ਕਿਸਾਨ ਅੱਜ ਇਹਨਾਂ 3 ਜ਼ਿਲ੍ਹਿਆਂ 'ਚ ਸਰਕਾਰ ਖਿਲਾਫ ਕਰਨਗੇ ਰੋਸ ਪ੍ਰਦਰਸ਼ਨ

By  Joshi November 5th 2018 10:22 AM

ਪੰਜਾਬ ਦੇ ਕਿਸਾਨ ਅੱਜ ਇਹਨਾਂ 3 ਜ਼ਿਲ੍ਹਿਆਂ 'ਚ ਸਰਕਾਰ ਖਿਲਾਫ ਕਰਨਗੇ ਰੋਸ ਪ੍ਰਦਰਸ਼ਨ,ਚੰਡੀਗੜ੍ਹ: ਪੰਜਾਬ ਭਰ ਦੇ ਕਿਸਾਨ ਅੱਜ ਇਕ ਵਾਰ ਫਿਰ ਤੋਂ ਪੰਜਾਬ ਸਰਕਾਰ ਦੇ ਖਿਲਾਫ ਹੱਲਾ ਬੋਲਣ ਦੀ ਤਿਆਰੀ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਅੱਜ ਪੰਜਾਬ ਦੇ ਕਿਸਾਨਾਂ ਦੀਆਂ 7 ਕਿਸਾਨ ਜਥੇਬੰਦੀਆਂ ਵਲੋਂ 12 ਤੋਂ 3 ਵਜੇ ਤੱਕ ਹਾਈਵੇਅ ਬੰਦ ਕੀਤੇ ਜਾਣਗੇ। ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਬਰਨਾਲਾ, ਬਠਿੰਡਾ ਅਤੇ ਮੋਗਾ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਚੱਕਾ ਜਾਮ ਕਰਨ ਜਾ ਰਹੀਆਂ ਹਨ।ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਨਾ ਮਿਲਣ 'ਤੇ ਹੀ ਪੰਜਾਬ ਦੇ ਕਿਸਾਨਾਂ ਵੱਲੋ ਸਰਕਾਰ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ। ਹੋਰ ਪੜ੍ਹੋ: ਪਰਾਲੀ ਸਾੜਨ ਦੇ ਮੁੱਦੇ ‘ਤੇ ਕਿਸਾਨ ਅਪਣਾਉਣਗੇ ਇਹ ਨਵਾਂ ਤਰੀਕਾ ਇਸ ਮਾਮਲੇ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਫਸਲ ਰੁਲ ਰਹੀ ਅਤੇ ਉਹਨਾਂ ਨੂੰ ਝੋਨੇ ਦੀ ਨਮੀ ਤੇ ਲਿਫਟਿੰਗ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੌਰਾਨ ਉਹ ਅੱਜ ਪੰਜਾਬ ਸਰਕਾਰ ਖਿਲਾਫ ਆਪਣੀ ਇਸ ਆਵਾਜ਼ ਨੂੰ ਬੁਲੰਦ ਕਰਨਗੇ। —PTC News

Related Post