ਪਿਤਾ ਨੇ ਆਪਣੀ 6 ਸਾਲਾ ਬੇਟੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ

By  Jashan A April 3rd 2019 06:00 PM

ਪਿਤਾ ਨੇ ਆਪਣੀ 6 ਸਾਲਾ ਬੇਟੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ,ਰਾਏਗੜ੍ਹ: ਦੇਸ਼ 'ਚ ਜਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਹੁਣ ਤੱਕ ਦੇਸ਼ ਦੀਆਂ ਕਈ ਧੀਆਂ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਚੁੱਕੀਆਂ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਕਾਂਸਟੇਬਲ ਪਿਤਾ ਨੇ 6 ਸਾਲਾ ਬੇਟੀ ਨਾਲ ਬਲਾਤਕਾਰ ਕੀਤਾ।

rape ਪਿਤਾ ਨੇ ਆਪਣੀ 6 ਸਾਲਾ ਬੇਟੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ

ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਿਸ ਨੇ ਦੋਸ਼ੀ ਵਿਰੁੱਧ ਭਾਰਤੀ ਸਜ਼ਾ ਜ਼ਾਬਤਾ ਅਤੇ ਪੋਕਸੋ ਐਕਟ ਦੀ ਸੰਬੰਧਤ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਹੋਰ ਪੜ੍ਹੋ:ਵੱਡੇ ਪੱਧਰ ‘ਤੇ ਕਰਦਾ ਸੀ ਇਹ ਗੈਰਕਾਨੂੰਨੀ ਧੰਦਾ, ਚੜ੍ਹਿਆ ਪੁਲਿਸ ਦੇ ਅੜਿੱਕੇ

rape ਪਿਤਾ ਨੇ ਆਪਣੀ 6 ਸਾਲਾ ਬੇਟੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜ੍ਹਿਆ ਪੁਲਿਸ ਅੜਿੱਕੇ

ਦੋਸ਼ੀ ਨੂੰ ਬਾਅਦ 'ਚ ਇਕ ਸਥਾਨਕ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਅਧਿਕਾਰੀ ਦਾ ਕਹਿਣਾ ਹੈ ਕਿ ਰਾਏਗੜ੍ਹ ਦੇ ਪੁਲਿਸ ਕਮਿਸਨਰ ਰਾਜੇਸ਼ ਅਗਰਵਾਲ ਨੇ ਦੋਸ਼ੀ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ।

-PTC News

Related Post