Hate speech ਵਿਵਾਦ ਤੋਂ ਬਾਅਦ ਫੇਸਬੁੱਕ ਇੰਡੀਆ ਨਿਰਦੇਸ਼ਕ ਅੰਖੀ ਦਾਸ ਨੇ ਦਿੱਤਾ ਅਸਤੀਫ਼ਾ

By  Jagroop Kaur October 27th 2020 10:57 PM

ਅਕਸਰ ਵਿਵਾਦਾਂ 'ਚ ਰਹਿਣ ਵਾਲੀ ਫੇਸਬੁੱਕ ਇੰਡੀਆ ਦੇ ਨਿਰਦੇਸ਼ਕ ਅੰਖੀ ਦਾਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਅਸਤੀਫੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ Facebook ਨੇ ਉਸ ਨੂੰ ਖੁਦ ਅਸਤੀਫਾ ਦੇਣ ਲਈ ਕਿਹਾ ਹੈ। ਅਸਤੀਫੇ ਦੀ ਜਾਣਕਾਰੀ ਮੰਗਲਵਾਰ ਨੂੰ ਫੇਸਬੁੱਕ ਨੇ ਇਕ ਨੋਟ ਰਾਹੀਂ ਦਿੱਤੀ । Facebook ਇੰਡੀਆ ਦੇ ਹੈਡ ਅਜੀਤ ਮੋਹਨ ਨੇ ਲਿਖਿਆ ਕਿ ਜਨਤਕ ਸੇਵਾ 'ਚ ਆਪਣੀ ਰੁਚੀ ਨੂੰ ਵਧਾਉਣ ਲਈ ਫੇਸਬੁੱਕ ਦੀ ਭੂਮਿਕਾ ਤੋਂ ਹਟਣ ਦਾ ਫੈਸਲਾ ਕੀਤਾ ਹੈ।Mint Exclusive: Profile Shoot Of Facebook India And South & Central Asia Public Policy Director Ankhi Dasਕੰਪਨੀ ਦੇ ਸ਼ੁਰੂਆਤੀ ਕਰਮਚਾਰੀਆਂ 'ਚੋਂ ਇੱਕ ਅੰਖੀ ਦਾਸ ਨੇ ਭਾਰਤ 'ਚ ਕੰਪਨੀ ਅਤੇ ਉਸ ਦੀਆਂ ਸੇਵਾਵਾਂ ਦੇ ਵਿਕਾਸ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਇਸੇ ਦੇ ਨਾਲ ਹੀ ਉਹ ਭਾਰਤ ਦੇ ਮੁਢਲੇ ਮੁਲਾਜ਼ਮਾਂ ਚੋਂ ਇੱਕ ਸਨ ਜਿੰਨਾ ਨੇ ਪਿਛਲੇ 9 ਸਾਲਾਂ ਵਿਚ ਕੰਪਨੀ ਦੇ ਵਿਕਾਸ ਅਤੇ ਇਸ ਦੀਆਂ ਸੇਵਾਵਾਂ ਵਿਚ ਅਹਿਮ ਭੂਮਿਕਾ ਨਿਭਾਈ ।

Facebook India Policy Head Quits Days After Parliament Panel Questioningਦੱਸ ਦਈਏ ਕਿ ਆਂਖੀ ਦਾਸ ਹਮੇਸ਼ਾ ਹੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਫ਼ਰਤ ਭਰੀਆਂ ਟਿੱਪਣੀਆਂ 'ਤੇ ਪਾਬੰਦੀ ਲਗਾਉਣ ਦੇ ਮਾਮਲੇ 'ਚ ਕਥਿਤ ਪੱਖਪਾਤ ਸੰਬੰਧੀ ਚਰਚਾ 'ਚ ਰਹੇ ਸਨ। ਆਂਖੀ ਦਾਸ ਉਸ ਸਮੇਂ ਸੁਰਖੀਆਂ 'ਚ ਆਈ ਸੀ ਜਦੋਂ ਇੱਕ ਅਮਰੀਕੀ ਅਖ਼ਬਾਰ ਨੇ ਫੇਸਬੁੱਕ 'ਤੇ ਭਾਰਤ 'ਚ ਸੱਤਾਧਾਰੀ ਬੀਜੇਪੀ ਦੇ ਪੱਖ 'ਚ HATE SPEACH ਨੂੰ ਲੈ ਕੇ ਭੇਦਭਾਵ ਕਰਨ ਦਾ ਦੋਸ਼ ਲਗਾਇਆ ਸੀ।

educareਅਖ਼ਬਾਰ ਮੁਤਾਬਕ Facebook ਨੇ ਬੀਜੇਪੀ ਦੇ ਸਮਰਥਨ ਵਾਲੀ ਹੇਟ ਸਪੀਚ ਨੂੰ ਲੈ ਕੇ ਨਰਮਾਈ ਵਰਤੀ ਸੀ । ਕੰਪਨੀ ਦੀ ਪਬਲਿਕ ਪਾਲਿਸੀ ਡਾਇਰੈਕਟਰ ਅੰਖੀ ਦਾਸ 'ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਕੰਪਨੀ ਕਰਮਚਾਰੀਆਂ ਦੇ ਕਹਿਣ ਦੇ ਬਾਵਜੂਦ ਇਸ 'ਤੇ ਕਾਰਵਾਈ ਨਹੀਂ ਕੀਤੀ ਸੀ।Ankhi Das, BJP supporter quits Facebook under public pressureਆਂਖੀ ਦਾਸ ਹਾਲ ਹੀ ਵਿੱਚ ਡਾਟਾ ਸੁੱਰਖਿਆ ਬਿੱਲ 2019 ਬਾਰੇ ਗਠਿਤ ਕੀਤੀ ਸੰਸਦ ਦੀ ਸਾਂਝੀ ਕਮੇਟੀ ਸਾਹਮਣੇ ਪੇਸ਼ ਹੋਈ ਸੀ। ਇਸ ਸੰਸਦੀ ਕਮੇਟੀ ਦੀ ਅਗਵਾਈ ਮਿਨਾਕਸ਼ੀ ਲੇਖੀ ਕਰ ਰਹੇ ਹਨ। ਉਹ ਭਾਰਤ ਦੇ ਨਾਲ ਹੀ ਦੱਖਣ ਅਤੇ ਮੱਧ ਏਸ਼ੀਆ ਦੀ ਪਬਲਿਕਾ ਪਾਲਿਸੀ ਡਾਇਰੈਕਟਰ ਸਨ। ਆਂਕੀ ਦਾਸ ਦਾ ਇਹ ਅਸਤੀਫਾ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਫੇਸਬੁਕ ਉਤੇ ਆਪਣੀ ਸਭ ਤੋਂ ਵੱਡੀ ਮਾਰਕੀਟ ਭਾਰਤ ਵਿਚ ਰਾਜਨੀਤਿਕ ਸਮੱਗਰੀ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਸਨ

 

Related Post