ਐਗਜ਼ਿਟ ਪੋਲ 'ਤੇ ਲਗਾਈ ਜਾਣੀ ਚਾਹੀਦੀ ਪਾਬੰਦੀ : ਸੁਖਬੀਰ ਸਿੰਘ ਬਾਦਲ

By  Ravinder Singh March 9th 2022 01:31 PM

ਚੰਡੀਗੜ੍ਹ : ਪੰਜਾਬ ਸਣੇ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋਣਾ ਹੈ। ਇਸ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕੀਤੇ ਗਏ। ਇਸ ਮੁਤਾਬਕ ਸੰਭਾਵਿਤ ਪਾਰਟੀਆਂ ਦੀ ਜਿੱਤ ਤੇ ਹਾਰ ਦਾ ਮੁਲਾਂਕਣ ਕੀਤਾ ਗਿਆ ਹੈ। ਐਗਜ਼ਿਟ ਪੋਲ ਉਤੇ ਹੁਣ ਪਾਰਟੀਆਂ ਦੇ ਨੇਤਾ ਆਪਣੀਆਂ ਟਿੱਪਣੀਆਂ ਦੇ ਰਹੇ ਹਨ।

ਐਗਜ਼ਿਟ ਪੋਲ 'ਤੇ ਲਗਾਈ ਜਾਣੀ ਚਾਹੀਦੀ ਪਾਬੰਦੀ : ਸੁਖਬੀਰ ਸਿੰਘ ਬਾਦਲਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕੋਈ ਵੀ ਪੰਜਾਬੀ ਐਗਜ਼ਿਟ ਪੋਲ ਉਤੇ ਵਿਸ਼ਵਾਸ ਨਹੀਂ ਕਰਦਾ। ਓਪੀਨੀਅਨ ਪਾਲ ਤੇ ਐਗਜ਼ਿਟ ਪੋਲ ਉਤੇ ਰੋਕ ਲੱਗਣੀ ਚਾਹੀਦੀ ਹੈ।

ਐਗਜ਼ਿਟ ਪੋਲ 'ਤੇ ਲਗਾਈ ਜਾਣੀ ਚਾਹੀਦੀ ਪਾਬੰਦੀ : ਸੁਖਬੀਰ ਸਿੰਘ ਬਾਦਲਚੋਣ ਕਮਿਸ਼ਨ ਇਸ ਗੱਲ ਉਤੇ ਨਜ਼ਰ ਰੱਖਦਾ ਹੈ ਕਿ ਵੋਟਰ ਕਿਸੇ ਵੀ ਤਰ੍ਹਾਂ ਨਾਲ ਕਿਸੇ ਪਾਰਟੀ ਤੋਂ ਪ੍ਰਭਾਵਿਤ ਨਾ ਹੋਣ ਪਰ ਫਿਰ ਵੀ ਕੁਝ ਪਾਰਟੀਆਂ ਗਲਤ ਕੰਮ ਕਰ ਰਹੀਆਂ ਹਨ। ਕਈ ਵਾਰ ਐਗਜ਼ਿਟ ਪੋਲ ਅਤੇ ਨਤੀਜਿਆਂ ਵਿਚ ਬਹੁਤ ਵੱਡਾ ਅੰਤਰ ਹੁੰਦਾ ਹੈ। ਆਮ ਆਦਮੀ ਪਾਰਟੀ ਪੈਸੇ ਦਾ ਗਲਤ ਇਸਤੇਮਾਲ ਕਰਤੇ ਹੋਏ ਇਸ ਸਮੇਂ ਅਜਿਹਾ ਹੀ ਕਰ ਰਹੀ ਹੈ। ਪੱਛਮੀ ਬੰਗਾਲ ਨੂੰ ਹੀ ਦੇਖ ਲਓ ਤੇ ਮਮਤਾ ਬੈਰਜੀ ਨੇ ਸਰਕਾਰ ਬਣਾ ਲਈ। ਪਿਛਲੀ ਵਾਰ ਵੀ ਆਪ ਨੂੰ 100 ਸੀਟਾਂ ਮਿਲ ਰਹੀਆਂ ਸਨ ਪਰ ਨਤੀਜਿਆਂ ਵਿਚ 20 ਹੀ ਮਿਲੀਆਂ।

ਐਗਜ਼ਿਟ ਪੋਲ 'ਤੇ ਲਗਾਈ ਜਾਣੀ ਚਾਹੀਦੀ ਪਾਬੰਦੀ : ਸੁਖਬੀਰ ਸਿੰਘ ਬਾਦਲਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਅਤੇ ਬਸਪਾ ਆਪਣੇ ਦਮ ਉਤੇ ਸਰਕਾਰ ਬਣਾਉਣਗੇ। ਉਨ੍ਹਾਂ ਕੋਲ ਜੋ ਫੀਡ ਬੈਕ ਹੈ, ਉਸ ਵਿਚ ਅਸੀਂ ਜਿੱਤ ਰਹੇ ਹਾਂ। ਅਸੀਂ 16-17 ਸੀਟਾਂ ਜਿੱਤ ਜਾਵਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਸਫਾਇਆ ਹੋ ਰਿਹਾ ਹੈ। ਕਾਂਗਰਸ 20 ਸੀਟਾਂ ‘ਤੇ ਸਿਮਟ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੀ ਆਵਾਜ਼ ਹੈ । ਜੇਕਰ ਸਾਡੀ ਸਰਕਾਰ ਆ ਗਈ ਤਾਂ ਹੀ ਪੰਜਾਬ ਤਰੱਕੀ ਕਰੇਗਾ। ਇਸ ਦੌਰਾਨ ਉਨ੍ਹਾਂ ਨੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਿਸੇ ਵੀ ਗਠਜੋੜ ਉਤੇ ਬੋਲਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : ਵੋਟਾਂ ਦੀ ਗਿਣਤੀ ਤੋਂ ਬਾਅਦ ਜਿੱਤ ਦੇ ਜਲੂਸਾਂ 'ਤੇ ਲੱਗੀ ਪਾਬੰਦੀ

Related Post