ਜਨਤਾ ਕਰਫ਼ਿਊ: ਸਟੈਂਪ ਲੱਗਣ ਦੇ ਬਾਵਜੂਦ ਕਾਰ 'ਚ ਘੁੰਮ ਰਿਹਾ ਸੀ ਪੂਰਾ ਪਰਿਵਾਰ,ਚੜ੍ਹੇ ਪੁਲਿਸ ਅੜਿੱਕੇ

By  Shanker Badra March 22nd 2020 05:11 PM -- Updated: March 22nd 2020 05:15 PM

ਜਨਤਾ ਕਰਫ਼ਿਊ: ਸਟੈਂਪ ਲੱਗਣ ਦੇ ਬਾਵਜੂਦ ਕਾਰ 'ਚ ਘੁੰਮ ਰਿਹਾ ਸੀ ਪੂਰਾ ਪਰਿਵਾਰ,ਚੜ੍ਹੇ ਪੁਲਿਸ ਅੜਿੱਕੇ:ਖੰਨਾ : ਦੇਸ਼ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਅੱਜ ਪੂਰੇ ਦੇਸ਼ ਵਿੱਚ ਜਨਤਾ ਕਰਫ਼ਿਊ ਹੈ। ਜਿਸ ਤਹਿਤ ਲੋਕ ਆਪਣੇ ਘਰਾਂ ਵਿੱਚ ਹਨ। ਅਜਿਹੇ ਮਾਹੌਲ ਵਿੱਚ ਸਟੈਂਪ ਲੱਗਣ ਦੇ ਬਾਵਜੂਦ ਕਾਰ 'ਚ ਘੁੰਮ ਰਿਹਾ ਆਸਟਰੇਲੀਆ ਤੋਂ ਆਇਆ ਪਰਿਵਾਰ ਕਾਬੂ ਕੀਤਾ ਗਿਆ ਹੈ। [caption id="attachment_397008" align="aligncenter" width="300"]Family with their left hand stamped violate quarantine norms, arrested by police ਜਨਤਾ ਕਰਫ਼ਿਊ : ਸਟੈਂਪ ਲੱਗਣ ਦੇ ਬਾਵਜੂਦ ਕਾਰ 'ਚ ਘੁੰਮ ਰਿਹਾ ਸੀ ਪੂਰਾ ਪਰਿਵਾਰ, ਚੜ੍ਹੇ ਪੁਲਿਸ ਅੜਿੱਕੇ[/caption] ਜਾਣਕਾਰੀ ਅਨੁਸਾਰ ਖੰਨਾ ਦੇ ਪਿੰਡ ਜਰਗ ਵਿਚ ਸਿਹਤ ਵਿਭਾਗ ਅਤੇ ਪੁਲਿਸ ਦੇ ਵੱਲੋਂ ਇਕ ਕਾਰ ਰੋਕੀ ਗਈ,ਜਿਸ ਵਿਚ ਇਕ ਪਰਿਵਾਰ ਦੇ 4 ਮੈਂਬਰ ਜੋ ਕਿ 21 ਤਾਰੀਕ ਨੂੰ ਆਸਟਰੇਲੀਆ ਤੋਂ ਆਏ ਸਨ। ਜਦਕਿ ਏਅਰਪੋਰਟ ਉਤੇ ਉਨ੍ਹਾਂ ਦੀ ਜਾਂਚ ਹੋਈ ਸੀ ਅਤੇ ਜਾਂਚ ਤੋ ਬਾਅਦ ਉਹਨਾਂ ਦੇ ਹੱਥਾਂ ਉਤੇ ਸਟੈਂਪ ਲਗਾਈ ਗਈ ਸੀ। [caption id="attachment_397009" align="aligncenter" width="300"]Family with their left hand stamped violate quarantine norms, arrested by police ਜਨਤਾ ਕਰਫ਼ਿਊ : ਸਟੈਂਪ ਲੱਗਣ ਦੇ ਬਾਵਜੂਦ ਕਾਰ 'ਚ ਘੁੰਮ ਰਿਹਾ ਸੀ ਪੂਰਾ ਪਰਿਵਾਰ, ਚੜ੍ਹੇ ਪੁਲਿਸ ਅੜਿੱਕੇ[/caption] ਇਹਨਾਂ ਸ਼ੱਕੀ ਮਰੀਜਾਂ ਨੂੰ 14 ਦਿਨ ਤੱਕ ਘਰ ਵਿਚ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ ਸੀ। ਪਰਿਵਾਰ ਦੇ ਚਾਰਾਂ ਦੇ ਹੱਥਾਂ ਉਤੇ ਸਟੈਂਪ ਲੱਗੀ ਹੋਈ ਸੀ। ਇਸ ਦੇ ਬਾਵਜੂਦ ਇਹ ਸ਼ਰੇਆਮ ਘੁੰਮ ਰਹੇ ਸਨ। ਉਹ ਵੀ ਉਸ ਦਿਨ ਜਦੋਂ ਸਾਰੇ ਮੁਲਕ ਵਿਚ ਜਨਤਕ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਸਿਹਤ ਵਿਭਾਗ ਤੇ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਕਾਬੂ ਕਰ ਲਿਆ ਹੈ। -PTCNews

Related Post