ਪੰਜਾਬ ਪੰਚਾਇਤੀ ਚੋਣਾਂ : ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ 'ਚ ਬੈਲਟ ਪੇਪਰਾਂ ਨੂੰ ਲਾਈ ਅੱਗ, 1 ਵਿਅਕਤੀ ਦੀ ਹੋਈ ਮੌਤ

By  Shanker Badra December 30th 2018 01:22 PM

ਪੰਜਾਬ ਪੰਚਾਇਤੀ ਚੋਣਾਂ : ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ 'ਚ ਬੈਲਟ ਪੇਪਰਾਂ ਨੂੰ ਲਾਈ ਅੱਗ, 1 ਵਿਅਕਤੀ ਦੀ ਹੋਈ ਮੌਤ:ਪੰਜਾਬ 'ਚ ਪੰਚਾਇਤੀ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪੈ ਰਹੀਆਂ ਹਨ।ਜਿਸ ਦੇ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਇਸ ਕਰਕੇ ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਹਨ।

ferozepur-mamdot-village-belt-papers-fire-1-person-death
ਪੰਜਾਬ ਪੰਚਾਇਤੀ ਚੋਣਾਂ : ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ 'ਚ ਬੈਲਟ ਪੇਪਰਾਂ ਨੂੰ ਲਾਈ ਅੱਗ, 1 ਵਿਅਕਤੀ ਦੀ ਹੋਈ ਮੌਤ

ਇਸ ਦੌਰਾਨ ਵੋਟਰਾਂ ਨੂੰ ਆਪਣੇ ਮਨ ਪਸੰਦ ਦਾ ਨੁਮਾਇੰਦਾ ਚੁਣਨ ਵਾਸਤੇ ਠੰਡ ਦੀ ਕੋਈ ਪ੍ਰਵਾਹ ਨਹੀਂ ਹੈ।ਇਹ ਵੋਟਾਂ ਸ਼ਾਮ 4 ਵਜੇ ਤੱਕ ਹੀ ਪੈਣੀਆਂ ਹਨ ਅਤੇ ਜਿਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋਣਗੇ।ਇੰਨ੍ਹਾਂ ਚੋਣਾਂ 'ਚ ਖਾਸ ਗੱਲ ਇਹ ਵੀ ਹੈ ਕਿ ਚੋਣਾਂ 'ਚ ਕਿਸੇ ਉਮੀਦਵਾਰ ਨੂੰ ਪਸੰਦ ਨਾ ਕਰਨ 'ਤੇ ਵੋਟਰ ਨੋਟਾ ਦਾ ਵੀ ਬਟਨ ਦਬਾ ਸਕਦੇ ਹਨ।

ferozepur-mamdot-village-belt-papers-fire-1-person-death
ਪੰਜਾਬ ਪੰਚਾਇਤੀ ਚੋਣਾਂ : ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ 'ਚ ਬੈਲਟ ਪੇਪਰਾਂ ਨੂੰ ਲਾਈ ਅੱਗ, 1 ਵਿਅਕਤੀ ਦੀ ਹੋਈ ਮੌਤ

ਫਿਰੋਜ਼ਪੁਰ ਦੇ ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ 'ਚ ਵੋਟਿੰਗ ਦੌਰਾਨ ਹਿੰਸਕ ਝੜਪ ਦੇਖਣ ਨੂੰ ਮਿਲੀ ਹੈ।ਓਥੇ ਕੁੱਝ ਵਿਅਕਤੀਆਂ ਨੇ ਚੋਣ ਪ੍ਰਕਿਰਿਆ 'ਚ ਵਿਘਨ ਪਾਉਂਦਿਆਂ ਪੋਲਿੰਗ ਬੂਥ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਿਆਂ ਬੈਲਟ ਪੇਪਰਾਂ ਨੂੰ ਅੱਗ ਲਗਾ ਦਿੱਤੀ ਹੈ।

ferozepur-mamdot-village-belt-papers-fire-1-person-death
ਪੰਜਾਬ ਪੰਚਾਇਤੀ ਚੋਣਾਂ : ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ 'ਚ ਬੈਲਟ ਪੇਪਰਾਂ ਨੂੰ ਲਾਈ ਅੱਗ, 1 ਵਿਅਕਤੀ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਮਹਾਰਾਸ਼ਟਰ ਨੰਬਰ ਦੀ ਗੱਡੀ 'ਚ ਤਕਰੀਬਨ 12-15 ਅਣਪਛਾਤੇ ਵਿਅਕਤੀ ਪੋਲਿੰਗ ਬੂਥ 'ਤੇ ਕਬਜ਼ਾ ਕਰਨ ਲਈ ਆਏ ਤੇ ਉਹਨਾਂ ਨੇ ਪੋਲਿੰਗ ਬੂਥ 'ਚ ਜਾ ਕੇ ਬੈਲਟ ਬਕਸੇ ਨੂੰ ਹੀ ਅੱਗ ਲਗਾ ਦਿੱਤੀ।ਇਸੇ ਦੌਰਾਨ ਹੋਈ ਝੜਪ 'ਚ ਇਕ ਮਹਿੰਦਰ ਸਿੰਘ ਨਾਮੀ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ।

ferozepur-mamdot-village-belt-papers-fire-1-person-death
ਪੰਜਾਬ ਪੰਚਾਇਤੀ ਚੋਣਾਂ : ਮਮਦੋਟ ਦੇ ਪਿੰਡ ਲਖਮੀਰ ਕੇ ਉਤਾੜ 'ਚ ਬੈਲਟ ਪੇਪਰਾਂ ਨੂੰ ਲਾਈ ਅੱਗ, 1 ਵਿਅਕਤੀ ਦੀ ਹੋਈ ਮੌਤ

ਇਸ ਦੌਰਾਨ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਅਣਪਛਾਤੇ ਵਿਅਕਤੀਆਂ ਦੀ ਗੱਡੀ ਘੇਰ ਕੇ ਪੁੱਠੀ ਕਰ ਦਿੱਤੀ ਅਤੇ ਰੋਸ ਵਜੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ।ਇਸ ਮੌਕੇ 'ਤੇ ਮੌਜੂਦ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਤੇ ਉਹ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆ ਰਹੇ ਹਨ।

-PTCNews

Related Post