ਡੇਰਾਬਸੀ ਦੇ ਨੇੜਲੇ ਪਿੰਡ ਮਾਹੀਵਾਲਾ ਵਿਖੇ ਡੇਢ ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਮਗਰੋਂ ਕਤਲ 

By  Joshi August 2nd 2017 12:45 PM -- Updated: August 2nd 2017 12:52 PM

ਦੇਸ਼ ਵਿੱਚ ਬਲਾਤਕਾਰ ਅਤੇ ਯੋਨ ਸੋਸ਼ਣ ਦੀਆਂ ਖਬਰਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਡੇਰਾਬਸੀ ਦੇ ਨੇੜਲੇ ਪਿੰਡ ਮਾਹੀਵਾਲਾ ਵਿਖੇ ਡੇਢ ਸਾਲ ਦੇ ਮਾਸੂਮ ਬੱਚੇ ਨਾਲ ਬਦਫੈਲੀ ਮਗਰੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ, ਬਲਕਿ ਪੀੜਤ ਦਾ ਪਿਤਾ ਸਲੀਮ ਮੁਹੰਮਦ ਹੀ ਸੀ।

Father rapes 18 months old son to death in Derabassi, arrested by policeਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਤੋਂ ਬਾਅਦ ਕੁਕਰਮ ਦੀ ਪੁਸ਼ਟੀ ਕੀਤੀ ਗਈ ਹੈ। ਪਰਿਵਾਰ ਨੇ ਬੱਚੇ ਦੀ ਲਾਸ਼ ਨੂੰ ਦਫਨਾ ਦਿੱਤਾ ਹੈ।

ਦਰਅਸਲ, ਮੁਲਜ਼ਮ ਦੀ ਪਤਨੀ ਛੇ ਮਹੀਨੇ ਦੀ ਗਰਭਵਤੀ ਸੀ ਜੋ ਉਸ ਨਾਲ ਹੁਣ ਸਰੀਰਕ ਸਬੰਧ ਬਨਾਉਣ ਤੋਂ ਜਵਾਬ ਦੇ ਰਹੀ ਸੀ। ਲੰਘੇ ੧੨ ਦਿਨਾਂ ਤੋਂ ਉਸ ਨੇ ਸਰੀਰਕ ਸਬੰਧ ਨਾ ਬਣਾਉਣ ਕਾਰਨ ਪੀੜਤ ਦੇ ਪਿਤਾ ਦੇ ਦਿਮਾਗ ਉੱਤੇ ਕਾਮ ਭਾਰੂ ਸੀ।

Father rapes 18 months old son to death in Derabassi, arrested by policeਬੱਚਾ ਰੋਜ਼ਾਨਾ ਉਸ ਨਾਲ ਸੌਂਦਾ ਸੀ ਤੇ ਬੱਚਾ ਨੰਗਾ ਹੋਣ ਕਾਰਨ ਉਹ ਉਸ ਨੂੰ ਚੁੱਕ ਕੇ ਨੇੜੇ ਖੇਤਾਂ ਵਿੱਚ ਲੈ ਗਿਆ ਜਦ ਉਹ ਆਪਣੇ ਬੱਚੇ ਨਾਲ ਕੁਕਰਮ ਕਰਨ ਲੱਗਿਆ ਤਾਂ ਬੱਚਾ ਰੋਣ ਲੱਗ ਗਿਆ ਤੇ ਉਸ ਨੇ ਹੱਥ ਨਾਲ ਬੱਚੇ ਦਾ ਮੂੰਹ ਬੰਦ ਕਰ ਦਿੱਤਾ। ਸਾਹ ਰੁਕਣ ਨਾਲ ਬੱਚਾ ਬੇਹੋਸ਼ ਹੋ ਗਿਆ ਤਾਂ ਉਸਨੇ ਬੱਚੇ ਨੂੰ ਛੱਡ ਕੇ ਵਾਪਸ ਆ ਕੇ ਬੱਚੇ ਦੇ ਗੁੰਮ ਹੋਣ ਬਾਰੇ ਰੌਲਾ ਪਾ ਦਿੱਤਾ। ਇਸ ਮਗਰੋਂ ਉਸ ਨੇ ਆਪਣੇ ਬਚਣ ਲਈ ਅਣਪਛਾਤੇ ਵਿਅਕਤੀ ਵੱਲੋਂ ਬੱਚੇ ਨੂੰ ਚੁੱਕ ਕੇ ਲੈ ਜਾਣ ਦੀ ਕਹਾਣੀ ਵੀ ਘੜੀ ਸੀ, ਜੋ ਕਿ ਬਾਅਦ ਵਿੱਚ ਝੂਠੀ ਸਾਬਿਤ ਹੋਈ ਸੀ।

Father rapes 18 months old son to death in Derabassi, arrested by policeਪੁਲਿਸ ਨੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪਿਤਾ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹੈ।

ਲੋਕਾਂ ਵੱਲੋਂ ਮਾਨਵਤਾ ਨੂੰ ਸ਼ਰਮਸ਼ਾਰ ਕਰਨ ਵਾਲੇ ਇਸ ਕਾਰੇ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ।

—PTC News

Related Post