ਫਰਜ਼ੀ ਅਕਾਊਂਟ ਬਣਾ ਕੇ ਖਿਲਵਾੜ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ 

By  Joshi April 18th 2018 12:14 PM

ਫਰਜ਼ੀ ਅਕਾਊਂਟ ਬਣਾ ਕੇ ਖਿਲਵਾੜ ਕਰਨ ਵਾਲਾ ਚੜ੍ਹਿਆ ਪੁਲਿਸ ਦੇ ਹੱਥੇ ਅੱਜਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਫੇਸਬੁੱਕ ਸੋਸ਼ਲ ਮੀਡੀਆ ਵਾਲੇ ਰੁਝਾਨਾਂ ਤੋਂ ਪਹਿਲੇ ਨੰਬਰ 'ਤੇ ਆਉਂਦਾ ਦਿਖਾਈ ਦਿੰਦਾ ਹੈ। ਪਰ ਦੂਰ ਦਰਾਡੇ ਬੈਠੇ ਬੰਦਿਆਂ ਨਾਲ ਸਾਂਝ ਕਾਇਮ ਕਰਨ ਅਤੇ ਬਰਕਰਾਰ ਦੀ ਸੁਵਿਧਾ ਲਈ ਬਣੇ ਇਸ ਪਲੈਟਫਾਰਮ ਦੀ ਬਹੁਤ ਜਗ੍ਹਾ ਦੁਰਵਰਤੋਂ ਵੀ ਹੋ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਰਮੀਤ ਨਾਮਕ ਨੌਜਵਾਨ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਹਿਰਾਸਤ 'ਚ ਲਿਆ ਹੈ।  ਦਰਅਸਲ, ਹਰਮੀਤ ਆਪਣੀ ਫੇਸਬੁੱਕ ਆਈ ਡੀ 'ਤੇ ਕਈ ਕੁੜੀਆਂ ਨਾਲ ਗੱਲ ਕਰਦਾ ਸੀ ਅਤੇ ਉਹਨਾਂ ਨੂੰ ਆਪਣੀ ਦੌਲਤ ਦਾ ਝੂਠ ਦੱਸ ਕੇ ਬਾਅਦ 'ਚ ਉਹਨਾਂ ਨੂੰ ਬਲੈਕਮੇਲ ਕਰਦਾ ਸੀ। ਉਕਤ ਨੌਜਵਾਨ ਆਪਣੇ ਆਪ ਨੂੰ ਦੌਲਤਮੰਦ ਤਾਂ ਦੱਸਦਾ ਹੀ ਸੀ, ਨਾਲ ਹੀ ਉਹ ਖੁਦ ਨੂੰ ਬਠਿੰਡਾ ਸਥਿਤ ਕਿਸੇ ਕਾਲਜ ਦੇ ਚੇਅਰਮੈਨ ਦਾ ਬੇਟਾ ਦੱਸਦਾ ਸੀ। ਪਰ ਸੱਚਾਈ ਇਹ ਹੈ ਕਿ ਉਹ ਇਕ ਗਰੀਬ ਪਰਿਵਾਰ ਨਾਲ ਸੰਬੰਧਤ ਹੈ। ਫੇਸਬੁੱਕ 'ਤੇ ਬਣਾਏ ਨਕਲੀ ਅਕਾਊਂਟਾਂ 'ਚ ਉਸਨੇ ਆਪਣਾ ਨਾਮ ਹਰਮੀਤ ਉੜਾਂਗ ਹਰਮੀਤ ਚਾਨੀ, ਅਤੇ ਰਸ਼ਨੂਰ ਸੰਧੂ ਲਿਖਿਆ ਹੋਇਆ ਹੈ। ਪੁਲਿਸ ਨੂੰ ਇਸ ਮਾਮਲੇ ਸੰਬੰਧੀ ਇੱਕ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਹਰਮੀਤ ਨੂੰ ਮੁਕਤਸਰ ਦੇ ਬੱਸ ਸਟੈਂਡ ਤੋਂ ਹਿਰਾਸਤ 'ਚ ਲਿਆ ਹੈ,ਜਿੱਥੇ ਉਸ ਨਾਲ ਇੱਕ ਲੜਕੀ ਵੀ ਮੌਜੂਦ ਸੀ। ਇਸ ਮਾਮਲੇ 'ਚ ਇੱਕ ਲੜਕੀ ਅਤੇ ਮਹਿਲਾ ਵੱਲੋਂ ਦਿੱਤੇ ਗਏ ਬਿਆਨਾਂ 'ਤੇ ਨੌਜਵਾਨ ਖਿਲਾਫ ਜਿਨਸੀ ਸੋਸ਼ਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। —PTC News

Related Post