ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ

By  Jashan A April 28th 2019 05:27 PM

ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ,ਫਰੀਦਕੋਟ : ਫਰੀਦਕੋਟ ਦੇ ਪਿੰਡ ਗੋਬਿੰਦ ਨਗਰ 'ਚ ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਅਤੇ ਕੰਬਾਇਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ

ਜਿਸ ਦੌਰਾਨ ਕਰੀਬ 5 ਏਕੜ ਕਣਕ ਸੜ ਕੇ ਸੁਆਹ ਹੋ ਗਈ ਅਤੇ ਕੰਬਾਇਨ ਅਤੇ ਟਰੈਕਟਰ ਵੀ ਖੇਤ 'ਚ ਸੜ੍ਹ ਗਏ। ਗਨੀਮਤ ਰਹੀ ਕਿ ਕੰਬਾਇਨ ਚਾਲਕ ਬਚ ਗਿਆ।

ਹੋਰ ਪੜ੍ਹੋ:ਗੱਡੀਆਂ ਦੀ ਰਾਖੀ ਲਈ ਲਗਾਈਆਂ ਸਨ ਬਿਜਲੀ ਦੀ ਤਾਰਾਂ, 8 ਸਾਲਾ ਬੱਚੇ ਨੂੰ ਲੱਗਾ ਕਰੰਟ, ਮੌਤ

fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ

ਮਿਲੀ ਜਾਣਕਾਰੀ ਮੁਤਾਬਕ ਕਿਸਾਨ ਨੇ 40 ਹਜਾਰ ਰੁਪਏ ਪ੍ਰਤੀ ਏਕੜ ਠੇਕੇ ਤੇ ਜਮੀਨ ਲੈ ਕੇ ਕਣਕ ਦੀ ਫਸਲ ਬੀਜੀ ਸੀ।

fdk ਫਰੀਦਕੋਟ:ਬਿਜਲੀ ਦੀਆਂ ਤਾਰਾਂ ਨਾਲ ਕੰਬਾਇਨ ਟਕਰਾਉਣ ਨਾਲ ਕਣਕ ਨੂੰ ਲੱਗੀ ਅੱਗ, 5 ਏਕੜ ਫਸਲ ਸੜ੍ਹ ਕੇ ਸੁਆਹ

ਪੀੜਤ ਕਿਸਾਨ ਨੇ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੁਆਵਜੇ ਦੀ ਮੰਗ ਕੀਤੀ।ਕਿਸਾਨ ਦਾ ਕਹਿਣਾ ਹੈ ਕਿ ਖੇਤ ਵਿਚੋਂ ਲੰਘਦੀਆਂ ਨੀਵੀਆਂ ਤਾਰਾਂ ਦੀ 2 ਦਿਨ ਪਹਿਲਾਂ ਹੀ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਇਸ ਘਟਨਾ ਦੀ ਸੂਚਨਾ ਮਿਲਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਮੌਕੇ 'ਤੇ ਪਹੁੰਚ ਨੁਕਸਾਨ ਦਾ ਜਾਇਜ਼ਾ ਲਿਆ।

-PTC News

Related Post