ਨਿਰਮਲਾ ਸੀਤਾਰਮਣ ਨੇ ਕੀਤਾ ਵੱਡਾ ਐਲਾਨ , ਦੇਸ਼ ਦੇ ਇਨ੍ਹਾਂ ਵੱਡੇ ਬੈਂਕਾਂ ਦਾ ਹੋਵੇਗਾ ਰਲੇਵਾਂ

By  Shanker Badra August 30th 2019 07:58 PM

ਨਿਰਮਲਾ ਸੀਤਾਰਮਣ ਨੇ ਕੀਤਾ ਵੱਡਾ ਐਲਾਨ , ਦੇਸ਼ ਦੇ ਇਨ੍ਹਾਂ ਵੱਡੇ ਬੈਂਕਾਂ ਦਾ ਹੋਵੇਗਾ ਰਲੇਵਾਂ:ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਲੋਕਾਂ ਦੇ ਹਿੱਤਾਂ ਵਿੱਚ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਜ਼ਰ 250 ਕਰੋੜ ਤੋਂ ਜ਼ਿਆਦਾ ਦੇ ਕਰਜ਼ਿਆਂ 'ਤੇ ਨਜ਼ਰ ਰੱਖੇਗੀ ਅਤੇ ਵਧੇਰੇ ਲੋਨ ਸਕੀਮ ਥੋੜੇ ਸਮੇਂ ਵਿੱਚ ਜਾਰੀ ਰਹੇਗੀ। ਨੀਰਵ ਮੋਦੀ ਵਰਗੇ ਮਾਮਲਿਆਂ ਨੂੰ ਰੋਕਣ ਲਈ ਚੌਕਸੀ ਵਰਤੀ ਜਾਵੇਗੀ।

Finance Minister Nirmala Sitharaman announces big reforms for Public Sector Banks ਨਿਰਮਲਾ ਸੀਤਾਰਮਣ ਨੇ ਕੀਤਾ ਵੱਡਾ ਐਲਾਨ , ਦੇਸ਼ ਦੇ ਇਨ੍ਹਾਂ ਵੱਡੇ ਬੈਂਕਾਂ ਦਾ ਹੋਵੇਗਾ ਰਲੇਵਾਂ

ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੈਂਕਾਂ ਸਬੰਧੀ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਤੇ ਯੂਨਾਈਟਿਡ ਬੈਂਕ ਦਾ ਇਕ ਵਿਚ ਰਲੇਵਾਂ ਹੋਵੇਗਾ। ਇਸ ਰਲੇਵੇਂ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇਸ਼ ਦਾ ਦੂਜਾ ਵੱਡਾ ਸਰਕਾਰੀ ਬੈਂਕ ਬਣ ਜਾਵੇਗਾ।

Finance Minister Nirmala Sitharaman announces big reforms for Public Sector Banks ਨਿਰਮਲਾ ਸੀਤਾਰਮਣ ਨੇ ਕੀਤਾ ਵੱਡਾ ਐਲਾਨ , ਦੇਸ਼ ਦੇ ਇਨ੍ਹਾਂ ਵੱਡੇ ਬੈਂਕਾਂ ਦਾ ਹੋਵੇਗਾ ਰਲੇਵਾਂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਪਾਕਿ ’ਚ ਸਿੱਖ ਲੜਕੀ ਨੂੰ ਜ਼ਬਰੀ ਮੁਸਲਮਾਨ ਬਣਾਉਣ ਦੀ ਕੀਤੀ ਨਿਖੇਧੀ

ਇਸ ਤੋਂ ਇਲਾਵਾ ਨਿਰਮਲਾ ਸੀਤਾਰਮਣ ਨੇ ਕੈਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦੇ ਰਲੇਵੇਂ ਦਾ ਵੀ ਐਲਾਨ ਕੀਤਾ। ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਯੂਨੀਅਨ ਬੈਂਕ ਆਫ ਇੰਡੀਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਦਾ ਵੀ ਰਲੇਵਾਂ ਹੋਵੇਗਾ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਣ ਇੱਥੇ 10 ਰਾਸ਼ਟਰੀ ਬੈਂਕਾਂ ਦੀ ਥਾਂ ਸਿਰਫ 4 ਬੈਂਕ ਹੋਣਗੇ। ਜਦੋਂ ਕਿ ਪਹਿਲਾਂ ਜਨਤਕ ਖੇਤਰ ਦੇ 27 ਬੈਂਕ ਸਨ ਅਤੇ ਹੁਣ 12 ਹੋਣਗੇ।

-PTCNews

Related Post