ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ , 1983 'ਚ ਭਾਰਤ ਨੂੰ ਜਿਤਾਇਆ ਸੀ ਵਿਸ਼ਵ ਕੱਪ

By  Shanker Badra July 13th 2021 12:19 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਯਸ਼ਪਾਲ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। 66 ਸਾਲਾ ਯਸ਼ਪਾਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਯਸ਼ਪਾਲ ਭਾਰਤ ਦੀ 1983 ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸੀ। ਅੰਤਰਰਾਸ਼ਟਰੀ ਵਨਡੇ ਕ੍ਰਿਕਟ ਵਿੱਚ ਕਦੇ ਜ਼ੀਰੋ 'ਤੇ ਪੈਵੇਲੀਅਨ ਨਹੀਂ ਪਰਤਣ ਦਾ ਅਨੋਖਾ ਰਿਕਾਰਡ ਕਾਇਮ ਕਰਨ ਵਾਲੇ ਯਸ਼ਪਾਲ ਸ਼ਰਮਾ ਨੇ ਹੁਣ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ।

ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ , 1983 'ਚ ਭਾਰਤ ਨੂੰ ਜਿਤਾਇਆ ਸੀ ਵਿਸ਼ਵ ਕੱਪ

ਪੜ੍ਹੋ ਹੋਰ ਖ਼ਬਰਾਂ : ਜੈਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਅੰਮ੍ਰਿਤਸਰ ਦੇ ਭੈਣ-ਭਰਾ ਦੀ ਹੋਈ ਮੌਤ

11 ਅਗਸਤ 1954 ਨੂੰ ਲੁਧਿਆਣਾ ਵਿਖੇ ਜਨਮੇ ਕ੍ਰਿਕਟਰ ਯਸ਼ਪਾਲ ਸ਼ਰਮਾ ਨੇ 1978 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਅਰਪ-ਵਿਰੋਧੀ ਟੀਮ ਪਾਕਿਸਤਾਨ ਖ਼ਿਲਾਫ਼ ਸ਼ੁਰੂਆਤ ਕੀਤੀ ਸੀ। ਇਸ ਦੇ ਬਾਅਦ ਉਹ ਇੰਗਲੈਂਡ ਵਿਚ ਖੇਡੇ ਗਏ 1983 ਦੇ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਸੀ, ਜਿਥੇ ਭਾਰਤ ਨੇ ਇਤਿਹਾਸ ਰਚਣ ਲਈ ਵੈਸਟਇੰਡੀਜ਼ ਨੂੰ ਹਰਾਇਆ ਸੀ। 1985 ਵਿਚ ਆਪਣੇ ਕੈਰੀਅਰ ਦਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਯਸ਼ਪਾਲ ਸ਼ਰਮਾ ਨੂੰ ਸੱਤ ਸਾਲਾਂ ਦੇ ਅੰਤਰਾਲ ਵਿਚ ਕਦੇ ਕੋਈ ਗੇਂਦਬਾਜ਼ ਵੰਨਡੇ ਕ੍ਰਿਕਟ ਵਿਚ ਜ਼ੀਰੋ 'ਤੇ ਆਊਟ ਨਹੀਂ ਕੀਤਾ ਜਾ ਸਕਿਆ।

ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ , 1983 'ਚ ਭਾਰਤ ਨੂੰ ਜਿਤਾਇਆ ਸੀ ਵਿਸ਼ਵ ਕੱਪ

ਸੱਜੇ ਹੱਥ ਦੇ ਬੱਲੇਬਾਜ਼ ਯਸ਼ਪਾਲ ਸ਼ਰਮਾ ਨੇ ਆਪਣੇ ਕਰੀਅਰ ਵਿਚ 42 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ। ਆਪਣੀਆਂ 40 ਪਾਰੀਆਂ ਵਿਚ ਉਸਨੇ 9 ਵਾਰ ਅਜੇਤੂ ਰਹਿੰਦੇ ਹੋਏ 883 ਦੌੜਾਂ ਬਣਾਈਆਂ । ਹਾਲਾਂਕਿ, ਉਹ ਵਨਡੇ ਕ੍ਰਿਕਟ ਵਿੱਚ ਕਦੇ ਵੀ ਸੈਂਕੜਾ ਨਹੀਂ ਲਗਾ ਸਕਿਆ ਪਰ ਉਸਨੇ 4 ਵਾਰ ਅਰਧ-ਸੈਂਕੜਾ ਪਾਰੀ ਖੇਡੀ ਵਨਡੇ ਕ੍ਰਿਕਟ ਵਿੱਚ ਉਸਦਾ ਸਭ ਤੋਂ ਵੱਧ ਸਕੋਰ 89 ਦੌੜਾਂ ਸੀ। ਇਸਦੇ ਨਾਲ ਹੀ ਉਸਨੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ 61 ਦੌੜਾਂ ਦੀ ਬੇਮਿਸਾਲ ਪਾਰੀ ਖੇਡੀ, ਜਿਸ ਦੇ ਅਧਾਰ ‘ਤੇ ਭਾਰਤ ਫਾਈਨਲ ਵਿੱਚ ਪਹੁੰਚ ਗਿਆ।

ਸਾਬਕਾ ਕ੍ਰਿਕਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ , 1983 'ਚ ਭਾਰਤ ਨੂੰ ਜਿਤਾਇਆ ਸੀ ਵਿਸ਼ਵ ਕੱਪ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ਬਲਾਤਕਾਰ ਮਾਮਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ 'ਚ ਦਰਜ ਹੋਇਆ ਮਾਮਲਾ

ਓਥੇ ਹੀ ਯਸ਼ਪਾਲ ਸ਼ਰਮਾ ਦੇ ਟੈਸਟ ਕੈਰੀਅਰ ਦੀ ਗੱਲ ਕਰਦਿਆਂ ਉਸਨੇ 1979 ਤੋਂ 1983 ਤੱਕ ਕੁੱਲ 37 ਟੈਸਟ ਮੈਚ ਖੇਡੇ, ਜਿਸ ਵਿੱਚ ਉਸਨੇ 59 ਪਾਰੀਆਂ ਵਿੱਚ ਕੁੱਲ 1606 ਦੌੜਾਂ ਬਣਾਈਆਂ। ਇਸ ਵਿੱਚ ਉਸਨੇ ਦੋ ਸੈਂਕੜੇ ਅਤੇ 9 ਅਰਧ ਸੈਂਕੜੇ ਲਗਾਏ ਸਨ। ਯਸ਼ਪਾਲ ਸ਼ਰਮਾ ਥੋੜ੍ਹੀ ਜਿਹੀ ਗੇਂਦਬਾਜ਼ੀ ਵੀ ਕਰਦੇ ਸਨ ਪਰ ਉਸ ਨੂੰ ਗੇਂਦਬਾਜ਼ ਵਜੋਂ ਜ਼ਿਆਦਾ ਸਫਲਤਾ ਨਹੀਂ ਮਿਲੀ, ਕਿਉਂਕਿ ਉਹ ਉਸ ਸਮੇਂ ਕ੍ਰਿਕਟ ਦੇ ਦੋਵੇਂ ਫਾਰਮੈਟਾਂ ਵਿਚ ਸਿਰਫ ਇਕ ਵਿਕਟ ਲੈ ਸਕਦਾ ਸੀ।

-PTCNews

Related Post