ਲਾਹੌਰ ਦੀ ਸ਼ਹੀਦ ਭਗਤ ਸਿੰਘ ਸੰਸਥਾ ਵੱਲੋਂ ਮਨਾਈ ਜਾਵੇਗੀ ਕਰਤਾਰਪੁਰ ਸਾਹਿਬ ਲਾਂਘੇ ਦੀ ਵਰ੍ਹੇਗੰਢ

By  Jagroop Kaur November 9th 2020 03:11 PM

ਅੱਜ ਦਾ ਦਿਨ ਇਤਿਹਾਸਿਕ ਦਿਨਾਂ 'ਚ ਇੱਕ ਹੈ , ਕਿਓਂਕਿ ਅੱਜ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹੇ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। 9 ਨਵੰਬਰ ਦੇ ਇਸ ਸ਼ੁਭ ਦਿਨ ਹਿੰਦ-ਪਾਕਿ 'ਚ ਇਸ ਦੋਸਤੀ ਅਤੇ ਪ੍ਰੇਮ ਨੂੰ ਲਾਂਘਾ ਖੁੱਲ੍ਹਣ ਨਾਲ ਜੋੜਿਆ ਜਾ ਰਿਹਾ ਹੈ|ਉਥੇ ਹੀ ਇਸ ਮੌਕੇ ਲਾਹੌਰ ਵਿਖੇ ਸ਼ਹੀਦ ਭਗਤ ਸਿੰਘ ਫਾਊਂਡੇਸ਼ਨ ਵੱਲੋਂ ਲਾਹੌਰ ਹਾਈਕੋਰਟ ਦੇ ਡੈਮੋਕਰੇਟਿਕ ਹਾਲ ਵਿਖੇ ਸਮਾਗਮ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਫਾਊਂਡੇਸ਼ਨ ਦੇ ਚੇਅਰਮੈਨ ਇੰਤਿਆਜ ਰਾਸ਼ਿਦ ਕੁਰੈਸ਼ੀ ਨੇ ਦਿੱਤੀ।On first anniversary of Kartarpur Corridor inauguration, devotees in Punjab  want it reopened at the earliest - cities - Hindustan Times

Anniversary of kartarpur corridor

ਉਹਨਾਂ ਦੱਸਿਆ ਕਿ ਇਸ ਦਿਨ ਦੀ ਪ੍ਰਧਾਨਗੀ ਸੁਪਰੀਮ ਕੋਰਟ ਇਸਲਾਮਾਬਾਦ ਦੇ ਐਡਵੋਕੇਟ ਅਬਦੁਲ ਰਾਸ਼ਿਦ ਕੁਰੈਸ਼ੀ ਵੱਲੋਂ ਕੀਤੀ ਜਾਵੇਗੀ। ਸਮਾਗਮ ਦੇ ਮੁੱਖ ਬੁਲਾਰੇ ਵੱਜੋਂ ਐਡਵੋਕੇਟ ਜ਼ੈਲ ਅਹਿਮਦ ਖ਼ਾਨ ਹੋਣਗੇ।ਜਿਥੇ ਲਾਂਘੇ ਦੇ ਖੁਲ੍ਹਣ 'ਤੇ ਸੰਗਤਾਂ 'ਚ ਉਤਸ਼ਾਹ ਪਾਇਆ ਗਿਆ ਉਥੇ ਹੀ ਮੰਦਭਾਗੀ ਗੱਲ ਇਹ ਰਹੀ ਕਿ ਇਹ ਕੋਰੀਡੋਰ ਮਹਿਜ਼ 4 ਮਹੀਨੇ ਹੀ ਖੁੱਲ੍ਹ ਸਕਿਆ ।ਕਿਓਂਕਿ ਕੋਰੋਨਾ ਮਹਾਮਾਰੀ ਦੌਰਾਨ ਇਸ ਨੂੰ ਬੰਦ ਕਰਨਾ ਪਿਆ ਸੀ। ਪਰ ਇਸ 4 ਮਹੀਨੇ 'ਚ ਕੁੱਲ 62179 ਸੰਗਤਾਂ ਵੱਲੋਂ ਗੁਰੂ ਘਰ ਦੇ ਦਰਸ਼ਨ ਕੀਤੇ ਗਏ।ਮੰਨਿਆ ਜਾ ਰਿਹਾ ਸੀ ਕਿ ਕਰਤਾਰਪੁਰ ਕੋਰੀਡੋਰ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਕੁੜੱਤਣ ਨੂੰ ਦੂਰ ਕਰੇਗਾ, ਅਤੇ ਅਜਿਹਾ ਹੁੰਦਾ ਨਜ਼ਰ ਵੀ ਆਇਆ |

Kartarpur corridor: Pakistan PM Imran Khan shares dazzling pictures - Guru  Nanak Dev's 550th birth anniversary year | The Economic Timesਕਿਓਂਕਿ ਜਦ ਪਾਕਿਸਤਾਨ ਅਤੇ ਭਾਰਤ ਦੇ ਲੋਕ ਮਿਲੇ ਤਾਂ ਉਨ੍ਹਾਂ ਵਿਚ ਕਈ ਅਜਿਹੇ ਲੋਕ ਸਨ ਜਿੰਨਾ ਨੇ ਬਹੁਤ ਸਾਲਾਂ ਬਾਅਦ ਆਪਣੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ |ਹਾਲਾਂਕਿ ਅਜਿਹੇ ਕੁਝ ਅਨਸਰ ਵੀ ਹਨ ਜੋ ਗੁਰਦੁਆਰਾ ਸਾਹਿਬ ਕਰਤਾਰਪੁਰ ਵੱਡੇ ਧਾਰਮਿਕ ਕੋਰੀਡੋਰ ਨੂੰ ਲੈ ਕੇ ਹੁਣ ਵੀ ਬਹੁਤ ਸੰਭਾਵਨਾਵਾਂ ਹਨ ਪਰ ਸਭ ਤੋਂ ਵੱਡੀ ਜ਼ਰੂਰਤ ਦੋਹਾਂ ਦੇਸ਼ਾਂ 'ਚ ਵਿਸ਼ਵਾਸ ਬਣਾਉਣ ਦੀ ਹੈ।ਦੱਸਣਯੋਗ ਹੈ ਕਿ ਅੱਜ ਦੇ ਇਤਿਹਾਸਿਕ ਦਿਨ ਨੂੰ ਯਾਦ ਕਰਦੇ ਹੋਏ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਖ ਸੰਗਤ ਨੂੰ ਵਧਾਈ ਵੀ ਦਿੱਤੀ ਹੈ , ਅਤੇ ਨਾਲ ਹੀ ਪਿਛਲੇ ਸਾਲ ਕਰਤਾਪੂਰ ਸਾਹਿਬ ਦੇ ਦਰਸ਼ਨਾਂ ਵੇਲੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।anniversary of kartarpur corridor

ਹੋਰ ਪੜ੍ਹੋ: Mall of Amritsar ‘ਚ ਸੱਜਿਆ ਸ੍ਰੀ ਹਰਿਮੰਦਰ ਸਾਹਿਬ ਦਾ ‘ਅਲੌਕਿਕ ਮਾਡਲ’

ਜ਼ਿਕਰਯੋਗ ਹੈ ਕਿ 3 ਨਵੰਬਰ ਨੂੰ ਪਾਕਿਸਤਾਨ ਸਰਕਾਰ ਵੱਲੋਂ ਚੁੱਕੇ ਗਏ ਇਕ ਕਦਮ ਵੱਲੋਂ ਸਿੱਖ ਸੰਗਤ 'ਚ ਕਾਫ਼ੀ ਰੋਸ ਪਾਇਆ ਗਿਆ ਸੀ । ਜਦ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਬਾਹਰੀ ਖੇਤਰ ਦੇ ਪ੍ਰਬੰਧਨ ਲਈ ਇਕ ਨਵੀਂ ਬਾਡੀ (ਪ੍ਰਾਜੇਕਟ ਮੈਨੇਜਮੇਂਟ ਯੂਨਿਟ) ਬਣਾਈ ਗਈ, ਜਿਸ ਦੇ ਨਾਲ ਪਾਕਿਸਤਾਨ ਸਰਕਾਰ ਦੇ ਪ੍ਰਤੀ ਕਈ ਸ਼ੰਕਾਵਾਂ ਨੂੰ ਜਨਮ ਲੈ ਲਿਆ। ਹਾਲਾਂਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ) ਦੇ ਪ੍ਰਧਾਨ ਸਤਵੰਤ ਸਿੰਘ ਅਤੇ ਪਾਕਿਸਤਾਨ ਇਵੇਕਟਿਊ ਪ੍ਰਾਪਰਟੀ ਟਰੱਸਟ ਨੇ ਕਿਹਾ ਹੈ ਕਿ ਨਵੀਂ ਬਾਡੀ ਦੇ ਕੋਲ ਸਿਰਫ਼ ਪਰਬੰਧਨ, ਲੇਖਾ-ਜੋਖਾ ਅਤੇ ਜ਼ਮੀਨ ਦੇ ਰਖਰਖਾਵ ਦਾ ਹੀ ਕੰਮ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਧਾਰਮਿਕ ਮਰਿਆਦਾਵਾਂ ਦਾ ਕੰਮ ਪੀ. ਐੱਸ. ਜੀ. ਪੀ. ਸੀ. ਹੀ ਕਰੇਗੀ।

Related Post