ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਮਾਸੂਮ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

By  Jashan A May 17th 2019 08:24 PM

ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਮਾਸੂਮ ਦੀ ਹੋਈ ਮੌਤ, ਸਦਮੇ 'ਚ ਪਰਿਵਾਰ,ਫਰੀਦਕੋਟ: ਪੰਜਾਬ 'ਚ ਅੱਜ ਸਵੇਰੇ ਕਈ ਥਾਈਂ ਹਲਕੀ ਬਾਰਿਸ਼ ਨੇ ਮੌਸਮ ਠੰਡਾ ਕਰ ਦਿੱਤਾ ਹੈ। ਜਿਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਉਥੇ ਹੀ ਇਸ ਬਾਰਿਸ਼ ਨੇ ਇੱਕ ਮਾਸੂਮ ਦੀ ਜਾਨ ਲੈ ਲਈ ਹੈ।

fdk ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਮਾਸੂਮ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

ਮਾਮਲਾ ਫਰੀਦਕੋਟ ਦਾ ਹੈ, ਜਿਥੇ ਬਾਜੀਗਰ ਬਸਤੀ ਦੇ ਇੱਕ ਮਜ਼ਦੂਰ ਪਰਿਵਾਰ ਦੀ ਘਰ ਦੀ ਛੱਤ ਡਿੱਗਣ ਨਾਲ ਸੱਤ ਸਾਲਾ ਬੱਚੇ ਦੀ ਮੌਤ ਹੋ ਗਈ।

ਹੋਰ ਪੜ੍ਹੋ:ਦਾਦਾ ਤੇ ਭਰਾ ਨੇ ਕੀਤੀ ਹੈਵਾਨੀਅਤ ਦੀ ਹੱਦ ਪਾਰ, ਪਿਤਾ ਦੀ ਮੌਤ ਤੋਂ ਬਾਅਦ ਲੜਕੀ ਨਾਲ ਕਰਦੇ ਸਨ ਅਜਿਹਾ ਕੰਮ !!

fdk ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਮਾਸੂਮ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

ਮਿਲੀ ਜਾਣਕਾਰੀ ਮੁਤਾਬਕ ਇਹ ਮਾਸੂਮ ਤੀਸਰੀ ਕਲਾਸ 'ਚ ਪੜ੍ਹਦਾ ਸੀ।ਮ੍ਰਿਤਕ ਦਾ ਦਾਦਾ ਜੋ ਕਿ ਅੰਗਹੀਣ ਹੈ ਨੇ ਦੱਸਿਆ ਕਿ ਉਸ ਦਾ ਪੋਤਾ ਤੀਜੀ ਵਿਚ ਪੜ੍ਹਦਾ ਸੀ ਅਤੇ ਉਹ ਸਕੂਲ ਤੋਂ ਘਰ ਆ ਕੇ ਕਮਰੇ ਵਿੱਚ ਕੱਪੜੇ ਬਦਲ ਰਿਹਾ ਸੀ।

fdk ਮੀਂਹ ਕਾਰਨ ਘਰ ਦੀ ਡਿੱਗੀ ਛੱਤ, ਮਾਸੂਮ ਦੀ ਹੋਈ ਮੌਤ, ਸਦਮੇ 'ਚ ਪਰਿਵਾਰ

ਪਰ ਮੀਂਹ ਕਾਰਨ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਪਈ ਅਤੇ ਬੱਚਾ ਛੱਤ ਥੱਲੇ ਆ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਪਰ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ ਹੈ।ਫਿਲਹਾਲ ਮੌਕੇ 'ਤੇ ਪਹੁੰਚੀ ਪੁਲਿਸ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

Related Post