ਵੱਡੀ ਵਾਰਦਾਤ, ਜ਼ਮੀਨੀ ਵਿਵਾਦ ਨੇ ਲਈ ਕਿਸਾਨ ਦੀ ਜਾਨ, ਗੋਲੀਆਂ ਮਾਰ ਕੇ ਕੀਤਾ ਕਤਲ

By  Jashan A July 26th 2021 01:38 PM

ਫਾਜ਼ਿਲਕਾ: ਪੰਜਾਬ ਨੂੰ ਦੁਨੀਆਂ ਭਰ 'ਚ ਸੋਨਾ ਉਗਾਉਣ ਵਾਲੀ ਧਰਤੀ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ। ਉਹ ਧਰਤੀ ਜਿਥੇ ਰੱਬ ਰੂਪੀ ਗੁਰੂਆਂ-ਪੀਰਾਂ ਨੇ ਜਨਮ ਲਿਆ ਅਤੇ ਜਿਸ ਧਰਤੀ ਤੇ ਅਜਾਦੀ ਦੀ ਲੜਾਈ ਵਿੱਚ ਕਈ ਵੀਰ ਯੋਧਿਆਂ ਨੇ ਆਪਣੀ ਜਾਨ ਕੁਰਬਾਨ ਕੀਤੀ।ਪਰ ਮੌਜੂਦਾ ਦੌਰ 'ਚ ਪੰਜਾਬ ਦੇ ਜੋ ਹਾਲਾਤ ਬਣਦੇ ਜਾ ਰਹੇ ਹਨ, ਉਹ ਵਾਕਿਆ ਹੀ ਚਿੰਤਾਜਨਕ ਹੈ, ਸ਼ਰੇਆਮ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਕਤਲ ਕੀਤੇ ਜਾ ਰਹੇ ਹਨ ਤੇ ਅਜਿਹਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਪਿੰਡ ਕਮਾਲਵਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਜ਼ਮੀਨੀ ਵਿਵਾਦ ਕਾਰਨ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

ਹੋਰ ਪੜ੍ਹੋ: ਕਾਰਗਿਲ ਵਿਜੇ ਦਿਵਸ : ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਦਿੱਗਜਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਪਰਿਵਾਰਿਕ ਮੈਬਰਾਂ ਮੁਤਾਬਕ ਮ੍ਰਿਤਕ ਪੁਸ਼ਪਿੰਦਰ ਸਿੰਘ ਦਾ ਜ਼ਮੀਨੀ ਵਿਵਾਦ ਵਿਚ ਉਸ ਦੀ ਇੱਕ ਹੋਰ ਕਿਸਾਨ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸ ਰੰਜਿਸ਼ ਦੇ ਚਲਦਿਆਂ ਪਹਿਲਾਂ ਹਮਲਾਵਰਾਂ ਨੇ ਹਵਾਈ ਫਾਇਰ ਕੱਢੇ ਅਤੇ ਬਾਅਦ 'ਚ ਉਸ ਦੀ ਛਾਤੀ 'ਚ ਗੋਲੀਆਂ ਮਾਰ ਕੇ ਉਸ ਨੂੰ ਮਾਰ ਦਿੱਤਾ।

ਉਧਰ ਜਦੋਂ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

 

Related Post