ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ ਤਹਿਤ ਆਪਣੀ ਸਿਆਸੀ ਪਾਰਟੀ ਦਾ ਕੀਤਾ ਐਲਾਨ

By  Shanker Badra December 18th 2021 12:28 PM

ਚੰਡੀਗੜ੍ਹ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਹੁਣ ਕਿਸਾਨ ਵੀ ਸਿਆਸਤ ਵਿੱਚ ਆਉਣ ਦੀ ਤਿਆਰੀ ਕਰ ਰਹੇ ਹਨ। ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਆਪਣੀ ਪਾਰਟੀ ਦਾ ਨਾਮ ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਗਿਆ ਹੈ। [caption id="attachment_559484" align="aligncenter" width="300"] ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ ਤਹਿਤ ਆਪਣੀ ਸਿਆਸੀ ਪਾਰਟੀ ਦਾ ਕੀਤਾ ਐਲਾਨ[/caption] ਇਸ ਮੌਕੇ ਉਨ੍ਹਾਂ ਜਸਪਾਲ ਸਿੰਘ ਜੋੜਾ ਮਾਜਰਾ ਨੂੰ ਪਾਰਟੀ ਦਾ ਪੰਜਾਬ ਪ੍ਰਧਾਨ ਲਗਾਇਆ ਗਿਆ ਹੈ। ਗੁਰਨਾਮ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਹ ਮਿਸ਼ਨ ਪੰਜਾਬ ਤਹਿਤ ਪੰਜਾਬ ਵਿੱਚ ਚੋਣਾਂ ਨਹੀਂ ਲੜਨਗੇ, ਸਗੋਂ ਚੋਣ ਲੜਵਾਉਂਣਗੇ। ਹਰਿਆਣਾ ਨਾਲ ਸਬੰਧ ਰੱਖਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਹੈ ਕਿ ਉਹ ਪੈਰਾਸ਼ੂਟ ਨਹੀਂ ਹੋਣਗੇ। [caption id="attachment_559485" align="aligncenter" width="300"] ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ ਤਹਿਤ ਆਪਣੀ ਸਿਆਸੀ ਪਾਰਟੀ ਦਾ ਕੀਤਾ ਐਲਾਨ[/caption] ਸੰਯੁਕਤ ਕਿਸਾਨ ਮੋਰਚਾ ਪੰਜਾਬ ਵਿੱਚ ਚੋਣ ਲੜਨ ਦੇ ਉਨ੍ਹਾਂ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ। ਇਸ ਲਈ ਚੜੂਨੀ ਨੇ ਕਿਹਾ ਕਿ ਕਿਸਾਨ ਆਪਣੀ ਖੁਦ ਦੀ ਸਰਕਾਰ ਕਿਉਂ ਨਹੀਂ ਬਣਾ ਸਕਦਾ। ਇਸ ਤੋਂ ਕੁੱਝ ਦਿਨ ਪਹਿਲਾਂ ਗੁਰਨਾਮ ਸਿੰਘ ਚੜੂਨੀ ਕਿਸਾਨਾਂ ਨੂੰ ਮਿਸ਼ਨ ਪੰਜਾਬ ਤਹਿਤ ਚੋਣਾਂ ਲੜਨ ਦਾ ਐਲਾਨ ਕਰ ਚੁੱਕੇ ਹਨ। ਚੜੂਨੀ ਨੇ ਫਤਿਹਗੜ੍ਹ ਸਾਹਿਬ ਦੇ ਦੌਰੇ ਦੌਰਾਨ ਉਮੀਦਵਾਰ ਦਾ ਐਲਾਨ ਵੀ ਕੀਤਾ ਸੀ। [caption id="attachment_559483" align="aligncenter" width="300"] ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ ਤਹਿਤ ਆਪਣੀ ਸਿਆਸੀ ਪਾਰਟੀ ਦਾ ਕੀਤਾ ਐਲਾਨ[/caption] ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾ ਲੜਾਵਾਂਗੇ ਅਤੇ ਪਾਰਟੀ ਧਰਮ ਤੇ ਜਾਤੀ ਤੋਂ ਨਿਰਪੱਖ ਰਹੇਗੀ। ਇਸ ਦੇ ਨਾਲ ਹੀ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦਾਅਵਾ ਕੀਤਾ ਹੈ ਕਿ ਅੱਜ ਜੋ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚੱਲ ਰਹੀ ਹੈ, ਉਹ ਸਿਆਸੀ ਮੈਦਾਨ ਵਿੱਚ ਉਤਰਨ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੇ ਕਿਸਾਨ ਆਗੂ ਜ਼ਰੂਰ ਚੋਣ ਲੜਨਗੇ। -PTCNews

Related Post