ਕਿਸਾਨਾਂ ਨੇ ਠੰਡ 'ਚ ਬਾਰਡਰ 'ਤੇ ਕੱਟੀ ਰਾਤ , ਦਿੱਲੀ ਧਰਨੇ ਵਾਲੀ ਥਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅੱਜ ਮੁੜ ਹੋਵੇਗੀ ਮੀਟਿੰਗ

By  Shanker Badra November 28th 2020 09:12 AM

ਕਿਸਾਨਾਂ ਨੇ ਠੰਡ 'ਚ ਬਾਰਡਰ 'ਤੇ ਕੱਟੀ ਰਾਤ , ਦਿੱਲੀ ਧਰਨੇ ਵਾਲੀ ਥਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅੱਜ ਮੁੜ ਹੋਵੇਗੀ ਮੀਟਿੰਗ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਹਰਿਆਣਾ 'ਚ ਵੱਖ-ਵੱਖ ਥਾਵਾਂ 'ਤੇ ਬਾਰਡਰ ਪਾਰ ਕਰਦਿਆਂ, ਪਾਣੀ ਦੀਆਂ ਬੁਛਾੜਾਂ ਤੇ ਪੁਲਿਸ ਬਲ ਨਾਲ ਮੁਕਾਬਲਾ ਕਰਦਿਆਂ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਪਹੁੰਚ ਗਏ ਹਨ। ਦਿੱਲੀ ਦੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ 'ਤੇ ਕਿਸਾਨਾਂ ਨੇ ਡੇਰੇ ਲਗਾ ਲਏ ਹਨ। [caption id="attachment_453119" align="aligncenter" width="300"]Farmers Protest In Delhi : Tikri border And Singhu border Farmers Protest ਕਿਸਾਨਾਂ ਨੇ ਠੰਡ 'ਚ ਬਾਰਡਰ 'ਤੇ ਕੱਟੀ ਰਾਤ ,  ਦਿੱਲੀ ਧਰਨੇ ਵਾਲੀ ਥਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅੱਜ ਮੁੜ ਹੋਵੇਗੀ ਮੀਟਿੰਗ[/caption] ਦਿੱਲੀ 'ਚ ਹਜ਼ਾਰਾਂ ਕਿਸਾਨਾਂ ਦੇ ਦਾਖ਼ਲ ਹੋਣ 'ਤੇ ਦਿੱਲੀ ਵਿਖੇ ਬੁਰਾੜੀ ਦੀ ਨਿਰੰਕਾਰੀ ਗਰਾਊਂਡ ‘ਚ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਸ਼ਾਂਤੀਪੂਰਵਕ ਤਰੀਕੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਕੁੱਝ ਕਿਸਾਨਬੁਰਾੜੀ ਜਾਣ ਦੀ ਬਜਾਏ ਬਾਰਡਰ 'ਤੇ ਧਰਨਾ ਦੇਣ ਲਈ ਬਜ਼ਿੱਦ ਹਨ। ਧਰਨਾਕਾਰੀ ਕਿਸਾਨਾਂ ਨੇ ਦਿੱਲੀ ਦੇ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ 'ਤੇ ਹੀ ਰਾਤ ਗੁਜਾਰੀ ਹੈ। [caption id="attachment_453118" align="aligncenter" width="300"]Farmers Protest In Delhi : Tikri border And Singhu border Farmers Protest ਕਿਸਾਨਾਂ ਨੇ ਠੰਡ 'ਚ ਬਾਰਡਰ 'ਤੇ ਕੱਟੀ ਰਾਤ ,  ਦਿੱਲੀ ਧਰਨੇ ਵਾਲੀ ਥਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅੱਜ ਮੁੜ ਹੋਵੇਗੀ ਮੀਟਿੰਗ[/caption] ਇਸ ਦੌਰਾਨ ਧਰਨੇ ਵਾਲੀ ਥਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅੱਜ ਮੁੜ ਮੀਟਿੰਗ ਹੋਵੇਗੀ। ਇਸ ਵੇਲੇ ਕਿਸਾਨਸਿੰਘੂ ਬਾਰਡਰ ਤੇ ਟਿਕਰੀ ਬਾਰਡਰ 'ਤੇ ਡਟੇ ਹੋਏ ਹਨ। ਬਾਰਡਰ ਜਾਂ ਬੁਰਾੜੀ ਧਰਨਾ ਲਗਾਉਣ ਬਾਰੇ ਅੱਜ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ  ਫ਼ੈਸਲਾ ਲਿਆ ਜਾਵੇਗਾ। ਪੰਜਾਬ ਤੋਂ ਦਿੱਲੀ ਵੱਲ ਕਿਸਾਨਾਂ ਦਾ ਕੂਚ ਜਾਰੀ ਹੈ ਅਤੇ ਜੀਂਦ -ਰੋਹਤਕ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ ਹੈ। [caption id="attachment_453120" align="aligncenter" width="300"]Farmers Protest In Delhi : Tikri border And Singhu border Farmers Protest ਕਿਸਾਨਾਂ ਨੇ ਠੰਡ 'ਚ ਬਾਰਡਰ 'ਤੇ ਕੱਟੀ ਰਾਤ ,  ਦਿੱਲੀ ਧਰਨੇ ਵਾਲੀ ਥਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਅੱਜ ਮੁੜ ਹੋਵੇਗੀ ਮੀਟਿੰਗ[/caption] ਦੱਸ ਦੇਈਏ ਕਿ ਕੇਂਦਰ ਸਰਕਾਰ ਵੀ ਕਿਸਾਨਾਂ ਦੇ ਰੋਹ ਅੱਗੇ ਝੁਕ ਗਈ ਹੈ ਅਤੇ ਕਿਸਾਨਾਂ ਨੂੰ ਦਿੱਲੀ ਵਿਖੇ ਬੁਰਾੜੀ ਦੀ ਨਿਰੰਕਾਰੀ ਗਰਾਊਂਡ ‘ਚ ਧਰਨਾ ਦੇਣ ਦੀ ਇਜਾਜ਼ਤ ਮਿਲ ਗਈ ਹੈ। ਕਿਸਾਨ ਹੁਣ ਦਿੱਲੀ ‘ਚ ਦਾਖ਼ਲ ਹੋ ਸਕਣਗੇ। ਹਾਲਾਂਕਿ ਦਿੱਲੀ ਪੁਲਿਸ ਦੀ ਇਕ ਟੀਮ ਕਿਸਾਨਾਂ ਦੇ ਨਾਲ ਰਹੇਗੀ ਅਤੇ ਉਨ੍ਹਾਂ ‘ਤੇ ਨਜ਼ਰ ਰੱਖੇਗੀ ਪਰ ਕੁੱਝਕਿਸਾਨ ਜਥੇਬੰਦੀਆਂ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰਨ ਦੀ ਗੱਲ ਕਰ ਰਹੀਆਂ ਹਨ। -PTCNews

Related Post