ਕਿਸਾਨਾਂ ਦਾ ਠੋਕਵਾਂ ਜਵਾਬ,ਕੇਂਦਰ ਮੰਨ 'ਚੋਂ ਖੋਟ ਕੱਢ ਕੇ ਕਰੇ ਗੱਲਬਾਤ

By  Jagroop Kaur December 23rd 2020 06:25 PM -- Updated: December 23rd 2020 06:35 PM

ਕਿਸਾਨ ਦੇ ਸੱਦੇ ਪੱਤਰ ’ਤੇ ਅੱਜ ਯਾਨੀ ਕਿ ਬੁੱਧਵਾਰ ਨੂੰ ਕਿਸਾਨ ਜਥੇਬੰਦੀਆਂ ਨੇ ਬੈਠਕ ਕੀਤੀ। ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਮੁੜ ਮੰਥਨ ਮਗਰੋਂ ਪ੍ਰੈਸ ਕਾਨਫਰੰਸ ਕੀਤੀ । ਇਸ ’ਚ ਕਿਸਾਨਾਂ ਨੇ ਸਰਕਾਰ ਦੇ ਸੱਦੇ ਦਾ ਜਵਾਬ ਦਿੱਤਾ। ਉਨ੍ਹਾਂ ਨੇ ਸਰਕਾਰ ਨੂੰ ਜਵਾਬ ਦਿੱਤਾ ਹੈ ਕਿ ਕੋਈ ਠੋਸ ਤਜਵੀਜ਼ਾਂ ਲਿਖਤੀ ਰੂਪ ’ਚ ਭੇਜੋ, ਤਾਂ ਕਿ ਬੈਠਕ ਲਈ ਵਿਚਾਰਿਆ ਜਾਵੇ। ਸਰਕਾਰ ਵਲੋਂ ਅਜੇ ਤੱਕ ਕੋਈ ਠੋਸ ਪ੍ਰਸਤਾਵ ਨਹੀਂ ਭੇਜਿਆ ਗਿਆ। ਕਿਸਾਨਾਂ ਦੇ ਤਰਕ ਨੂੰ ਸਰਕਾਰ ਅਜੇ ਤਕ ਨਹੀਂ ਸਮਝ ਸਕੀ ਹੈ। ਕਿਸਾਨਾਂ ਨੂੰ ਸਿਆਸੀ ਧਿਰਾਂ ਵਾਂਗ ਸਮਝਣਾ ਗਲਤ ਹੈ।

ਕਿਸਾਨਾਂ ਨੇ ਦਿੱਤਾ ਕੇਂਦਰ ਦੀ ਚਿਠੀ ਦਾ ਜਵਾਬ ਚਿਠੀ ਨਾਲ

ਸੰਯੁਕਤ ਮੋਰਚਾ ਨੇ ਸਰਬ ਸਹਿਮਤੀ ਨਾਲ ਲਿਆ ਫੈਸਲਾ

ਸਰਕਾਰ ਅੰਦੋਲਨ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ

ਸਰਕਾਰ ਸਾਡੇ ਤਰਕ ਨਹੀ ਸਮਝ ਰਹੀਂ ,

ਅਸੀਂ ਕਾਨੂੰਨਾਂ ਵਿਚ ਸੋਧਾਂ ਦੀ ਗੱਲ ਨਹੀ ਕਰਦੇ ,ਤਿੰਨ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ

ਕਿਸਾਨ ਕੇਂਦਰ ਨਾਲ ਗੱਲਬਾਤ ਲਈ ਤਿਆਰ ਪਰ ਕੇਂਦਰ ਸਾਫ ਮਨ ਨਾਲ ਇਸ ਨੂੰ ਹੁੰਗਾਰਾ ਦਵੇ

ਕੇਂਦਰ ਨਾਲ ਗੱਲਬਾਤ ਲਈ ਤਿਆਰ ਹਾਂ ਪਰ ਸਰਕਾਰ ਭੇਜੇ ਠੋਸ ਪ੍ਰਸਤਾਵ ਭੇਜੇ : ਯਾਦਵ

ਯੁੱਧਵੀਰ ਸਿੰਘ , ਸਰਕਾਰ ਨੇ ਅਜਿਹੀ ਰਣਨੀਤੀ ਬਣਾਇਆ ਹੈ ਜੋ ਕੋਈ ਨੌਸਿਖਿਆ ਵੀ ਕਰ ਸਕਦਾ ਹੈ ,

ਕੇਂਦਰ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਕਾਨੂੰਨ ਰੱਦ ਹੀ ਕਰਵਾਉਣੇ ਨੇ , ਇਸ ਲਈ ਬਾਰ- ਬਾਰ ਚਿੱਠੀ ਭੇਜਣਾ ਫਜ਼ੂਲ ਹੈ

ਕਿਸਾਨ ਚਾਰੋ ਪਾਸੇ ਸੁਰੱਖਿਆ ਦਾ ਘੇਰਾ ਹੈ , ਅੱਗ ਨਾਲ ਖੇਡ ਰਹੀ ਸਰਕਾਰ ਨੂੰ ਭੁਗਤਣਾ ਪਵੇਗਾ ਨਤੀਜਾ

ਇਹ ਕਾਨੂੰਨ ਮੌਤ ਦੇ ਬਰਾਬਰ ਹਨ , ਜਿਸ 'ਚ ਅਸੀਂ ਕੋਈ ਸੋਧ ਨਹੀਂ ਚਾਹੁੰਦੇ

ਜਦ ਇਹ ਕਾਨੂੰਨ ਵਿਦੇਸ਼ ਵਿਚ ਲਾਗੂ ਹੋਏ ਸੀ ਤਾਂ ਇਸ ਕਾਨੂੰਨ ਨਾਲ ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਸੀ

ਕਿਸਾਨ ਕੇਂਦਰ ਨੂੰ ਅਪੀਲ ਕਰਦੀ ਹੈ ਕਿ ਮਾਨ ਦੀ ਖੋਟ ਨੂੰ ਕੱਢ ਕੇ ਫੈਸਲਾ ਕਰੇ

Related Post