ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਉਸਾਰੀ ਅਧੀਨ ਡਿੱਗੀ ਇਮਾਰਤ , ਇੱਕ ਮਜ਼ਦੂਰ ਦੀ ਮੌਤ ਤੇ 10 ਜ਼ਖਮੀ 

By  Shanker Badra April 5th 2021 01:26 PM -- Updated: April 5th 2021 01:32 PM

'ਲੁਧਿਆਣਾ : ਲੁਧਿਆਣਾ ਦੇ ਡਾਬਾ ਰੋਡ 'ਤੇ ਮੁਕੰਦ ਸਿੰਘ ਨਗਰ 'ਚ ਉਸ ਸਮੇਂ ਭਾਜੜਾਂ ਪੈ ਗਈਆਂ ,ਜਦੋਂ ਇਕ ਉਸਾਰੀ ਅਧੀਨ ਇਮਾਰਤ ਅਚਾਨਕ ਡਿੱਗ ਗਈ। ਇਥੇ ਇਕ ਬਿਲਡਿੰਗ ਦਾ ਲੈਂਟਰ ਅਚਾਨਕ ਡਿੱਗ ਗਿਆ, ਦੱਸਿਆ ਜਾ ਰਿਹਾ ਹੈ ਕਿ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ,10 ਮਜਦੂਰ ਜ਼ਖਮੀ ਹਨ ਅਤੇ 36 ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ ਹੈ। [caption id="attachment_486636" align="aligncenter" width="300"]factory roof collapses in Ludhiana , Many workers are feared to be buried under the rubble ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਉਸਾਰੀ ਅਧੀਨ ਡਿੱਗੀ ਇਮਾਰਤ , 2 ਦਰਜਨ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ[/caption] ਜਾਣਕਾਰੀ ਅਨੁਸਾਰ ਇਥੇ ਇਕ ਇਮਾਰਤ ਦਾ ਲੈਂਟਰ ਅਚਾਨਕ ਡਿੱਗ ਗਿਆ ਹੈ। ਮਜ਼ਦੂਰ ਉਸ ਲੈਂਟਰ ਨੂੰ ਜੈੱਕ ਦੇ ਸਹਾਰੇ ਉੱਪਰ ਚੁੱਕਣ ਦਾ ਕੰਮ ਕਰ ਰਹੇ ਸਨ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਐਂਬੂਲੈਂਸ ਅਤੇ ਪੁਲਿਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ ਹੈ। ਇਸ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ,10 ਮਜਦੂਰ ਜ਼ਖਮੀ ਹਨ ਅਤੇ 36 ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਗਿਆ ਹੈ। [caption id="attachment_486635" align="aligncenter" width="300"]factory roof collapses in Ludhiana , Many workers are feared to be buried under the rubble ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਉਸਾਰੀ ਅਧੀਨ ਡਿੱਗੀ ਇਮਾਰਤ , 2 ਦਰਜਨ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ[/caption] ਪੁਲਿਸ, ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨਿਕ ਅਮਲਾ ਬਚਾਅ ਕਾਰਜ ਵਿਚ ਜੁਟ ਗਿਆ।ਸੂਤਰਾਂ ਅਨੁਸਾਰ ਇਥੇ ਇਕ ਫੈਕਟਰੀ ਦਾ ਲੈਂਟਰ ਪੈ ਰਿਹਾ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਮਲਬੇ ਹੇਠਾਂ ਦੱਬੇ ਲੋਕਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ। ਇਸ ਹਾਦਸੇ ਤੋਂ ਬਾਅਦ ਘਟਨਾ ਸਥਾਨ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ ਅਤੇ ਰਾਹਤ ਕਾਰਜ ਨਿਰੰਤਰ ਜਾਰੀ ਹੈ। [caption id="attachment_486633" align="aligncenter" width="300"]factory roof collapses in Ludhiana , Many workers are feared to be buried under the rubble ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਉਸਾਰੀ ਅਧੀਨ ਡਿੱਗੀ ਇਮਾਰਤ , 2 ਦਰਜਨ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ[/caption] ਇਹ ਘਟਨਾ ਸਵੇਰੇ 9.30 ਵਜੇ ਦੀ ਹੈ। ਮੁਕੁੰਦ ਸਿੰਘ ਨਗਰ ਇਲਾਕੇ 'ਚ ਜਸਮੇਲ ਸਿੰਘ ਐਂਡ ਸਨਜ਼ ਨਾਂ ਦੀ ਫੈਕਟਰੀ ਦੀ ਤੀਸਰੀ ਮੰਜ਼ਿਲ ਦਾ ਲੈਂਟਰ ਚੁੱਕਿਆ ਜਾਣਾ ਸੀ। ਇਸ ਦੇ ਲਈ ਸਵੇਰੇ 4 ਵਜੇ ਤੋਂ ਹੀ ਠੇਕੇਦਾਰ ਮਜ਼ਦੂਰਾਂ ਸਮੇਤ ਪਹੁੰਚ ਗਿਆ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਲੈਂਟਰ ਚੁੱਕਣ ਲਈ 40 ਜੈੱਕ ਲਗਾਏ ਗਏ ਸਨ। ਬਚਾਅ ਕਾਰਜ ਲਈ ਪ੍ਰਸ਼ਾਸਨ ਵੱਲੋਂ ਐੱਨਡੀਆਰਐੱਫ ਨੂੰ ਬੁਲਾਇਆ ਗਿਆ ਹੈ। ਟੀਮ ਨੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੱਤਾ ਹੈ। [caption id="attachment_486634" align="aligncenter" width="300"]factory roof collapses in Ludhiana , Many workers are feared to be buried under the rubble ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਉਸਾਰੀ ਅਧੀਨ ਡਿੱਗੀ ਇਮਾਰਤ , 2 ਦਰਜਨ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ[/caption] ਦੱਸਣਯੋਗ ਹੈ ਕਿ ਅੱਜ ਸਵੇਰੇ ਸਾਢੇ 9 ਵਜੇ ਅਚਾਨਕ ਲੈਂਟਰ ਮਜ਼ਦੂਰਾਂ ਉੱਪਰ ਆ ਡਿੱਗਿਆ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਲੈਂਟਰ ਡਿੱਗਦੇ ਹੀ ਚਾਰ-ਪੰਜ ਮਜ਼ਦੂਰ ਬਾਹਰ ਵੱਲ ਡਿੱਗ ਗਏ। ਚਾਰ-ਪੰਜ ਮਜ਼ਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਜਦਕਿ ਹੋਰ ਮਜ਼ਦੂਰ ਲੈਂਟਰ ਹੇਠਾਂ ਦੱਬੇ ਗਏ ਹਨ। ਹੁਣ ਤਕ ਕਿਸੇ ਮਜ਼ਦੂਰ ਦੇ ਜਾਨੀ ਨੁਕਸਾਨ ਦੀ ਅਧਿਕਾਰਤ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਲੈਂਟਰ ਚੁੱਕਣ ਦੀ ਪਰਮਿਸ਼ਨ ਨਗਰ ਨਿਗਮ ਤੋਂ ਨਹੀਂ ਲਈ ਸੀ। -PTCNews

Related Post