ਇੱਕ ਹਫ਼ਤੇ 'ਚ ਦੂਸਰੀ ਵਾਰ ਡਾਊਨ ਹੋਇਆ ਫੇਸਬੁੱਕ, ਇੰਸਟਾਗ੍ਰਾਮ ਅਤੇ WhatsApp , ਕੰਪਨੀ ਨੇ ਮੰਗੀ ਮਾਫ਼ੀ

By  Shanker Badra October 9th 2021 11:44 AM

ਨਵੀਂ ਦਿੱਲੀ : ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ (Instagram) ਤੇ ਫੇਸਬੁੱਕ (Facebook) ਇਕ ਹਫ਼ਤੇ 'ਚ ਦੂਸਰੀ ਵਾਰ ਡਾਊਨ ਹੋ ਗਏ ਹਨ। ਸਰਵਿਸ ਡਾਊਨ ਹੋਣ ਦੀ ਵਜ੍ਹਾ ਨਾਲ ਯੂਜ਼ਰਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ। ਦੋਵੇਂ ਹੀ ਐਪ ਦੇਰ ਰਾਤ 12 ਵਜੇ ਤੋਂ ਬਾਅਦ ਤਕਰੀਬਨ 1 ਘੰਟੇ ਲਈ ਪ੍ਰਭਾਵਿਤ ਰਹੇ। ਸਰਵਰ ਡਾਊਨ ਹੋਣ ਕਾਰਨ ਫੇਸਬੁੱਕ ਤੇ ਇੰਸਟਾਗ੍ਰਾਮ ਕੁਝ ਸਮੇਂ ਲਈ ਬੰਦ ਹੋ ਗਏ ਸਨ, ਜਿਸ ਕਾਰਨ ਕਈ ਯੂਜ਼ਰਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

ਇੱਕ ਹਫ਼ਤੇ 'ਚ ਦੂਸਰੀ ਵਾਰ ਡਾਊਨ ਹੋਇਆ ਫੇਸਬੁੱਕ, ਇੰਸਟਾਗ੍ਰਾਮ ਅਤੇ WhatsApp , ਕੰਪਨੀ ਨੇ ਮੰਗੀ ਮਾਫ਼ੀ

ਹਾਲਾਂਕਿ ਹੁਣ ਇਹ ਸੇਵਾ ਬਹਾਲ ਕਰ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਹੀ ਐਪਸ ਨੇ ਬਿਆਨ ਜਾਰੀ ਕਰਕੇ ਯੂਜ਼ਰਜ਼ ਤੋਂ ਮਾਫ਼ੀ ਮੰਗੀ ਹੈ ,ਜਿਨ੍ਹਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਫੇਸਬੁੱਕ ਨੇ ਟਵੀਟ ਕਰ ਕੇ ਕਿਹਾ, 'ਸਾਨੂੰ ਮਾਫ਼ ਕਰੋ। ਕੁਝ ਲੋਕਾਂ ਨੂੰ ਸਾਡੇ ਐਪਸ ਤੇ ਵੈੱਬਸਾਈਟ ਤਕ ਪਹੁੰਚਣ 'ਚ ਸਮੱਸਿਆ ਹੋ ਰਹੀ ਹੈ। ਜੇਕਰ ਤੁਸੀਂ ਸਾਡੀ ਸਰਵਿਸ ਇਸਤੇਮਾਲ ਨਹੀਂ ਕਰ ਪਾ ਰਹੇ ਹੋ ਤਾਂ ਸਾਨੂੰ ਮਾਫ਼ ਕਰਰ ਦਿਉ।

ਇੱਕ ਹਫ਼ਤੇ 'ਚ ਦੂਸਰੀ ਵਾਰ ਡਾਊਨ ਹੋਇਆ ਫੇਸਬੁੱਕ, ਇੰਸਟਾਗ੍ਰਾਮ ਅਤੇ WhatsApp , ਕੰਪਨੀ ਨੇ ਮੰਗੀ ਮਾਫ਼ੀ

ਅਸੀਂ ਜਾਣਦੇ ਹਾਂ ਕਿ ਤੁਸੀਂ ਇਕ-ਦੂਸਰੇ ਨਾਲ ਗੱਲਬਾਤ ਕਰਨ ਲਈ ਸਾਡੇ ਉੱਤੇ ਕਿੰਨੇ ਨਿਰਭਰ ਹੋ। ਹੁਣ ਅਸੀਂ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਇਸ ਵਾਰ ਵੀ ਆਪਣਾ ਹੌਸਲਾ ਬਣਾਈ ਰੱਖਣ ਲਈ ਧੰਨਵਾਦ। ਉੱਥੇ ਹੀ ਇੰਸਟਾਗ੍ਰਾਮ ਨੇ ਆਪਣੇ ਬਿਆਨ 'ਚ ਕਿਹਾ ਕਿ ਸਾਨੂੰ ਮਾਫ਼ ਕਰ ਦਿਉ। ਤੁਹਾਡੇ ਵਿਚੋਂ ਕੁਝ ਲੋਕਾਂ ਨੂੰ ਫਿਲਹਾਲ ਇੰਸਟਾਗ੍ਰਾਮ ਦਾ ਇਸਤੇਮਾਲ ਕਰਨ ਵਿਚ ਸਮੱਸਿਆ ਹੋ ਰਹੀ ਹੋਵੇਗੀ। ਫਿਲਹਾਲ ਚੀਜ਼ਾਂ ਹੁਣ ਠੀਕ ਹੋ ਗਈਆਂ ਹਨ ਤੇ ਹੁਣ ਸਭ ਕੁਝ ਆਮ ਹੋ ਜਾਣਾ ਚਾਹੀਦਾ ਹੈ। ਸਾਡਾ ਸਹਿਯੋਗ ਦੇਣ ਲਈ ਧੰਨਵਾਦ।

ਇੱਕ ਹਫ਼ਤੇ 'ਚ ਦੂਸਰੀ ਵਾਰ ਡਾਊਨ ਹੋਇਆ ਫੇਸਬੁੱਕ, ਇੰਸਟਾਗ੍ਰਾਮ ਅਤੇ WhatsApp , ਕੰਪਨੀ ਨੇ ਮੰਗੀ ਮਾਫ਼ੀ

ਦੱਸ ਦੇਈਏ ਕਿ 9 ਅਕਤੂਬਰ 2021 ਨੂੰ ਰਾਤ 12:12 ਮਿੰਟ 'ਤੇ ਕੁੱਲ 28,702 ਕਰੈਸ਼ ਹੋਏ ਸਨ। ਵਟਸਐਪ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਸੋਮਵਾਰ ਰਾਤ ਨੂੰ ਅਚਾਨਕ ਬੰਦ ਹੋ ਗਏ। ਦੁਨੀਆ ਭਰ ਦੇ ਲੱਖਾਂ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਡਾਊਨ ਹੋਣ ਦੇ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਟਸਐਪ ਉਪਭੋਗਤਾ ਨਾ ਤਾਂ ਸੁਨੇਹੇ ਭੇਜ ਸਕਦੇ ਸਨ ਅਤੇ ਨਾ ਹੀ ਪ੍ਰਾਪਤ ਕਰ ਸਕਦੇ ਸਨ। ਇਸੇ ਤਰ੍ਹਾਂ ਉਪਭੋਗਤਾ ਫੇਸਬੁੱਕ 'ਤੇ ਸਿਰਫ ਪੁਰਾਣੀ ਸਮਗਰੀ ਵੇਖ ਰਹੇ ਸਨ। ਇਸ ਤੋਂ ਪਹਿਲਾਂ ਐਤਵਾਰ-ਸੋਮਵਾਰ (3 ਤੋਂ 4 ਅਕਤੂਬਰ ਵਿਚਕਾਰ) ਨੂੰ ਵੀ ਇੰਸਟਾਗ੍ਰਾਮ, ਫੇਸਬੁੱਕ ਤੇ ਵ੍ਹਟਸਐਪ ਦੇ ਸਰਵਰ ਕਰੀਬ 6 ਘੰਟੇ ਡਾਊਨ ਰਹੇ ਸਨ।

-PTCNews

Related Post