ਫ਼ਿਰੋਜ਼ਪੁਰ 'ਚ ਡੇਂਗੂ ਦਾ ਕਹਿਰ, 126 ਮਰੀਜ਼ਾਂ ਦੀ ਹੋਈ ਪੁਸ਼ਟੀ

By  Jashan A November 2nd 2019 03:54 PM

ਫ਼ਿਰੋਜ਼ਪੁਰ 'ਚ ਡੇਂਗੂ ਦਾ ਕਹਿਰ, 126 ਮਰੀਜ਼ਾਂ ਦੀ ਹੋਈ ਪੁਸ਼ਟੀ,ਫਿਰੋਜ਼ਪੁਰ: ਪੰਜਾਬ 'ਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਡੇਂਗੂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚ ਹੁਣ ਸਰਹੱਦੀ ਖੇਤਰ ਫਿਰੋਜ਼ਪੁਰ ਦਾ ਨਾਮ ਹੀ ਸਾਹਮਣੇ ਆ ਗਿਆ ਹੈ।

Dengueਦਰਅਸਲ, ਫਿਰੋਜ਼ਪੁਰ 'ਚ 126 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹਰ ਰੋਜ਼ ਸਿਵਲ ਹਸਪਤਾਲ ਵਿਚ 10 ਤੋਂ 12 ਮਰੀਜ਼ ਇਸ ਬਿਮਾਰੀ ਦੀ ਸ਼ਿਕਾਇਤ ਨਾਲ ਪਹੁੰਚ ਰਹੇ ਹਨ।

ਹੋਰ ਪੜ੍ਹੋ: ਸਿਹਤ ਵਿਭਾਗ ਅਤੇ ਡੇਅਰੀ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇ ,ਭਰੇ ਸੈਂਪਲ

ਭਾਵੇਂ ਸਿਹਤ ਵਿਭਾਗ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਂਗੂ ਨਾਲ ਲੜ੍ਹਣ ਦੇ ਸਾਰੇ ਪ੍ਰਬੰਧ ਮੁਕੰਮਲ ਦੇ ਦਾਅਵੇ ਕੀਤੇ ਸਨ, ਪਰ ਡੇਂਗੂ ਦਾ ਕਹਿਰ ਸ਼ਾਇਦ ਪੰਜਾਬ ਨਾਲੋਂ ਫ਼ਿਰੋਜ਼ਪੁਰ 'ਚ ਜ਼ਿਆਦਾ ਮਾਰ ਕਰਨ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਗਜ਼ੀ-ਪੱਤਰੀ ਪ੍ਰਬੰਧ ਮੁਕੰਮਲ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।

Dengueਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਚ ਲੋਕਾਂ ਨੇ ਸਪੱਸ਼ਟ ਕੀਤਾ ਕਿ ਇਲਾਜ਼ ਤਾਂ ਦਰੁਸਤ ਹੋ ਰਿਹਾ ਹੈ, ਪ੍ਰੰਤੂ ਇਸ ਦੀ ਰੋਕਥਾਮ ਲਈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਇਸ ਦੇ ਪ੍ਰਕੋਪ 'ਚ ਹੋਰ ਲੋਕ ਨਾ ਆ ਸਕਣ।

-PTC News

Related Post