ਲਗਜ਼ਰੀ ਸਪੋਰਟਸ ਕਾਰ ਕੰਪਨੀ ਫਰਾਰੀ ਦੇ CEO ਦਾ ਅਸਤੀਫ਼ਾ

By  Jagroop Kaur December 11th 2020 10:30 PM

ਲਗਜ਼ਰੀ ਸਪੋਰਟਸ ਕਾਰ ਨਿਰਮਾਤਾ ਫਰਾਰੀ ਨੇ ਕਿਹਾ ਹੈ ਕਿ ਉਸ ਦੇ ਮੁੱਖ ਕਾਰਜਕਾਰੀ ਲੁਈਸ ਕੈਮਿਲਰੀ ਨੇ ਨਿੱਜੀ ਕਾਰਨਾਂ ਕਰਕੇ ਅਸਤੀਫ਼ਾ ਦੇ ਦਿੱਤਾ ਹੈ। ਫਰਾਰੀ ਨੇ ਇਹ ਜਾਣਕਾਰੀ ਵੀਰਵਾਰ ਦੇਰ ਸ਼ਾਮ ਜਾਰੀ ਕੀਤੇ ਇਕ ਬਿਆਨ ਵਿਚ ਦਿੱਤੀ। Ferrari Spinoff Shares Spike As CEO Camilleri Buy Bolsters Bullsਇਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਥਾਨ 'ਤੇ ਨਵੀਂ ਨਿਯੁਕਤੀ ਤੱਕ ਕੰਪਨੀ ਦੇ ਚੇਅਰਮੈਨ ਜੌਹਨ ਅਲਕੈਨਨ ਸੀ. ਈ. ਓ. ਦਾ ਕੰਮਕਾਜ ਦੇਖਣਗੇ। ਕੈਮਿਲਰੀ ਨੇ ਸਾਲ 2018 ਵਿਚ ਕੰਪਨੀ ਦੇ ਸੀ. ਈ. ਓ. ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੇ ਕੰਪਨੀ ਦੇ ਲੰਬੇ ਸਮੇਂ ਦੇ ਸੀ. ਈ. ਓ. ਰਹੇ ਸਰਜੀਓ ਮਾਰਸੀਅਨ ਦੀ ਥਾਂ ਲਈ ਸੀ। Formula 1: Ferrari CEO's attempted insult was an epic failureਕੈਮਿਲਰੀ ਫਰਾਰੀ ਦੇ ਸੀ. ਈ. ਓ. ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਫਿਲਿਪ ਮੌਰਿਸ ਇੰਟਰਨੈਸ਼ਨਲ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਰਹੇ ਹਨ। ਇਹ ਕੰਪਨੀ ਫਰਾਰੀ ਦੀ ਮੁੱਖ ਸਪਾਂਸਰ ਹੈ। ਮਾਮਲੇ ਦੀ ਜਾਣਕਾਰੀ ਵਾਲੇ ਇਕ ਵਿਅਕਤੀ ਨੇ ਕਿਹਾ ਕਿ ਕੈਮਿਲਰੀ ਨੂੰ ਕੋਰੋਨਾ ਦੀ ਲਾਗ ਸੀ, ਜਿਸ ਕਾਰਨ ਉਹ ਹਸਪਤਾਲ ਵਿਚ ਦਾਖਲ ਹੋਏ ਅਤੇ ਫਿਰ ਘਰ ਰਹਿ ਗਏ। Ferrari CEO Races to Build Company's Brand - WSJਹਾਲਾਂਕਿ, ਇਸ ਵਿਅਕਤੀ ਨੇ ਇਹ ਜਾਣਕਾਰੀ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦਿੱਤੀ ਹੈ, ਉਸ ਨੂੰ ਇਹ ਵੇਰਵੇ ਦੇਣ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਅਧਿਕਾਰਤ ਤੌਰ 'ਤੇ ਕਿਹਾ ਗਿਆ ਹੈ ਕਿ ਉਸ ਦੇ ਰਿਟਾਇਰਮੈਂਟ ਦਾ ਕਾਰਨ ਸਿਹਤ ਸਬੰਧੀ ਨਹੀਂ ਸਗੋਂ ਨਿੱਜੀ ਹੈ।

Related Post