ਫੇਸਬੁੱਕ ਨੇ ਚੁੱਕਿਆ ਅਹਿਮ ਕਦਮ, ਟ੍ਰੰਪ ਦੇ ਅਕਾਊਂਟ ਅਣਮਿੱਥੇ ਸਮੇਂ ਲਈ ਕੀਤੇ ਬੈਨ

By  Jagroop Kaur January 7th 2021 11:06 PM -- Updated: January 7th 2021 11:13 PM

ਬੀਤੇ ਦਿਨੀਂ ਯੂ.ਐੱਸ. ਕੈਪੀਟਲ ’ਚ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਵੀਰਵਾਰ ਨੂੰ ਵੱਡਾ ਕਦਮ ਚੁੱਕਿਆ ਅਤੇ ਕਿਸੇ ਤਰ੍ਹਾਂ ਦੀ ਹਿੰਸਾ ਨਾ ਫੇਲ ਸਕੇ ਇਸਦੇ ਚਲਦਿਆਂ ਸਾਈਟ ਨੇ ਡੋਨਾਲਡ ਟਰੰਪ ਨੂੰ ਅਣਮਿੱਥੇ ਸਮੇਂ ਲਈ ਬੈਨ ਕਰ ਦਿੱਤਾ ਹੈ। ਫੇਸਬੁੱਕ ਦੇ ਚੀਫ ਮਾਰਕ ਜ਼ੁਕਰਬਰਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਹਿੰਸਾ ਦੇ ਤੁਰੰਤ ਬਾਅਦ ਟਵਿੱਟਰ ਅਤੇ ਫੇਸਬੁੱਕ ਨੇ ਡੋਨਾਲਡ ਟਰੰਪ ਦੇ ਅਕਾਊਂਟਸ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ। The recklessness of Donald Trump on steroids | Financial Timesਹੋਰ ਪੜ੍ਹੋ : ਟ੍ਰੰਪ ਦੀ ਵਧੀ ਮੁਸੀਬਤ,ਕਤਲ ਮਾਮਲੇ ‘ਚ ਜਾਰੀ ਹੋਇਆ ਗ੍ਰਿਫਤਾਰੀ ਵਾਰੰਟ ਟਵਿੱਟਰ ਨੇ ਟਰੰਪ ਦੇ ਅਕਾਊਂਟ ਨੂੰ 12 ਘੰਟੇ ਲਈ ਬੈਨ ਕੀਤਾ ਸੀ। ਉਨ੍ਹਾਂ ਦੇ ਤਿੰਨ ਟਵੀਟਸ ਨੂੰ ਵੀ ਬਲਾਕ ਕਰ ਦਿੱਤਾ ਗਿਆ ਜਿਨ੍ਹਾਂ ’ਚ ਕੈਪੀਟਲ ਹਿੱਲ ’ਤੇ ਸਮਰਥਕਾਂ ਨੂੰ ਸੰਬੋਧਿਤ ਕਰਨ ਦੀ ਵੀਡੀਓ ਵੀ ਸ਼ਾਮਲ ਹੈ। ਟਵਿੱਟਰ ਸੁਰੱਖਿਆ ਵਿਭਾਗ ਨੇ ਦੱਸਿਆ ਸੀ ‘ਬੇਮਿਸਾਲ ਘਟਨਾ ਅਤੇ ਵਾਸ਼ਿੰਗਟਨ ’ਚ ਹਿੰਸਾ ਦੀ ਸਥਿਤੀ ਨੂੰ ਦੇਖਦੇ ਹੋਏ ਸਾਨੂੰ ਡੋਨਾਲਡ ਟਰੰਪ ਦੇ ਤਿੰਨ ਟਵੀਟ ਨੂੰ ਹਟਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਜੋ ਅੱਜ ਕੀਤੇ ਗਏ ਸਨ ਅਤੇ ਇਹ ਸਾਡੀ ਨਾਗਰਿਕ ਏਕਤਾ ਨੀਤੀ ਦਾ ਘੋਰ ਉਲੰਘਣ ਹੈ। ਹੋਰ ਪੜ੍ਹੋ : ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣ ਕਮਲਾ ਹੈਰਿਸ ਨੇ ਰਚਿਆ ਇਤਿਹਾਸ ਉੱਥੇ, ਫੇਸਬੁੱਕ ਨੇ ਕਿਹਾ ਸੀ ਕਿ ਉਹ ਦੋ ਨੀਤੀਆਂ ਦੇ ਉਲੰਘਣ ਦੇ ਚੱਲਦੇ ਰਾਸ਼ਟਰਪਤੀ ਦੇ ਅਕਾਊਂਟ ਨੂੰ 24 ਘੰਟੇ ਲਈ ਮੁਅੱਤਲ ਕਰੇਗਾ। ਫੇਸਬੁੱਕ ਅਤੇ ਯੂਟਿਊਬ ਟਰੰਪ ਦੀ ਰੈਲੀ ਨਾਲ ਜੁੜੀਆਂ ਵੀਡੀਓਜ਼ ਵੀ ਹਟਾ ਰਿਹਾ ਹੈ। Protesters stormed the US Capitol in Washington, disrupting a joint session of Congress that would certify Joe Biden's election winਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਬੁੱਧਵਾਰ ਨੂੰ ਕੈਪੀਟਲ ਹਿੱਲ ’ਚ ਦਾਖਲ ਹੋ ਕੇ ਹਿੰਸਾ ਨੂੰ ਅੰਜ਼ਾਮ ਦਿੱਤਾ। ਇਸ ਹਿੰਸਾ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ’ਚ ਇਕ ਮਹਿਲਾ ਪ੍ਰਦਰਸ਼ਨਾਂ ਦਰਮਿਆਨ ਇਕ ਪੁਲਸ ਅਧਿਕਾਰੀ ਵੱਲੋਂ ਚਲਾਈ ਗਈ ਗੋਲੀ ’ਚ ਮਾਰੀ ਗਈ ਅਤੇ ਤਿੰਨ ਹੋਰ ਲੋਕਾਂ ’ਚ ਇਕ ਮਹਿਲਾ ਤੇ ਦੋ ਪੁਰਸ਼ਾਂ ਦੀ ਮੌਤ ਕੈਪੀਟਲ ਗ੍ਰਾਊਂਡ ਨੇੜੇ ਐਮਰਜੈਂਸੀ ਸਿਹਤ ਸਥਿਤੀ ਵਰਗੇ ਕਾਰਣਾਂ ਕਾਰਣ ਹੋਈ।

Related Post