ਫਿਰੋਜ਼ਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 10 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫਤਾਰ

By  Joshi October 10th 2018 02:33 PM

ਫਿਰੋਜ਼ਪੁਰ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 10 ਗ੍ਰਾਮ ਹੈਰੋਇਨ ਸਮੇਤ 3 ਨੂੰ ਕੀਤਾ ਗ੍ਰਿਫਤਾਰ

ਫਿਰੋਜ਼ਪੁਰ: ਪਿਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਵੱਡੀ ਸਿਰ ਦਰਦੀ ਬਣੀ ਹੋਈ ਹੈ। ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਦਿਨ ਬ ਦਿਨ ਨਸ਼ੇ ਦੀ ਆਮਦ ਵਧਾਇਆ ਜਾ ਰਿਹਾ ਹੈ।ਜਿਸ ਨੂੰ ਨਕੇਲ ਪਾਉਣ ਲਈ ਸੂਬੇ ਦੀ ਪੁਲਿਸ ਆਪਣੀਆਂ ਸੰਭਵ ਕੋਸ਼ਿਸ਼ਾਂ ਕਰ ਰਹੀ ਹੈ,

ਜਿਸ 'ਚ ਕੁੱਝ ਹੱਦ ਤੱਕ ਪੁਲਿਸ ਇਸ 'ਤੇ ਨਕੇਲ ਪਾਉਣ ਵਿੱਚ ਕਾਮਯਾਬ ਵੀ ਹੋਈ ਹੈ।ਅਜਿਹੀ ਹੀ ਪੁਲਿਸ ਦੇ ਹੱਥ ਇੱਕ ਵੱਡੀ ਸਫ਼ਲਤਾ ਫਿਰੋਜ਼ਪੁਰ ਵਿਖੇ ਹੱਥ ਲੱਗੀ ਹੈ, ਜਿਥੇ ਪੁਲਿਸ ਨੇ 3 ਵਿਅਕਤੀਆਂ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਹੋਰ ਪੜ੍ਹੋ: ਜਲੰਧਰ ‘ਚ ਕਿੰਨਰਾਂ ਨੇ ਪੁਲਿਸ ਥਾਣੇ ਬਾਹਰ ਕੀਤਾ ਹੰਗਾਮਾ, ਇੱਕ ਕਿੰਨਰ ਗ੍ਰਿਫ਼ਤਾਰ

ਸੂਤਰਾਂ ਅਨੁਸਾਰ ਬਰਾਮਦ ਕੀਤੀ ਹੋਈ ਹੈਰੋਇਨ ਦੀ ਕੀਮਤ 50 ਲੱਖ ਰੁਪਏ ਹੈ। ਇਹ ਕਾਮਯਾਬੀ ਪੁਲਿਸ ਦੇ ਹੱਥ ਉਸ ਸਮੇਂ ਲੱਗੀ ਜਦੋ ਫਿਰੋਜ਼ਪੁਰ ਪੁਲਿਸ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ।

ਚੈਕਿੰਗ ਦੌਰਾਨ ਪੁਲਸ ਨੇ 3 ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਲਿਆ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਆਰੋਪੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

—PTC News

Related Post