ. ਪਰਮਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਭਾਵੇਂ ਕਾਫ਼ੀ ਹੋ ਚੁੱਕੀ ਹੈ ਪਰ ਇਸ ਵਡੇਰੀ ਉਮਰ ਦੇ ਬਾਵਜੂਦ ਵੀ ਪ੍ਰਕਾਸ਼ ਸਿੰਘ ਬਾਦਲ ਆਪਣੇ ਨਜ਼ਦੀਕੀ ਹੋਣ ਜਾਂ ਸਿਆਸੀ ਵਿਰੋਧੀ ਉਨ੍ਹਾਂ ਦੇ ਸੁੱਖ -ਦੁੱਖ ਵਿੱਚ ਜਾਣਾ ਨਹੀਂ ਭੁੱਲਦੇ।ਇਕ ਵਾਰ ਫਿਰ ਸਰਦਾਰ ਬਾਦਲ ਨੇ ਆਪਣੇ ਇਸ ਸੁਭਾਅ ਦੀ ਵਿਲੱਖਣਤਾ ਦਾ ਸਬੂਤ ਦਿੰਦਿਆਂ ਗੁਰੂਹਰਸਹਾਏ ਹਲਕੇ ਦੇ ਪਿੰਡ ਲੱਧੂਵਾਲਾ ਪੁੱਜ ਕੇ ਸਿਆਸਤ ਦੇ ਆਪਣੇ ਪੁਰਾਣੇ ਸਾਥੀ ਪਰਮਜੀਤ ਸਿੰਘ ਸੰਧੂ, ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ,ਉਨ੍ਹਾਂ ਦੇ ਘਰ ਪਰਿਵਾਰ ਵਿੱਚ ਕੁਝ ਸਮਾਂ ਬੈਠ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਹੈ।

EX CM Parkash Singh Badal late Paramjit Singh Sandhu family With Shared pain
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਸਫ਼ਰ ਦੇ ਪੁਰਾਣੇ ਸਾਥੀ ਸਵ. ਪਰਮਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਇਸ ਦੌਰਾਨ ਉਨ੍ਹਾਂ ਨੇ ਸਵਰਗਵਾਸੀ ਪਰਮਜੀਤ ਸਿੰਘ ਸੰਧੂ ਨਾਲ ਗੁਜ਼ਾਰੇ ਸਮੇਂ ਦੀਆਂ ਕੁਝ ਯਾਦਾਂ ਵੀ ਸੰਧੂ ਪਰਿਵਾਰ ਨਾਲ ਤਾਜ਼ੀਆਂ ਕੀਤੀਆਂ ਹਨ। ਸਵ.ਪਰਮਜੀਤ ਸਿੰਘ ਸੰਧੂ ਦੀ ਉਮਰ 85 ਸਾਲ ਸੀ ਅਤੇ ਉਹ ਹਲਕਾ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ।ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਪਰ ਬਿਮਾਰੀ ਦੇ ਕਾਰਨ ਪਿਛਲੇ ਦਿਨੀਂ ਉਹ ਸਵਰਗ ਸੁਧਾਰ ਗਏ ਹਨ।

EX CM Parkash Singh Badal late Paramjit Singh Sandhu family With Shared pain
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਸਫ਼ਰ ਦੇ ਪੁਰਾਣੇ ਸਾਥੀ ਸਵ. ਪਰਮਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਇਸ ਦੌਰਾਨ ਸ. ਬਾਦਲ ਨੇ ਗੱਲਬਾਤ ਕਰਦੇ ਦੱਸਿਆ ਕਿ ਪਰਮਜੀਤ ਸਿੰਘ ਸੰਧੂ ਬਹੁਤ ਮਿਹਨਤੀ ਅਤੇ ਨੇਕ ਇਨਸਾਨ ਸਨ।ਉਨ੍ਹਾਂ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਭਾਰੀ ਦੁੱਖ ਹੋਇਆ ਹੈ,ਉਥੇ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਪਠਾਨਕੋਟ ‘ਚ ਪੁਲਿਸ ਨੇ 5 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ , ਕੀਤੀ ਜਾ ਰਹੀ ਹੈ ਪੁੱਛਗਿੱਛ

-PTCNews

Related Post