ਭਾਰਤੀ ਕਿਸਾਨ ਯੂਨੀਅਨ ਵਲੋਂ ਆਰੰਭੇ ਨੂੰ ਅੰਦੋਲਨ ਕੇਂਦਰੀ ਖੇਤੀਬਾੜੀ ਮੰਤਰੀ ਰਾਧੇ ਮੋਹਨ ਨੇ ਦੱਸਿਆ ਮਹਿਜ਼ ਪ੍ਰਚਾਰ ਸਟੰਟ ਕਰਾਰ, ਕਿਸਾਨ ਯੂਨੀਅਨਾਂ ਵਲੋਂ ਜਮ ਕੇ ਰੋਸ ਪ੍ਰਦਰਸ਼ਨ

By  Joshi June 10th 2018 03:36 PM -- Updated: June 11th 2018 10:09 AM

ਭਾਰਤੀ ਕਿਸਾਨ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੇਸ਼ ਭਰ ਵਿਚ ਆਰੰਭੇ ਅੰਦੋਲਨ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਰਾਧੇ ਮੋਹਨ ਵਲੋਂ ਮਹਿਜ਼ ਪ੍ਰਚਾਰ ਸਟੰਟ ਕਰਾਰ ਦੇਣ ਦੇ ਰੋਸ ਵਜੋਂ ਅੱਜ ਕਿਸਾਨ ਯੂਨੀਅਨਾਂ ਵਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਅੱਗੇ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰੀ ਖੇਤੀ ਬਾੜੀ ਮੰਤਰੀ ਦਾ ਪੁਤਲਾ ਵੀ ਸਾੜਿਆ ਗਿਆ।

farmer protest only stunt says agriculture minister radhe mohanਇਸ ਮੌਕੋ ਤੇ ਕੇਂਦਰ ਮੰਤਰੀ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਦਿਆਂ ਯੂਨੀਅਨ ਪੰਜਾਬ ਦੇ ਸਕੱਤਰ ਜਸਵੀਰ ਸਿੰਘ ਸਿੱਧੂਪੁਰ ਅਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਮੁਲਾਂਪੁਰ  ਨੇ ਕਿਹਾ ਕਿ ਜੋ ਪਿਛਲੇ ਦਿਨੀਂ ਦੇਸ਼ ਦੀਆਂ 172 ਜਥੇਬੰਦੀਆਂ ਵਲੋਂ ਸਾਂਝੇ ਤੋਰ ਤੇ ਕਿਸਾਨਾਂ ਦੇ ਹੱਕ ਵਿਚ 1 ਜੂਨ ਤੋਂ 10 ਜੂਨ ਤੱਕ ਸੰਘਰਸ਼ ਆਰੰਭਿਆ ਸੀ ਤੇ ਕਿਸਾਨ ਯੂਨੀਅਨ ਵਲੋਂ 6 ਜੂਨ ਤੋਂ ਬਾਅਦ ਆਪਣਾ ਸੰਘਰਸ਼ ਵਾਪਸ ਲੈ ਲਿਆ ਸੀ, ਸਬੰਧੀ ਕੇਂਦਰੀ ਮੰਤਰੀ ਰਾਧੇ ਮੋਹਨ ਵਲੋਂ ਕਿਸਾਨ ਯੂਨੀਅਨਾਂ ਦੇ ਖਿਲਾਫ ਜੋ ਬਿਆਨਬਾਜ਼ੀ ਦੋਰਾਨ ''ਇਹ ਮਹਿਜ਼ ਕਿਸਾਨਾਂ ਵਲੋਂ ਪ੍ਰਚਾਰ ਸੰਟਟ ਹੈ'' ਕਹਿਣ ਦੇ ਰੋਸ ਵਜੋਂ ਗੁੱਸੇ ਵਿਚ ਆਏ ਕਿਸਾਨਾਂ ਵਲੋਂ ਸਾਰੇ ਜ਼ਿਲਿਆਂ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਖੇਤਰੀ ਬਾੜੀ ਮੰਤਰੀ ਵਲੋਂ ਦਿੱਤੇ ਇਸ ਬਿਆਨ ਨਾਲ ਕਿਸਾਨਾਂ ਵਿਚ ਦੁਬਾਰ ਰੋਸ ਪੈਦਾ ਹੋ ਗਿਆ ।

farmer protest only stunt says agriculture minister radhe mohanਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨਾਂ ਅਤੇ ਆਮ ਲੋਕਾਂ ਦੇ ਹੱਕ ਲਈ ਲੜਦੀਆਂ ਰਹੀਆਂ ਹਨ ਨ ਕਿ ਨਿੱਜੀ ਫਾਇਦਿਆਂ ਲਈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਏਕਤਾ-ਸਿੱਧੂਪੁਰ ਦੇ ਮੀਤ ਪ੍ਰਧਾਨ ਨੇ ਕਿਹਾ ਕਿ ਇਕ ਉੱਚ ਅਹੁਦੇ ਤੇ ਬੈਠੇ ਕੇਂਦਰੀ ਖੇਤੀ ਬਾੜੀ ਮੰਤਰੀ ਨੂੰ ਇਹੋ ਜਿਹੇ ਬੇਤੁਕੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

farmer protest only stunt says agriculture minister radhe mohanਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਦੋਰਾਨ ਸਵਾਮੀ ਨਾਥਨ ਰਿਪੋਰਟ ਲਾਗੂ ਨਹੀਂ ਹੰਦੀ ਉਹ ਸ਼ਾਂਤ ਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ।—PTC News

Related Post