ਅਸਮਾਨੀ ਬਿਜਲੀ ਨੇ ਇਕੋਂ ਪਰਿਵਾਰ ਦੇ 2 ਬੱਚਿਆਂ ਦੀ ਲਈ ਜਾਨ , ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਦੋਵੇਂ ਭੈਣ-ਭਰਾ

By Shanker Badra - July 13, 2021 9:07 am

ਅੰਮ੍ਰਿਤਸਰ : ਜੈਪੁਰ ਵਿਚ ਬੀਤੇ ਕੱਲ ਅਸਮਾਨੀ ਬਿਜਲੀ ਡਿੱਗਣ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ ਦੇ 2 ਭੈਣ-ਭਰਾ ਵੀ ਇਸ ਦੀ ਲਪੇਟ 'ਚ ਆ ਗਏ ਅਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਹ ਦੋਵੇਂ ਭੈਣ-ਭਰਾ ਛੇਹਰਟਾ ਦੇ ਵਸਨੀਕ ਸਨ ਅਤੇ ਜੈਪੁਰ ਵਿਚ ਘੁੰਮ ਰਹੇ ਸਨ। ਖ਼ਬਰ ਮਿਲਣ ਤੋਂ ਬਾਅਦ ਅੰਮ੍ਰਿਤਸਰ ਵਿੱਚ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਅਸਮਾਨੀ ਬਿਜਲੀ ਨੇ ਇਕੋਂ ਪਰਿਵਾਰ ਦੇ 2 ਬੱਚਿਆਂ ਦੀ ਲਈ ਜਾਨ , ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਦੋਵੇਂ ਭੈਣ-ਭਰਾ

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ਬਲਾਤਕਾਰ ਮਾਮਲਾ : ਵਿਧਾਇਕ ਸਿਮਰਜੀਤ ਸਿੰਘ ਬੈਂਸ 'ਤੇ ਲੁਧਿਆਣਾ 'ਚ ਦਰਜ ਹੋਇਆ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸ਼ਿਵਾਨੀ ਅਤੇ ਅਮਿਤ ਘੁੰਮਣ ਲਈ ਜੈਪੁਰ ਗਏ ਸਨ। ਇਸ ਦੌਰਾਨ ਪਹਿਲਾਂ ਅਮਿਤ ਦੀ ਭੈਣ ਸ਼ਿਵਾਨੀ ਅਤੇ ਫਿਰ ਅਮਿਤ 'ਤੇ ਅਸਮਾਨੀ ਬਿਜਲੀ ਡਿੱਗੀ, ਜਿਸ ਕਾਰਨ ਉਹ ਵੀ ਦਮ ਤੋੜ ਗਿਆ। ਅਮਿਤ ਦੇ ਦੋਸਤ ਦੇ ਅਨੁਸਾਰ ਹਰ ਵਾਰ ਉਹ ਖ਼ੁਦ ਮ੍ਰਿਤਕ ਅਮਿਤ ਨਾਲ ਜਾਂਦਾ ਸੀ ਪਰ ਇਸ ਵਾਰ ਉਹ ਨਹੀਂ ਗਿਆ, ਹੁਣ ਉਹ ਉਦਾਸ ਹੈ।

ਅਸਮਾਨੀ ਬਿਜਲੀ ਨੇ ਇਕੋਂ ਪਰਿਵਾਰ ਦੇ 2 ਬੱਚਿਆਂ ਦੀ ਲਈ ਜਾਨ , ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਦੋਵੇਂ ਭੈਣ-ਭਰਾ

ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਨੂੰ ਦੇਰ ਰਾਤ ਇਸ ਬਾਰੇ ਫ਼ੋਨ ਆਇਆ, ਜਿਸ ਕਾਰਨ ਉਸਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਆਪਣੇ ਬੱਚਿਆਂ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਪਰ ਦੋਵੇਂ ਭੈਣ-ਭਰਾ ਇਸ ਸੰਸਾਰ ਨੂੰ ਇਸ ਤਰ੍ਹਾਂ ਛੱਡ ਗਏ ਹਨ। ਉਹਨਾਂ ਨੇ ਕਦੇ ਇਹ ਸੋਚਿਆ ਹੀ ਨਹੀਂ ਸੀ ਕਿ ਉਹ ਇਸ ਤਰ੍ਹਾਂ ਅਲਵਿਦਾ ਕਹਿਣਗੇ।

ਅਸਮਾਨੀ ਬਿਜਲੀ ਨੇ ਇਕੋਂ ਪਰਿਵਾਰ ਦੇ 2 ਬੱਚਿਆਂ ਦੀ ਲਈ ਜਾਨ , ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਦੋਵੇਂ ਭੈਣ-ਭਰਾ

ਜਦੋਂ ਪਰਿਵਾਰ ਨੇ ਜੈਪੁਰ 'ਚ ਮਾਸੀ ਦੇ ਬੇਟੇ ਰਾਜੇਸ਼ ਨੂੰ ਬੁਲਾਇਆ ਤਾਂ ਇਹ ਪਾਇਆ ਗਿਆ ਕਿ ਅਸਮਾਨ ਵਿਚ ਪਹਿਲੀ ਵਾਰ ਬਿਜਲੀ ਡਿੱਗਣ ਨਾਲ ਭੈਣ ਸ਼ਿਵਾਨੀ ਅਤੇ ਦੂਜੀ ਵਾਰ ਬਿਜਲੀ ਡਿੱਗਣ ਕਾਰਨ ਭਰਾ ਅਮਿਤ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੋਸਟ ਮਾਰਟਮ ਤੋਂ ਬਾਅਦ ਸ਼ਿਵਾਨੀ ਅਤੇ ਪ੍ਰਿੰਸ ਦੀਆਂ ਲਾਸ਼ਾਂ ਜੈਪੁਰ ਤੋਂ ਦੇਰ ਰਾਤ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਪਹੁੰਚੀਆਂ। ਜਿੰਨ੍ਹਾਂ ਦਾ ਅੱਜ ਦੁਰਗਿਆਨਾ ਸ਼ਿਵਪੁਰੀ ਵਿਚ ਸਸਕਾਰ ਕੀਤੇ ਜਾਣਗੇ।

ਅਸਮਾਨੀ ਬਿਜਲੀ ਨੇ ਇਕੋਂ ਪਰਿਵਾਰ ਦੇ 2 ਬੱਚਿਆਂ ਦੀ ਲਈ ਜਾਨ , ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਦੋਵੇਂ ਭੈਣ-ਭਰਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ

ਵਿਸ਼ਾਲ ਨੇ ਦੱਸਿਆ ਕਿ ਘਰ ਵਿਚ ਸ਼ਿਵਾਨੀ ਸਭ ਤੋਂ ਵੱਡੀ ਸੀ। ਪਰਿਵਾਰਕ ਮੈਂਬਰ ਉਸ ਦੇ ਵਿਆਹ ਲਈ ਲੜਕੇ ਦੀ ਭਾਲ ਕਰ ਰਹੇ ਸਨ। ਮਾਂ ਨੇ ਆਪਣੀ ਭੈਣ ਲਤਾ ਸ਼ਰਮਾ ਨੂੰ ਜੈਪੁਰ ਵਿਚ ਲੜਕੇ ਨੂੰ ਵੇਖਣ ਲਈ ਵੀ ਕਿਹਾ। ਇਸ ਤੋਂ ਬਾਅਦ ਮਾਸੀ ਦਾ ਬੇਟਾ ਰਾਜੇਸ਼ 5 ਜੁਲਾਈ ਨੂੰ ਅੰਮ੍ਰਿਤਸਰ ਆਇਆ ਅਤੇ 8 ਜੁਲਾਈ ਨੂੰ ਦੋਵਾਂ ਨੂੰ ਆਪਣੇ ਨਾਲ ਲੈ ਗਿਆ ਸੀ।

-PTCNews

adv-img
adv-img