ਫਰੀਦਕੋਟ: ਹੱਥਾਂ 'ਚ ਲਾਲ ਚੂੜਾ ਪਾਈ ਧਰਨੇ 'ਤੇ ਬੈਠੀ ਨਵ-ਵਿਆਹੀ ਮੁਟਿਆਰ, ਜਾਣੋ ਪੂਰਾ ਮਾਮਲਾ

By  Jashan A March 13th 2019 08:19 AM

ਫਰੀਦਕੋਟ: ਹੱਥਾਂ 'ਚ ਲਾਲ ਚੂੜਾ ਪਾਈ ਧਰਨੇ 'ਤੇ ਬੈਠੀ ਨਵ-ਵਿਆਹੀ ਮੁਟਿਆਰ, ਜਾਣੋ ਪੂਰਾ ਮਾਮਲਾ,ਫਰੀਦਕੋਟ: ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ। ਦਰਅਸਲ ਇਥੇ ਇੱਕ ਨਵਵਿਆਹੀ ਲਾੜੀ ਧਰਨੇ 'ਤੇ ਬੈਠੀ ਹੈ। ਮਾਮਲਾ ਇਹ ਹੈ ਕਿ ਨਵ-ਵਿਆਹੀ ਲਾੜੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਵੀ ਕੱਢ ਦਿੱਤਾ। ਜਿਸ ਤੋਂ ਬਾਅਦ ਲੜਕੀ ਇਨਸਾਫ ਲਈ ਜ਼ਿਲਾ ਪੁਲਸ ਮੁਖੀ ਦੇ ਦਫਤਰ ਬਾਹਰ ਧਰਨੇ 'ਤੇ ਬੈਠ ਗਈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਲੜਕੀ ਸੁਮਨਪ੍ਰੀਤ ਕੌਰ ਦਾ ਵਿਆਹ ਲਗਭਗ 7 ਮਹੀਨੇ ਪਹਿਲਾਂ ਲਖਮੀਰ ਕੇ ਹਿਥਾੜ ਜ਼ਿਲਾ ਫਿਰੋਜ਼ਪੁਰ ਵਿਖੇ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਦਾਜ-ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ ਅਤੇ ਲਗਭਗ 2 ਮਹੀਨੇ ਪਹਿਲਾਂ ਉਨ੍ਹਾਂ 10 ਲੱਖ ਰੁਪਏ ਦੀ ਮੰਗ ਕਰਦਿਆਂ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ। ਇਸ ਸੰਬੰਧੀ ਉਸ ਨੇ ਫਰੀਦਕੋਟ ਪੁਲਸ ਕੋਲ ਦਰਖਾਸਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਪੁਲਿਸ ਵਲੋਂ ਢਿੱਲਾ ਰਵੱਈਆ ਅਪਣਾਏ ਜਾਣ 'ਤੇ ਮਜਬੂਰ ਹੋ ਕੇ ਉਸ ਨੂੰ ਕਦਮ ਚੁੱਕਣਾ ਪਿਆ ਹੈ। -PTC News

Related Post