ਕਿਸਾਨ ਆਗੂਆਂ ਦੀ ਮੀਟਿੰਗ ਖ਼ਤਮ ,ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੁਣਾਉਣਗੇ ਆਪਣਾ ਫ਼ੈਸਲਾ

By  Shanker Badra December 9th 2020 02:52 PM -- Updated: December 9th 2020 03:21 PM

ਕਿਸਾਨ ਆਗੂਆਂ ਦੀ ਮੀਟਿੰਗ ਖ਼ਤਮ ,ਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਸੁਣਾਉਣਗੇਆਪਣਾ ਫ਼ੈਸਲਾ:ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ 'ਚ ਸੋਧ ਕਰਨਲਈ ਪ੍ਰਸਤਾਵ ਤਿਆਰ ਕੀਤਾ ਹੈ। ਇਸ ਪ੍ਰਸਤਾਵ ਨੂੰ ਅਮਿਤ ਸ਼ਾਹ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਗਿਆ ਹੈ।

Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼

ਕੇਂਦਰ ਵੱਲੋਂ ਤਿਆਰ ਕੀਤੀ ਗਈ ਕੇਂਦਰੀ ਤਜਵੀਜ਼ ਹੁਣ ਕਿਸਾਨਾਂ ਕੋਲ ਪਹੁੰਚ ਗਈ ਹੈ। ਕੇਂਦਰ ਦੀ ਇਸਕੇਂਦਰੀ ਤਜਵੀਜ਼ ਨੂੰ ਕਿਸਾਨਾਂ ਨੇ ਹੁਣ ਜਨਤਕ ਕਰ ਦਿੱਤਾ ਹੈ। ਇਸ ਤਜਵੀਜ਼ ਨੂੰ ਤੁਸੀਂ ਵੀ ਪੜ੍ਹ ਸਕਦੇ ਹੋ ਕਿ ਇਸ ਤਜਵੀਜ਼ ਵਿੱਚ ਕੀ ਲਿਖਿਆ ਹੈ।

Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼

ਇਸ ਕੇਂਦਰੀ ਤਜਵੀਜ਼ 'ਤੇਕਿਸਾਨ ਜਥੇਬੰਦੀਆਂ ਨੇ ਮੰਥਨ ਕੀਤਾ ਹੈ। ਕਿਸਾਨ ਆਗੂਕੇਂਦਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਣਗੇ। ਕਿਸਾਨ ਆਗੂ ਕੇਂਦਰੀ ਕੈਬਨਿਟ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ ,ਜਿਸ ਤੋਂ ਬਾਅਦ ਕਿਸਾਨ ਆਗੂ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਪ੍ਰਸਤਾਵ ਵਿੱਚ ਕਿਸਾਨਾਂ ਦੇ ਮੌਜੂਦਾ ਬਿਜਲੀ ਬਿਲਾਂ ਦੀ ਪ੍ਰਕਿਰਿਆ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।

Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼

ਕਿਸਾਨ ਆਗੂਆਂ ਨੇ ਕਿਹਾ ਕਿ ਇਸ ਪ੍ਰਸਤਾਵ ਅਨੁਸਾਰ ਕੇਂਦਰ ਸਰਕਾਰ ਐੱਮ.ਐੱਸ.ਪੀ. ਨੂੰ ਬਰਕਰਾਰ ਰੱਖਣ ਦਾ ਵਾਅਦਾ ਕਰੇਗੀ। ਸੂਬਾ ਸਰਕਾਰਾਂ ਨਿੱਜੀ ਮੰਡੀਆਂ ਵਿਚ ਰਜਿਸਟਰੇਸ਼ਨ ਦੀ ਨੀਤੀ ਲਾਗੂ ਕਰ ਸਕਣਗੀਆਂ। ਸੂਬਾ ਸਰਕਾਰਾਂ ਨਿੱਜੀ ਮੰਡੀਆਂ ਵਿਚ ਟੈਕਸ/ਮੰਡੀ ਫੀਸ ਲਾਗੂ ਕਰ ਸਕਣਗੀਆਂ। ਰਾਜ ਸਰਕਾਰਾਂ ਨੂੰ ਵਪਾਰੀਆਂ ਨੂੰ ਰਜਿਸਟਰਡ ਕਰਨ ਲਈ ਨਿਯਮ ਬਣਾਉਣ ਦੀ ਆਗਿਆ ਦਿੱਤੀ ਜਾ ਸਕਦੀ ਹੈ।

Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼

ਜਿਹੜੇ ਨਿਯਮ ਲਿਆਂਦੇ ਗਏ ਹਨ ਇਹ ਕਾਨੂੰਨ ਦੇ ਦਾਇਰੇ ਦੇ ਅੰਦਰ ਆਉਂਦਾ ਹੈ। ਕਿਸਾਨ ਦੀ ਜ਼ਮੀਨ ਕੁਰਕ ਹੋ ਸਕਦੀ ਹੈ?-ਜਵਾਬ: ਧਾਰਾ 15 ਦੇ ਅਧੀਨ ਕਿਸਾਨ ਦੀ ਜ਼ਮੀਨ ਕੁਰਕ ਨਹੀਂ ਹੋਵੇਗੀ ,ਇਹਦੇ ਵਿੱਚ ਕੋਈ ਸੋਧ ਨਹੀਂ ਹੈ। ਜੇਕਰ ਕਿਸਾਨ ਦੀ ਜ਼ਮੀਨ 'ਤੇ ਕੋਈ ਵੀ ਫ਼ਸਲ ਦੇ ਬਦਲੇ ਲੋਨ ਨਹੀਂ ਲੈ ਸਕਦਾ ,ਇਹ ਪ੍ਰਸਤਾਵ ਨਹੀਂ ਸਪਸ਼ਟੀਕਰਣ ਹੈ।

Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼

ਪੈਨ ਕਾਰਡ ਦੇ ਮੁਦੇ 'ਤੇ ਕੇਂਦਰ ਨੇ ਕਿਹਾ ਕਿ ਜਿਹੜੀ ਇਹ ਤੁਸੀਂ ਸ਼ੰਕਾ ਜ਼ਾਹਿਰ ਕੀਤੀ ਹੈ ,ਰਜਿਟ੍ਰੇਸ਼ਨ ਤੁਹਾਡੇ ਹਿਸਾਬ ਨਾਲ ਹੋਵੇਗੀ, ਜਿਸ ਦੀ ਸਟੇਟ ਨੂੰ ਦੇ ਦਿੱਤੀ ਜਾਵੇਗੀ। ਜਦ ਤੱਕ ਰਾਜ ਸਰਕਾਰ ਕੋਈ ਫਾਰਮੁਲਾ ਨਹੀਂ ਬਣਾ ਲੈਂਦੀਆਂ , ਜਦ ਤੱਕ ਰਜਿਸਟ੍ਰੇਸ਼ਨ ਨਹੀਂ ਹੋਵੇਗੀ ,ਉਸ ਦੀ ਕੰਪਲੇਂਟ ਐੱਸ.ਡੀਐਮ ਨੂੰ ਕੀਤੀ ਜਾ ਸਕੇਗੀ

Farmers Protest in Delhi against the Central Government's Farm laws 2020 ਸਾਨਾਂ ਨੇ ਮੀਟਿੰਗ ਤੋਂ ਬਾਅਦ ਜਨਤਕ ਕੀਤੀ ਕੇਂਦਰੀ ਤਜਵੀਜ਼

ਕਾਨੂੰਨ ‘ਚ ਫ੍ਰੀ ਬਿਜਲੀ ਨਹੀਂ ਦਿੱਤੀ ਜਾਵੇਗੀ , ਸਬਸਿਡੀ ਫਾਰਮੁਲਾ ਫਲੋਪ ਕੀਤਾ ਜਾਵੇਗਾ , ਜਿਹੜੀ ਬਿਜਲੀ ਅਜੇ ਮੁਫਤ ਮਿਲ ਰਹੀ ਹੈ ਉਸੇ ਤਰ੍ਹਾਂ ਮਿਲਦੀ ਰਹੇਗੀ। ਕਿਸਾਨ ਦਾ ਐੱਮਐੱਸਪੀ ਖ਼ਤਮ ਕਰਨ 'ਤੇ ਵੱਡਾ ਸਵਾਲ ਸੀ : ਜਵਾਬ ਕੇਂਦਰ ਸਰਕਾਰ ਦੀ ਐੱਮਐੱਸਪੀ ਚਲਦੀ ਰਹੇਗੀ ,ਇਹ ਲਿਖਤ ਰੂਪ 'ਚ ਦੇਣ ਲਈ ਤਿਆਰ ਹੈ।

-PTCNews

Related Post