ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਕੱਲ ਪਹੁੰਚਣਗੀਆਂ ਅੰਮ੍ਰਿਤਸਰ

By  Shanker Badra August 21st 2018 02:06 PM -- Updated: August 21st 2018 02:14 PM

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਕੱਲ ਪਹੁੰਚਣਗੀਆਂ ਅੰਮ੍ਰਿਤਸਰ:ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਕੱਲ ਅੰਮ੍ਰਿਤਸਰ ਸਾਹਿਬ ਪਹੁੰਚਣਗੀਆਂ।ਇਸ ਮੌਕੇ ਭਾਜਪਾ ਦੇ ਸੂਬਾ ਸ਼ਵੇਤ ਮਲਿਕ ਹਵਾਈ ਉਡਾਣ ਰਾਹੀਂ ਲੈਂ ਕੇ 2.45 'ਤੇ ਪਹੁੰਚਣਗੇ।ਜਾਣਕਾਰੀ ਅਨੁਸਾਰ ਭਾਜਪਾ ਦੇ ਦਫਤਰ ਖੰਨਾ ਸਮਾਰਕ ਵਿਖੇ ਅਸਥੀਆਂ ਲਿਜਾਈਆਂ ਜਾਣਗੀਆਂ।

ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ 16 ਅਗਸਤ ਨੂੰ 5.05 ਵਜੇ ਦਿੱਲੀ 'ਚ ਸਥਿਤ ਏਮਜ਼ 'ਚ ਹੋਇਆ ਦੇਹਾਂਤ ਹੋ ਗਿਆ ਸੀ। 93 ਸਾਲ ਦੇ ਅਟਲ ਬਿਹਾਰੀ ਵਾਜਪਾਈ ਪਿਛਲੇ ਨੋ ਹਫ਼ਤਿਆਂ ਤੋਂ ਏਮਜ਼ 'ਚ ਦਾਖਲ ਸਨ।

-PTCNews

Related Post