ਕਿਸਾਨਾਂ ਨੇ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਘੇਰਿਆ , ਕਿਹਾ- ਮੁਆਫ਼ੀ ਮੰਗਵਾ ਕੇ ਹੀ ਛੱਡਾਂਗੇ

By  Shanker Badra December 3rd 2021 04:05 PM -- Updated: December 3rd 2021 04:22 PM

ਰੂਪਨਗਰ : ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੀ ਬਾਲੀਵੁੱਡ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਕਿਸਾਨਾਂ ਨੇ ਚੰਡੀਗੜ੍ਹ - ਮਨਾਲੀ ਮਾਰਗ 'ਤੇ ਰੋਕ ਲਿਆ ਹੈ। ਇਸ ਦੌਰਾਨ ਕਿਸਾਨਾਂ ਸਮੇਤ ਔਰਤਾਂ ਕੰਗਣਾ ਦੀਆਂ ਗੱਡੀਆਂ ਦੇ ਕਾਫਲੇ ਅੱਗੇ ਨਾਅਰੇਬਾਜ਼ੀ ਕਰ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੰਗਨਾ ਕਿਸਾਨਾਂ ਅਤੇ ਪੰਜਾਬੀਆਂ ਖਿਲਾਫ਼ ਦਿੱਤੇ ਬਿਆਨਾਂ ਲਈ ਮੁਆਫੀ ਨਹੀਂ ਮੰਗਦੀ, ਉਹ ਉਨ੍ਹਾਂ ਨੂੰ ਨਹੀਂ ਜਾਣ ਦੇਣਗੇ।

ਕਿਸਾਨਾਂ ਨੇ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਘੇਰਿਆ , ਕਿਹਾ- ਮੁਆਫ਼ੀ ਮੰਗਵਾ ਕੇ ਹੀ ਛੱਡਾਂਗੇ

ਇਸ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਵੀ ਪਹੁੰਚ ਗਿਆ ਹੈ ਪਰ ਕਿਸਾਨਾਂ ਦੀ ਵੱਧ ਰਹੀ ਗਿਣਤੀ ਕਾਰਨ ਇਹ ਨਾਕਾਫ਼ੀ ਸਾਬਤ ਹੋ ਰਿਹਾ ਹੈ। ਪੁਲੀਸ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਹੋਈ ਹੈ। ਦੱਸ ਦਈਏ ਕਿ ਕੰਗਨਾ ਰਣੌਤ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਹੀ ਵਿਵਾਦਾਂ 'ਚ ਰਹੀ ਹੈ। ਇਸ ਮਾਮਲੇ 'ਚ ਕੰਗਨਾ ਖਿਲਾਫ਼ ਕਈ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਹਨ।

ਕਿਸਾਨਾਂ ਨੇ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਘੇਰਿਆ , ਕਿਹਾ- ਮੁਆਫ਼ੀ ਮੰਗਵਾ ਕੇ ਹੀ ਛੱਡਾਂਗੇ

ਜਦੋਂ ਕੰਗਨਾ ਕਿਸਾਨਾਂ ਦੇ ਰੋਹ ਅੱਗੇ ਝੁਕਦੇ ਹੋਏ ਆਪਣੀ ਗੱਡੀ ਤੋਂ ਬਾਹਰ ਨਿਕਲ ਕੇ ਕਿਸਾਨਾਂ ਤੋਂ ਮੁਆਫ਼ੀ ਮੰਗ ਕੇ ਸਖ਼ਤ ਪੁਲਿਸ ਪਹਿਰੇ ਹੇਠ ਕਿਸਾਨਾਂ ਵੱਲੋਂ ਜਾਣ ਦਿੱਤੀ ਗਈ ਹੈ। ਕਿਸਾਨਾਂ ਨੇ ਕਿਹਾ ਕੇ ਇਹ ਸਾਡੀ ਵੱਡੀ ਜਿੱਤ ਹੈ ਕਿ  ਜਿਹੜੀ ਔਰਤ ਕਿਸਾਨਾਂ ਬਾਰੇ ਭੱਦੀ ਸ਼ਬਦਾਬਲੀ ਬੋਲਦੀ ਸੀ, ਅੱਜ ਉਸਨੂੰ ਕਿਸਾਨਾਂ ਨਾਲ ਹੱਥ ਮਿਲਾਉਣ ਲਈ ਮਜਬੂਰ ਹੋਣਾ ਪਿਆ ਤੇ ਉਸਨੇ ਮੁਆਫ਼ੀ ਵੀ ਮੰਗੀ।

ਕਿਸਾਨਾਂ ਨੇ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਘੇਰਿਆ , ਕਿਹਾ- ਮੁਆਫ਼ੀ ਮੰਗਵਾ ਕੇ ਹੀ ਛੱਡਾਂਗੇ

ਕਿਸਾਨ ਅੰਦੋਲਨ ਦੀ ਸ਼ੁਰੂਆਤ 'ਚ ਕੰਗਨਾ ਨੇ ਟਵਿਟਰ 'ਤੇ ਇਕ ਪੰਜਾਬੀ ਬਜ਼ੁਰਗ ਔਰਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਜਿਹੇ ਲੋਕ 50-50 ਰੁਪਏ ਲੈ ਕੇ ਅੰਦੋਲਨ 'ਚ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਕੰਗਨਾ ਕਿਸਾਨਾਂ ਦੇ ਨਿਸ਼ਾਨੇ 'ਤੇ ਆ ਗਈ ਸੀ। ਕੰਗਨਾ ਦੀ ਇਸ ਟਿੱਪਣੀ 'ਤੇ ਮਹਿਲਾ ਵੀ ਗੁੱਸੇ 'ਚ ਆ ਗਈਆਂ ਅਤੇ ਕੰਗਨਾ ਖਿਲਾਫ ਸ਼ਿਕਾਇਤ ਦਰਜ ਕਰਵਾਈ। ਕੰਗਨਾ ਦਾ ਟਵਿਟਰ ਅਕਾਊਂਟ ਵੀ ਵਿਵਾਦਿਤ ਬਿਆਨਾਂ ਅਤੇ ਟਿੱਪਣੀਆਂ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ।

ਕਿਸਾਨਾਂ ਨੇ ਕੰਗਨਾ ਰਣੌਤ ਦੇ ਕਾਫ਼ਲੇ ਨੂੰ ਘੇਰਿਆ , ਕਿਹਾ- ਮੁਆਫ਼ੀ ਮੰਗਵਾ ਕੇ ਹੀ ਛੱਡਾਂਗੇ

ਜਦੋਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ ਤਾਂ ਕੰਗਨਾ ਨੇ ਇਸ 'ਤੇ ਨਾਰਾਜ਼ਗੀ ਜਤਾਈ ਸੀ। ਕੰਗਣਾ ਨੇ ਇੱਥੋਂ ਤੱਕ ਕਿਹਾ ਸੀ ਕਿ ਜੇਕਰ ਸੰਸਦ 'ਚ ਚੁਣੀ ਗਈ ਸਰਕਾਰ ਦੀ ਬਜਾਏ ਲੋਕ ਸੜਕਾਂ 'ਤੇ ਕਾਨੂੰਨ ਬਣਾਉਣ ਲੱਗੇ ਤਾਂ ਇਹ ਜੇਹਾਦੀ ਦੇਸ਼ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈਆਂ ਜੋ ਇਹ ਚਾਹੁੰਦੇ ਸਨ। ਕੰਗਨਾ ਦੇ ਇਸ ਬਿਆਨ ਤੋਂ ਬਾਅਦ ਉਹ ਇਕ ਵਾਰ ਫਿਰ ਕਿਸਾਨਾਂ ਦੇ ਨਿਸ਼ਾਨੇ 'ਤੇ ਆ ਗਈ ਹੈ। ਇਸ ਮਾਮਲੇ ਵਿੱਚ ਵੀ ਉਸ ਖ਼ਿਲਾਫ਼ ਕਈ ਥਾਣਿਆਂ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਅਤੇ ਉਨ੍ਹਾਂ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਵੀ ਕੀਤੀ।

-PTCNews

Related Post