PSPCL ਤੇ PSTCL ਦੇ ਡਾਇਰੈਕਟਰਾਂ ਦੇ ਕਾਰਜਕਾਲ ’ਚ ਵਾਧਾ

By  Pardeep Singh June 2nd 2022 07:00 PM

ਚੰਡੀਗੜ੍ਹ: ਝੋਨੇ ਦੇ ਸੀਜਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੀਐਸਪੀਸੀਐੱਲ ਤੇ ਪੀਐਸਟੀਸੀਐਲ ਦੇ ਤਿੰਨ ਡਾਇਰੈਕਟਰਾਂ ਦੇ ਕਾਰਜਕਾਲ ਵਿਚ ਚਾਰ ਮਹੀਨੇ ਦਾ ਵਾਧਾ ਕੀਤਾ ਗਿਆ ਹੈ। ਇਸ ਬਾਰੇ ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਪੀਐਸਪੀਸੀਐਲ ਦੇ ਡਾਇਰੈਕਟਰ  ਇੰਦਰਪਾਲ ਸਿੰਘ ਗਰੇਵਾਲ ਨੂੰ ਦੇ ਕਾਰਜਕਾਲ ਵਿਚ ਚਾਰ ਮਹੀਨੇ ਦਾ ਵਾਧਾ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਪੀਐਸਟੀਸੀਐੱਲ ਦੇ ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ ਦੇ ਕਾਰਜਕਾਲ ਵਿਚ ਵੀ ਚਾਰ ਜੁਲਾਈ ਤੋਂ ਅਗਲੇ ਚਾਰ ਮਹੀਨੇ ਤੱਕ ਦਾ ਵਾਧਾ ਕੀਤਾ ਗਿਆ ਹੈ।

ਪੀਐਸਪੀਸੀਐੱਲ ਡਾਇਰੈਕਟਰ ਕਮਰਸ਼ੀਅਲ ਗੋਪਾਲ ਸ਼ਰਮਾ ਦੇ ਕਾਰਜਕਾਲ ਵਿਚ 12 ਜੂਨ ਤੋਂ 11 ਅਕਤੂੁਬਰ 2022 ਤੱਕ ਚਾਰ ਮਹੀਨੇ ਦਾ ਵਾਧਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਅਮਰੀਕਾ ‘ਚ ਗੋਲੀਬਾਰੀ ‘ਚ ਚਾਰ ਦੀ ਮੌਤ, ਹਮਲਾਵਰ ਵੀ ਹਲਾਕ

-PTC News

Related Post