ਖੰਨਾ 'ਚ ਵੱਡੀ ਵਾਰਦਾਤ, ਅਣਪਛਾਤਿਆਂ ਨੇ ਸਿਵਸੈਨਾ ਆਗੂ ਦੇ ਘਰ 'ਤੇ ਕੀਤੀ ਫਾਇਰਿੰਗ

By  Jashan A March 9th 2020 08:50 AM

ਖੰਨਾ: ਖੰਨਾ 'ਚ ਸ਼ਿਵ ਸੈਨਾ ਆਗੂ ਕਸਮੀਰ ਗਿਰੀ ਦੇ ਘਰ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਅਣਪਛਾਤੇ ਹਮਲਾਵਰਾਂ ਨੇ ਸ਼ਿਵ ਸੈਨਾ ਆਗੂ ਦੇ ਘਰ 'ਤੇ ਗੋਲੀਆਂ ਚਲਾਈਆਂ, ਜੋ ਕਿ ਉਹਨਾਂ ਦੇ ਘਰ ਦੇ ਦਰਵਾਜੇ 'ਤੇ ਲੱਗੀਆਂ।  Firing at Shiv sena leader's house In Khanna ਗਨੀਮਤ ਰਹੀ ਹੈ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਕਾਫੀ ਸਹਿਮੇ ਹੋਏ ਹਨ। ਹੋਰ ਪੜ੍ਹੋ: ਤਰਨਤਾਰਨ 'ਚ ਵੱਡੀ ਵਾਰਦਾਤ, ਬਾਬਾ ਜਗਤਾਰ ਸਿੰਘ ਦੇ ਡੇਰੇ 'ਚੋਂ 1 ਕਰੋੜ ਦੀ ਨਕਦੀ ਲੁੱਟ ਫਰਾਰ ਹੋਏ ਲੁਟੇਰੇ ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।  Firing at Shiv sena leader's house In Khanna ਪੁਲਿਸ ਵੱਲੋਂ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਫੁਟੇਜ਼ ਦੇ ਅਧਾਰ 'ਤੇ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTC News

Related Post