ਫਿਰੋਜ਼ਪੁਰ ਸ਼ਹਿਰ 'ਚ ਅੱਜ ਫਿਰ ਤੋਂ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ

By  Shanker Badra January 5th 2021 10:23 AM

ਫਿਰੋਜ਼ਪੁਰ ਸ਼ਹਿਰ 'ਚ ਅੱਜ ਫਿਰ ਤੋਂ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ:ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਦੇ ਮੁਹੱਲੇ ਜੰਡੀ ਵਿਚ ਬੀਤੀ ਰਾਤ ਫਿਰ ਤੋਂ ਗੋਲੀ ਚੱਲਣ ਨਾਲ ਇਕ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਚੇਤਨ ਡੂਮਰਾ (32) ਵਜੋਂ ਹੋਈ ਹੈ। ਪਿਛਲੇ 27 ਦਿਨਾਂ 'ਚ ਇਹ ਸ਼ਹਿਰ ਦੀ 8ਵੀਂ ਵਾਰਦਾਤ ਹੈ।ਇਸ ਤੋਂ ਬਾਅਦ ਉਕਤ ਵਿਅਕਤੀ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ। [caption id="attachment_463473" align="aligncenter" width="300"]Ferozepur city Firing young man shot dead in Jandi Mohalla ਫਿਰੋਜ਼ਪੁਰ ਸ਼ਹਿਰ 'ਚ ਅੱਜ ਫਿਰ ਤੋਂ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਮੀਟਿੰਗ 'ਚ ਸਰਕਾਰ ਨੈਤਿਕ ਤੌਰ 'ਤੇ ਹਾਰੀ ਪਰ ਕਾਰਪੋਰੇਟਾ ਦੇ ਹਿੱਤਾਂ ਲਈ ਅੜੀ: BKU ਉਗਰਾਹਾਂ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਆਪਣੀ ਪਤਨੀ ਮੋਨਾ ਰਾਣੀ ਅਤੇ ਬੱਚਿਆਂ ਨਾਲ ਝੰਡੀ ਨਗਰ 'ਚੋਂ ਲੰਘ ਰਿਹਾ ਸੀ ਕਿ ਅਚਾਨਕ ਪਿੱਛਿਓਂ ਆ ਰਹੀ ਇਕ ਗੱਡੀ ਉਨ੍ਹਾਂ ਦੀ ਕਾਰ 'ਚ ਲੱਗੀ ਅਤੇ ਗੱਡੀ 'ਚ ਬੈਠੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੌਰਾਨ ਚੇਤਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। [caption id="attachment_463471" align="aligncenter" width="284"]Ferozepur city Firing young man shot dead in Jandi Mohalla ਫਿਰੋਜ਼ਪੁਰ ਸ਼ਹਿਰ 'ਚ ਅੱਜ ਫਿਰ ਤੋਂ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ[/caption] ਇਸ ਤੋਂ ਬਾਅਦ ਗੋਲੀ ਨਾਲ ਜ਼ਖਮੀ ਹੋਏ ਚੇਤਨ ਨੂੰ ਗੰਭੀਰ ਹਾਲਤ ਵਿਚ ਸ਼ਹਿਰ ਦੇ ਬਾਗੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਥਾਣਾ ਸਿਟੀ ਇੰਚਾਰਜ ਮਨੋਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਨੂੰ ਲੈ ਕੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਦਾ ਵੱਡਾ ਬਿਆਨ , ਕਿਹਾ ਰਿਲਾਇੰਸ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ [caption id="attachment_463472" align="aligncenter" width="300"]Ferozepur city Firing young man shot dead in Jandi Mohalla ਫਿਰੋਜ਼ਪੁਰ ਸ਼ਹਿਰ 'ਚ ਅੱਜ ਫਿਰ ਤੋਂ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਮੌਤ[/caption] ਇਸ ਮੌਕੇ 'ਤੇ ਫਾਇਰ ਕੀਤੀ ਗਈ ਪੰਜ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਸੀਸੀਟੀਵੀ ਤੋਂ ਫੁਟੇਜ ਦੀ ਭਾਲ ਕੀਤੀ ਜਾ ਰਹੀ ਹੈ, ਦੋਸ਼ੀ ਨੂੰ ਲੱਭਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। -PTCNews

Related Post