ਆਰਥਿਕ ਤੰਗੀ ਦੇ ਚਲਦਿਆਂ ਪਿਤਾ ਨੇ 9 ਸਾਲਾ ਪੁੱਤ ਸਣੇ ਮਾਰੀ ਨਹਿਰ 'ਚ ਛਾਲ

By  Jasmeet Singh April 26th 2022 06:18 PM

ਅਬੋਹਰ, 25 ਅਪ੍ਰੈਲ: ਕੋਰੋਨਾ ਕਾਲ ਦੌਰਾਨ ਹੋਏ ਆਰਥਿਕ ਨੁਕਸਾਨ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਅੱਜ ਆਪਣੇ 9 ਸਾਲਾ ਬੇਟੇ ਨਾਲ ਅਬੋਹਰ-ਹਨੂਮਾਨਗੜ੍ਹ ਰੋਡ ਤੋਂ ਲੰਘਦੀ ਮਲੂਕਪੁਰ ਮਾਈਨਰ ਵਿੱਚ ਛਾਲ ਮਾਰ ਦਿੱਤੀ। ਇਸ ਦੀ ਸੂਚਨਾ ਉਸਨੇ ਆਪਣੇ ਭਰਾ ਨੂੰ ਵ੍ਹੱਟਸਐਪ 'ਤੇ ਦੇ ਦਿੱਤੀ ਸੀ। ਜਦੋਂ ਉਸ ਦੇ ਭਰਾ ਨੇ ਵ੍ਹੱਟਸਐਪ 'ਤੇ ਆਪਣੇ ਵੀਰ ਦੇ ਮਿਲੇ ਮੈਸੇਜ ਨੂੰ ਪੜ੍ਹਿਆ ਤਾਂ ਉਹ ਤੁਰੰਤ ਨਾਹਿਤ 'ਤੇ ਪਹੁੰਚਿਆ ਅਤੇ ਇਸ ਦੀ ਸੂਚਨਾ ਉਸਨੇ ਆਪਣੇ ਪਿਤਾ ਅਤੇ ਹੋਰ ਜਾਣਕਾਰਾਂ ਨੂੰ ਦਿੱਤੀ ।

ਇਹ ਵੀ ਪੜ੍ਹੋ: ਪਹਿਲੇ ਗੇੜ ਦੇ ਤਹਿਤ ਇੱਕ ਮਹੀਨੇ ਦੇ ਅੰਦਰ 5000 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ: ਕੁਲਦੀਪ ਧਾਲੀਵਾਲ

ਨਹਿਰ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਸਕੂਲ ਬੈਗ ਮਿਲਿਆ ਜੋ ਉਸ ਦੇ ਭਰਾ ਦੇ ਬੇਟੇ ਦਾ ਸੀ। ਤੁਹਾਨੂੰ ਦੱਸ ਦਈਏ ਕਿ ਨਹਿਰ ਵਿੱਚ ਛਾਲ ਮਾਰਨ ਵਾਲੇ ਦੀ ਪਹਿਚਾਣ ਨਿਤਿਨ ਸ਼ਰਮਾ ਵਾਸੀ ਸਿੱਧੂ ਨਗਰੀ ਅਬੋਹਰ ਵਜੋਂ ਹੋਈ ਹੈ। ਨਿਤਿਨ ਆਪਣੇ 9 ਸਾਲਾ ਬੇਟੇ ਇਸ਼ਾਂਤ ਨੂੰ ਵੀ ਸਕੂਲੋਂ ਤੋਂ ਛੁੱਟੀ ਹੋਣ ਮਗਰੋਂ ਸਿੱਧਾ ਲੈ ਕੇ ਨਹਿਰ 'ਤੇ ਪਹੁੰਚ ਗਿਆ ਤੇ ਸਕੂਲ ਬੈਗ ਉਥੇ ਰੱਖ ਕੇ ਬੱਚੇ ਨੂੰ ਨਾਲ ਲੈ ਕੇ ਨਹਿਰ 'ਚ ਛਾਲ ਮਾਰ ਦਿੱਤੀ। ਨਿਸ਼ਾਂਤ ਅਬੋਹਰ ਦੇ ਕਾਨਵੈਂਟ ਸਕੂਲ ਵਿੱਚ ਪੜ੍ਹਦਾ ਸੀ ।

ਲੋਕਾਂ ਵੱਲੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਨਿਤਿਨ ਅਤੇ ਉਸਦੇ ਬੇਟੇ ਇਸ਼ਾਂਤ ਦੀ ਭਾਲ ਨਹਿਰ ਵਿੱਚ ਕੀਤੀ ਜਾ ਰਹੀ ਹੈ ਪਰ ਪਾਣੀ ਦਾ ਵਹਾਅ ਜ਼ਿਆਦਾ ਤੇਜ਼ ਹੋਣ ਕਾਰਨ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ। ਖ਼ਬਰ ਲਿਖੇ ਜਾਣ ਤੱਕ ਵੀ ਦੋਵੇਂ ਪਿਓ-ਪੁੱਤ ਦੀ ਕੋਈ ਸੂਚਨਾ ਨਹੀਂ ਮਿਲ ਪਾਈ ਹੈ।

ਇਹ ਵੀ ਪੜ੍ਹੋ: ਦਿੱਲੀ ਤੇ ਪੰਜਾਬ ਵਿਚਾਲੇ ਸਮਝੌਤਿਆਂ 'ਤੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ

ਨਿਤਿਨ ਦੇ ਪਿਉ ਰਤਨ ਸ਼ਰਮਾ ਨੇ ਦੱਸਿਆ ਕਿ ਨਿਤਿਨ ਕੁਮਾਰ ਵਲੋਂ ਕੋਰੋਨਾ ਕਾਲ ਤੋਂ ਪਹਿਲਾਂ ਇੱਕ ਸਕੂਲ ਬਣਾਇਆ ਗਿਆ ਸੀ ਪਰ ਕੋਰੋਨਾ ਕਾਲ ਦੇ ਦੌਰਾਨ ਉਸ ਵਿੱਚ ਵੱਡਾ ਘਾਟਾ ਪੈਣ ਤੋਂ ਬਾਅਦ ਅਕਸਰ ਹੀ ਨਿਤਿਨ ਪਰੇਸ਼ਾਨ ਰਹਿੰਦਾ ਸੀ। ਆਪਣੀ ਪਤਨੀ ਨਾਲ ਗੱਲ ਕਰਦਿਆਂ ਕਹਿੰਦਾ ਸੀ ਕਿ ਤਿੰਨੇ ਖ਼ੁਦਕੁਸ਼ੀ ਕਰ ਲਵਾਂਗੇ।

-PTC News

Related Post