ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ

By  Jashan A March 6th 2019 12:25 PM -- Updated: March 6th 2019 12:38 PM

ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ,ਚੰਡੀਗੜ੍ਹ: ਪਿਛੇਲ ਦਿਨੀਂ ਅੰਮ੍ਰਿਤਸਰ ਰੇਲਵੇ ਟਰੈਕ 'ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਮਾਮਲੇ 'ਚ ਅੱਜ ਚੰਡੀਗੜ੍ਹ ਵਿਖੇ ਹਾਈਕੋਰਟ 'ਚ ਸੁਣਵਾਈ ਕੀਤੀ ਗਈ। ਕੋਰਟ ਵੱਲੋਂ ਕਿਸਾਨ ਆਗੂਆਂ ਨੂੰ ਇਕ ਘੰਟੇ 'ਚ ਧਰਨੇ ਨੂੰ ਚੁੱਕਣ ਦੇ ਹੁਕਮ ਦਿੱਤੇ ਗਏ ਹਨ। ਉਥੇ ਹੀ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਬਾਰਡਰ 'ਤੇ ਤਣਾਅਪੂਰਨ ਸਥਿਤੀ ਦਰਮਿਆਨ ਰੇਲ ਟਰੈਕ ਨੂੰ ਰੋਕਣਾ ਸਹੀ ਨਹੀਂ ਹੈ। [caption id="attachment_265590" align="aligncenter" width="300"]hc ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ[/caption] ਉਥੇ ਹੀ ਰੇਲਵੇ ਟਰੈਕ ਖਾਲੀ ਕਰਵਾਉਣ ਲਈ ਵੱਡੀ ਮਾਤਰਾ 'ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। [caption id="attachment_265591" align="aligncenter" width="300"]hc ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ[/caption] ਜਿਸ 'ਤੇ ਹੁਣ ਕਿਸਾਨਾਂ ਨੇ ਸਹਿਮਤੀ ਬਣਾ ਲਈ ਹੈ ਤੇ ਇਸ ਧਰਨੇ ਉਠਾਉਣ ਲਈ ਤਿਆਰ ਹੋ ਗਏ ਹਨ। ਇਸ ਮੌਕੇ ਚੀਫ ਜਸਟਿਸ ਨੇ ਕਿਹਾ ਕਿ ਅਸੀਂ 1 ਘੰਟੇ 'ਚ ਕਿਸਾਨਾਂ ਨਾਲ ਗੱਲਬਾਤ ਕਰਕੇ ਹੱਲ ਕੱਢ ਲਿਆ ਹੈ, ਕੀ ਸਰਕਾਰ ਅਜਿਹਾ ਕਰ ਨਹੀਂ ਸਕਦੀ ਸੀ। ਉਹਨਾਂ ਕਿਹਾ ਕਿ ਕਿਸਾਨ ਸਾਡੀ ਗੱਲ ਸਮਝ ਗਏ। ਹਾਈਕੋਰਟ ਨੇ ਕਿਸਾਨਾਂ ਦੀਆਂ ਮੰਗਾਂ 'ਤੇ ਸਹਿਮਤੀ ਜਤਾਉਂਦੇ ਕਿਹਾ ਕਿ 19 ਤਾਰੀਖ਼ ਤੋਂ ਪਹਿਲਾ ਸਰਕਾਰ ਕੋਰਟ ਨੂੰ ਲਿਖ ਕੇ ਦੇਵੇਗੀ ਕਿ ਕਿਹੜੀਆਂ ਮੰਗਾਂ ਮੰਨੀਆ ਜਾਣਗੀਆਂ। ਕੋਰਟ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਸੁਣਵਾਈ 19 ਮਾਰਚ ਨੂੰ ਹੋਵੇਗੀ। [caption id="attachment_265592" align="aligncenter" width="300"]hc ਹਾਈਕਰੋਟ ਵੱਲੋਂ ਕਿਸਾਨਾਂ ਨੂੰ 1 ਘੰਟੇ 'ਚ ਧਰਨਾ ਚੁੱਕਣ ਦੇ ਹੁਕਮ, ਕਿਸਾਨਾਂ ਨੇ ਜਤਾਈ ਸਹਿਮਤੀ[/caption] ਜ਼ਿਕਰਯੋਗ ਹੈ ਕਿ ਧਰਨੇ ਨਾਲ ਰੇਲ ਆਵਾਜਾਈ ਠੱਪ ਹੋ ਗਈ ਹੈ।ਇਸ ਤੋਂ ਇਲਾਵਾ ਅੱਧਾ ਦਰਜਨ ਦੇ ਕਰੀਬ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਕ ਦਰਜਨ ਤੋਂ ਵੱਧ ਟਰੇਨਾਂ ਨੂੰ ਰੂਟ ਬਦਲ ਕੇ ਚਲਾਇਆ ਜਾ ਰਿਹਾ ਹੈ। -PTC News

Related Post