ਦੁੱਖਦਾਈ ਖ਼ਬਰ ! ਕਿਸਾਨ ਅੰਦੋਲਨ 'ਚ ਪਿੰਡ ਮਾਹਮੂ ਜੋਈਆਂ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ

By  Shanker Badra January 2nd 2021 01:04 PM

ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਅੱਜ 38ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਮਾੜੀ ਖ਼ਬਰ ਸਾਹਮਣੇ ਆਈ ਹੈ। ਜਲਾਲਾਬਾਦ ਨੇੜੇ ਪਿੰਡ ਮਾਹਮੂ ਜੋਈਆਂ ਦੇ ਇੱਕ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।ਕਸ਼ਮੀਰ ਸਿੰਘ ਆਪਣੇ ਪਿੱਛੇ ਇਕ ਲੜਕਾ ਅਤੇ ਪਤਨੀ ਛੱਡ ਗਏ ਹਨ।

Farmer dies of heart attack in Kisan Morcha at Delhi's Tikri border ਦੁੱਖਦਾਈ ਖ਼ਬਰ ! ਕਿਸਾਨ ਅੰਦੋਲਨ 'ਚ ਪਿੰਡ ਮਾਹਮੂ ਜੋਈਆਂ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਸਿਹਤ ਮੰਤਰੀ ਡਾ. ਹਰਸ਼ਵਰਧਨ ਦਾ ਵੱਡਾ ਬਿਆਨ ,ਪੂਰੇ ਦੇਸ਼ 'ਚ ਮੁਫ਼ਤ ਮਿਲੇਗੀ ਕੋਰੋਨਾ ਵੈਕਸੀਨ

ਜਾਣਕਾਰੀ ਅਨੁਸਾਰ ਕਿਸਾਨ ਕਸ਼ਮੀਰ ਲਾਲ ਪੁੱਤਰ ਗੁਰਦਾਸ ਮੱਲ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਡਟੇ ਹੋਏ ਸਨ। 31 ਦਸੰਬਰ ਨੂੰ ਉਨ੍ਹਾਂ ਦੀ ਕਾਫ਼ੀ ਹਾਲਤ ਵਿਗੜ ਗਈ ਅਤੇ ਬਹਾਦਰਗੜ੍ਹ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਜਦੋਂ ਕਿਸਾਨ ਜਥੇਬੰਦੀਆਂ ਬੀਤੀ ਰਾਤ ਉਨ੍ਹਾਂ ਦੇ ਪਿੰਡ ਮਾਹਮੂ ਜੋਈਆਂ ਵਿਖੇ ਲੈ ਕੇ ਆਈਆਂ ਤਾਂ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ।

Farmer dies of heart attack in Kisan Morcha at Delhi's Tikri border ਦੁੱਖਦਾਈ ਖ਼ਬਰ ! ਕਿਸਾਨ ਅੰਦੋਲਨ 'ਚ ਪਿੰਡ ਮਾਹਮੂ ਜੋਈਆਂ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ

ਇਸ ਦੌਰਾਨ ਕਿਸਾਨ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਸਾਨ ਆਗੂ ਨਰਿੰਦਰ ਸਿੰਘ ਜੋਗਾ ਨੇ ਦੱਸਿਆ ਕਿ ਕਸ਼ਮੀਰ ਲਾਲ ਕਿਸਾਨੀ ਸੰਘਰਸ਼ 'ਚ ਸ਼ੁਰੂ ਤੋਂ ਹੀ ਸ਼ਾਮਿਲ ਸੀ ਅਤੇ ਮਾਹਮੂ ਜੋਈਆਂ ਟੂਲ ਪਲਾਜ਼ੇ 'ਤੇ ਚੱਲ ਰਹੇ ਧਰਨੇ ਦੇ ਇੰਚਾਰਜ ਵੀ ਸਨ।  ਉਹ ਹਰ ਕੰਮ 'ਚ ਮੋਢੀ ਸਨ ਅਤੇ ਦਿੱਲੀ ਦੇ ਸੰਘਰਸ਼ 'ਚ ਸ਼ਾਮਿਲ ਸਨ। ਉਨ੍ਹਾਂ ਦੀ ਅਚਾਨਕ ਮੌਤ 'ਤੇ ਕਿਸਾਨ ਜਥੇਬੰਦੀਆਂ ਨੂੰ ਵੱਡਾ ਘਾਟਾ ਪਿਆ ਹੈ।

Farmer dies of heart attack in Kisan Morcha at Delhi's Tikri border ਦੁੱਖਦਾਈ ਖ਼ਬਰ ! ਕਿਸਾਨ ਅੰਦੋਲਨ 'ਚ ਪਿੰਡ ਮਾਹਮੂ ਜੋਈਆਂ ਦੇ ਇਕ ਹੋਰ ਕਿਸਾਨ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦਿਹਾਂਤ

ਦੱਸ ਦੇਈਏ ਪਿੰਡ ਮਾਹਮੂ ਜੋਈਆਂ 'ਚ ਕਿਸਾਨੀ ਅੰਦੋਲਨ ਨੂੰ ਚਲਦਿਆਂ ਇਹ ਦੂਸਰੀ ਮੌਤ ਹੋਈ ਹੈ। ਜਿਸ ਨਾਲ ਪਿੰਡ ਅਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਾਹਮੂ ਜੋਈਆਂ ਟੋਲ ਪਲਾਜ਼ਾ 'ਤੇ ਚੱਲ ਰਹੇ ਸੰਘਰਸ਼ ਵਿੱਚ ਬਲਦੇਵ ਰਾਜ ਦੀ ਮੌਤ ਹੋ ਗਈ ਸੀ ਅਤੇ ਬਲਦੇਵ ਰਾਜ ਇਸ ਮ੍ਰਿਤਕ ਕਿਸਾਨ ਕਸ਼ਮੀਰ ਸਿੰਘ ਦਾ ਭਰਾ ਸੀ।

-PTCNews

Related Post