ਫਰੀਦਕੋਟ: ਤੇਜ਼ ਰਫਤਾਰ ਕਾਰ ਨੇ ਨੌਜਵਾਨ ਨੂੰ ਕੁਚਲਿਆ, ਹੋਈ ਮੌਤ (ਤਸਵੀਰਾਂ)

By  Jashan A March 18th 2019 01:21 PM -- Updated: March 18th 2019 04:35 PM

ਫਰੀਦਕੋਟ: ਤੇਜ਼ ਰਫਤਾਰ ਕਾਰ ਨੇ ਨੌਜਵਾਨ ਨੂੰ ਕੁਚਲਿਆ, ਹੋਈ ਮੌਤ (ਤਸਵੀਰਾਂ),ਫਰੀਦਕੋਟ: ਆਏ ਦਿਨ ਪੰਜਾਬ 'ਚ ਸੜਕੀ ਹਾਦਸਿਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ ਹੁਣ ਤੱਕ ਅਨੇਕਾਂ ਲੋਕ ਮੌਤ ਦੇ ਘਾਟ ਉੱਤਰ ਚੁੱਕੇ ਹਨ। ਇਹਨਾਂ ਹਾਦਸਿਆਂ ਦਾ ਮੁੱਖ ਕਾਰਨ ਤੇਜ਼ ਰਫਤਾਰ ਹੈ।

fdk ਫਰੀਦਕੋਟ: ਤੇਜ਼ ਰਫਤਾਰ ਕਾਰ ਨੇ ਨੌਜਵਾਨ ਨੂੰ ਕੁਚਲਿਆ, ਹੋਈ ਮੌਤ (ਤਸਵੀਰਾਂ)

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿਥੇ ਬੱਚੇ ਦਾ ਇਲਾਜ ਕਰਵਾਉਣ ਆਏ ਨੌਜਵਾਨ 'ਤੇ ਤੇਜ਼ ਰਫਤਾਰ ਬੇਕਾਬੂ ਕਾਰ ਚੜ੍ਹਨ ਕਾਰਨ ਉਸ ਦੀ ਮੌਤ ਹੋ ਗਈ।

ਹੋਰ ਪੜ੍ਹੋ: ਗੱਡੀਆਂ ਦੀ ਰਾਖੀ ਲਈ ਲਗਾਈਆਂ ਸਨ ਬਿਜਲੀ ਦੀ ਤਾਰਾਂ, 8 ਸਾਲਾ ਬੱਚੇ ਨੂੰ ਲੱਗਾ ਕਰੰਟ, ਮੌਤ

fdk ਫਰੀਦਕੋਟ: ਤੇਜ਼ ਰਫਤਾਰ ਕਾਰ ਨੇ ਨੌਜਵਾਨ ਨੂੰ ਕੁਚਲਿਆ, ਹੋਈ ਮੌਤ (ਤਸਵੀਰਾਂ)

ਮ੍ਰਿਤਕ ਦੀ ਪਛਾਣ ਬਿਵਾਸ ਕੁਮਾਰ (24) ਪੁੱਤਰ ਰਾਮ ਲੋਚਨ ਮੁਨੀ ਵਾਸੀ ਜੱਸੇਆਨਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੋਂ ਹੋਈ ਹੈ।ਹੁਣ ਤੱਕ ਦੀ ਮਿਲੀ ਜਾਣਕਰੀ ਮੁਤਾਬਕ ਨੌਜਵਾਨ ਦੀ ਇਕ ਸਾਲ ਪਹਿਲਾਂ ਲਵਮੈਰਿਜ ਹੋਈ ਸੀ।

fdk ਫਰੀਦਕੋਟ: ਤੇਜ਼ ਰਫਤਾਰ ਕਾਰ ਨੇ ਨੌਜਵਾਨ ਨੂੰ ਕੁਚਲਿਆ, ਹੋਈ ਮੌਤ (ਤਸਵੀਰਾਂ)

ਇਸ ਘਟਨਾ ਦੀ ਸੂਚਨਾ ਮਿਲਦੀਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਣਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post