ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਸਥਾਪਿਤ ਹੋਵੇਗਾ ਮੋਮ ਦਾ ਪੁਤਲਾ

By  Shanker Badra May 27th 2018 05:20 PM

ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਸਥਾਪਿਤ ਹੋਵੇਗਾ ਮੋਮ ਦਾ ਪੁਤਲਾ:ਜੈਪੁਰ ਦੇ ਨਾਹਰ ਗੜ੍ਹ ਕਿਲ੍ਹੇ ਵਿਖੇ ਸਥਿਤ ਵੈਕਸ ਮਿਊਜ਼ੀਅਮ 'ਚ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਮੋਮ ਦਾ ਪੁਤਲਾ ਸਥਾਪਿਤ ਕੀਤਾ ਜਾਵੇਗਾ।Ex-hockey captain Sandeep Singh's statue to be installed in Jaipur wax museumਇਸ ਮਿਊਜ਼ੀਅਮ ਵਿਚ ਮੋਮ ਤੇ ਸਿਲੀਕਾਨ ਦੇ ਪੁਤਲੇ ਸਥਾਪਿਤ ਕੀਤੇ ਗਏ ਹਨ।ਜਿਨ੍ਹਾਂ ਵਿਚ ਮਹਾਰਾਣਾ ਪ੍ਰਤਾਪ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ,ਮਦਰ ਟਰੇਸਾ,ਅਮਿਤਾਭ ਬਚਣ,ਸਚਿਨ ਤੇਂਦੁਲਕਰ ਸਮੇਤ ਕਈ ਹੋਰ ਹਸਤੀਆਂ ਜ਼ਿਕਰਯੋਗ ਹਨ।Ex-hockey captain Sandeep Singh's statue to be installed in Jaipur wax museumਭਾਰਤੀ ਹਾਕੀ ਨੂੰ ਕਈ ਸੁਨਹਿਰੀ ਪਲ ਦਿਵਾਉਣ ਵਾਲੇ 32 ਸਾਲਾਂ ਸੰਦੀਪ ਸਿੰਘ ਨੂੰ 'ਫਲੀਕਰ ਸਿੰਘ' ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ।ਜ਼ਿਕਰਯੋਗ ਹੈ ਕਿ 2006 ਵਿਚ ਦਿੱਲੀ 'ਚ ਨੈਸ਼ਨਲ ਕੈਂਪ ਵਿਚ ਸ਼ਾਮਲ ਹੋਣ ਸਮੇਂ ਟਰੇਨ ਯਾਤਰਾ ਦੌਰਾਨ ਸੰਦੀਪ ਸਿੰਘ ਦੇ ਭਟਕੀ ਹੋਈ ਗੋਲੀ ਲੱਗ ਗਈ ਸੀ।Ex-hockey captain Sandeep Singh's statue to be installed in Jaipur wax museumਜਿਸ ਤੋਂ ਬਾਅਦ ਉਹ ਗੰਭੀਰ ਰੂਪ ਵਿਚ ਜ਼ਖਮੀ ਹੋਏ ਸਨ ਪਰ ਏਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ ਸੰਦੀਪ ਸਿੰਘ ਦੋ ਸਾਲਾਂ ਬਾਅਦ ਤੰਦਰੁਸਤ ਹੋ ਕੇ ਖੇਡ ਦੇ ਮੈਦਾਨ ਵਿਚ ਵਾਪਸ ਪਰਤੇ।ਉਸੇ ਸਾਲ ਉਨ੍ਹਾਂ ਨੇ ਸੁਲਤਾਨ ਅਜਲਾਨ ਸ਼ਾਹ ਕੱਪ ਵਿਚ ਭਾਰਤ ਨੂੰ ਦੂਸਰਾ ਸਥਾਨ ਦਿਵਾਇਆ। -PTCNews

Related Post