ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਕਾਬੂ ਕੀਤੇ ਸ਼ਰਾਰਤੀ ਅਨਸਰ, ਨੌਜਵਾਨਾਂ ਨੂੰ ਛੁਡਾਉਣ ਲਈ ਪਹੁੰਚੇ ਪੁਲਿਸ ਅਧਿਕਾਰੀ

By  Shanker Badra December 2nd 2020 10:06 PM -- Updated: December 2nd 2020 10:17 PM

ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਕਾਬੂ ਕੀਤੇ ਸ਼ਰਾਰਤੀ ਅਨਸਰ, ਨੌਜਵਾਨਾਂ ਨੂੰ ਛੁਡਾਉਣ ਲਈ ਪਹੁੰਚੇ ਪੁਲਿਸ ਅਧਿਕਾਰੀ:ਨਵੀਂ ਦਿੱਲੀ : ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਧਰਨੇ ਚੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਨੇਕਥਿਤ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਹੈ ,ਜੋ (Farmers Protest ) ਕਿਸਾਨਾਂ ਦੇ ਧਰਨੇ ਦੀ ਵੀਡੀਓਗ੍ਰਾਫੀ ਕਰ ਰਹੇ ਸੀ ਤੇ ਇਸ ਦੀ ਸਾਰੀ ਜਾਣਕਾਰੀ ਪੁਲਿਸ ਅਧਿਕਾਰੀਆਂ ਨੂੰ ਦਿੰਦੇ ਸਨ। ਜਿਨ੍ਹਾਂ ਵਿੱਚ 15-20 ਮੁੰਡੇ ਕੁੜੀਆਂ ਸ਼ਾਮਿਲ ਹਨ।

shararti ansar : ਜਾਣਕਾਰੀ ਅਨੁਸਾਰ ਫੜ੍ਹੇ ਗਏ 15 ਨੌਜਵਾਨਾਂ ਦੀ ਉਮਰ 18 ਤੋਂ 24 ਸਾਲ ਵਿਚਾਲੇ ਹੈ। ਇਸ ਦੌਰਾਨ ਰੌਲਾ ਪੈਣ 'ਤੇ ਨੌਜਵਾਨਾਂ ਨੂੰ ਛੁਡਾਉਣ ਲਈ ਐੱਸ.ਡੀ.ਐੱਮ. ਵੀ ਮੌਕੇ 'ਤੇ ਪਹੁੰਚੇ ਹਨ।ਨੌਜਵਾਨਾਂ ਨੂੰ ਛੁਡਾਉਣ ਲਈ ਪਹੁੰਚੇ ਕੁੰਡਲੀ ਤੋਂ ਏ.ਐੱਸ.ਆਈ. ਅਤੇ ਹੌਲਦਾਰ ਨੂੰ ਕਿਸਾਨਾਂ ਨੇ ਘੇਰ ਲਿਆ ਹੈ ਤੇ ਪੁਲਿਸ ਕੋਈ ਵੀ ਜਵਾਬ ਦੇਣ ਤੋਂ ਭੱਜ ਰਹੀ ਹੈ।

Farmers ne fde shararti ansar Delhi's Singhu border ,police officers Arrived ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਕਾਬੂ ਕੀਤੇ ਸ਼ਰਾਰਤੀ ਅਨਸਰ , ਨੌਜਵਾਨਾਂ ਨੂੰ ਛੁਡਾਉਣ ਲਈ ਪਹੁੰਚੇ ਪੁਲਿਸ ਅਧਿਕਾਰੀ

shararti ansar : ਇਸ ਦੌਰਾਨ ਕਾਬੂ ਨੌਜਵਾਨਾਂ ਦਾ ਦਾਅਵਾ ਹੈ ਕਿ ਸਾਨੂੰ ਸੋਨੀਪਤ ਡੀਸੀ ਦਫ਼ਤਰ ਵੱਲੋਂ ਵੀਡੀਓਗ੍ਰਾਫੀ ਕਰਨ ਦੀਆਂ ਹਿਦਾਇਤਾਂ ਮਿਲੀਆਂ ਸਨ ਅਤੇ ਸਾਨੂੰ ਇਸ ਬਦਲੇ ਹਰ ਰੋਜ਼ ਪੈਸੇ ਮਿਲਦੇ ਸਨ।  ਕਿਸਾਨਾਂ ਨੇ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਦਾ ਖ਼ਦਸ਼ਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਫੇਲ ਕਰਨ ਲਈ ਆਪਣੇ ਬੰਦੇ ਧਰਨੇ ਵਿੱਚ ਛੱਡ ਦਿੱਤੇ ਹਨ।

Farmers ne fde shararti ansar Delhi's Singhu border ,police officers Arrived ਸਿੰਘੂ ਬਾਰਡਰ 'ਤੇ ਕਿਸਾਨਾਂ ਨੇ ਕਾਬੂ ਕੀਤੇ ਸ਼ਰਾਰਤੀ ਅਨਸਰ , ਨੌਜਵਾਨਾਂ ਨੂੰ ਛੁਡਾਉਣ ਲਈ ਪਹੁੰਚੇ ਪੁਲਿਸ ਅਧਿਕਾਰੀ

Farmers Protest : ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪਿਛਲੇ 5 ਦਿਨਾਂ ਤੋਂ ਕਿਸਾਨ ਲਗਾਤਾਰ ਕੜਾਕੇ ਦੀ ਠੰਡ 'ਚ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ ਤੇ ਦੂਜੇ ਸੂਬਿਆਂ ਤੋਂ ਕਿਸਾਨ ਵੀ ਦਿੱਲੀ ਕੂਚ ਕਰ ਰਹੇ ਹਨ। ਅਜੇ ਵੀ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਜਾ ਰਹੇ ਹਨ।

Farmers Protest , shararti ansar , shararti ansar Singhu border

-PTCNews

Related Post