ਮਹਿਲਾਵਾਂ ਨੇ ਫਿਰ ਰਚਿਆ ਇਤਿਹਾਸ, ਮਿਲਟਰੀ ਪੁਲਿਸ ਦੀ ਸ਼ੁਰੂਆਤ, ਲੋਕ ਸੇਵਾ 'ਚ ਹੋਵੇਗਾ ਅਹਿਮ ਯੋਗਦਾਨ

By  Jagroop Kaur May 9th 2021 04:38 PM -- Updated: May 9th 2021 04:39 PM

ਭਾਰਤ 'ਚ ਔਰਤਾਂ ਵੱਲੋਂ ਇਕ ਹੋਰ ਇਤਿਹਾਸ ਰਚਿਆ ਗਿਆ ਹੈ , ਜਿਸ ਨਾਲ ਹਰ ਇੱਕ ਦਾ ਸਰ ਹੋਰ ਵੀ ਫ਼ਕਰ ਨਾਲ ਉਚਾ ਹੋਵੇਗਾ , ਦਰਅਸਲ ਦੇਸ਼ ਵਿੱਚ ਹੁਣ ਮਹਿਲਾ ਮਿਲਟਰੀ ਪੁਲਿਸ ਦੀ ਸ਼ੁਰੂਆਤ ਹੋ ਗਈ ਹੈ। ਇਸ ਦੀ ਸ਼ੁਰੂਆਤ ਕਰਦਿਆਂ ਬੀਤੇ ਦਿਨੀਂ ਸ਼ਨੀਵਾਰ ਨੂੰ ਬੈਂਗਲੁਰੂ ਦੇ ਦ੍ਰੋਣਾਚਾਰਿਆ ਪਰੇਡ ਗਰਾਊਂਡ 'ਚ ਕੋਰ ਆੱਫ਼ ਮਿਲਟਰੀ ਪੁਲਿਸ ਸੈਂਟਰ ਐਂਡ ਸਕੂਲ (CMP C&S) ਵੱਲੋਂ ਭਾਰਤੀ ਥਲ ਸੈਨਾ ਦੀ ਮਿਲਟਰੀ ਪੁਲਿਸ ਵਿੱਚ 83 ਮਹਿਲਾ ਫ਼ੌਜੀਆਂ ਦਾ ਪਹਿਲਾ ਬੈਚ ਸ਼ਾਮਲ ਕੀਤਾ ਗਿਆ ਹੈ।First batch of women military police inducted into Indian Army

 Also Read | Amid surge in COVID-19 cases, IPL 2021 postponed

ਉਨ੍ਹਾਂ ਸਾਰੀਆਂ ਮਹਿਲਾ ਫ਼ੌਜੀ ਜਵਾਨਾਂ ਨੂੰ ਉਨ੍ਹਾਂ ਦੀ 61 ਹਫ਼ਤਿਆਂ ਦੀ ਤੀਖਣ ਟ੍ਰੇਨਿੰਗ ਸਫ਼ਲਤਾਪੂਰਬਕ ਮੁਕੰਮਲ ਹੋਣ 'ਤੇ ਸ਼ੁਭ ਇੱਛਾਵਾਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੂੰ ਬੁਨਿਆਦੀ ਮਿਲਟਰੀ ਟ੍ਰੇਨਿੰਗ, ਪ੍ਰੋਵੋਸਟ ਟ੍ਰੇਨਿੰਗ ਦਿੱਤੀ ਗਈ, ਪੁਲਿਸ ਦੀਆਂ ਡਿਊਟੀਆਂ ਬਾਰੇ ਬਾਕਾਇਦਾ ਸਮਝਾਇਆ ਗਿਆ, ਇਹ ਦੱਸਿਆ ਗਿਆ ਕਿ ਜੰਗੀ ਕੈਦੀਆਂ ਨਾਲ ਕਿਵੇਂ ਵਿਵਹਾਰ ਕਰਨਾ ਹੈ, ਬਾਕੀ ਦੀਆਂ ਰਸਮੀ ਡਿਊਟੀਆਂ ਕਿਵੇਂ ਨਿਭਾਉਣੀਆਂ ਹਨ, ਉਨ੍ਹਾਂ ਦਾ ਹੁਨਰ ਵਿਕਾਸ ਕੀਤਾ ਗਿਆ। ਉਨ੍ਹਾਂ ਨੂੰ ਡਰਾਈਵਿੰਗ ਸਿਖਾਈ ਗਈ, ਵਾਹਨਾਂ ਦਾ ਰੱਖ-ਰਖਾਅ ਰੱਖਣਾ ਤੇ ਸਿਗਨਲ ਕਮਿਊਨੀਕੇਸ਼ਨਜ਼ ਦੇ ਗੁਰ ਵੀ ਸਿਖਾਏ ਗਏ।The first batch of women military police recruited: Indian Army - Prag News

Also Read | Coronavirus in India: PM Narendra Modi a ‘super-spreader’ of COVID-19, says IMA Vice President

ਕਮਾਂਡੈਂਟ ਨੇ ਮਹਿਲਾ ਜਵਾਨਾਂ ਨੂੰ ਦਿੱਤੀ ਟ੍ਰੇਨਿੰਗ ਉੱਤੇ ਤਸੱਲੀ ਪ੍ਰਗਟਾਈ ਅਤੇ ਆਖਿਆ ਕਿ ਉਹ ਜ਼ਰੂਰ ਹੀ ਲੋੜੀਂਦੇ ਮਿਆਰਾਂ ਦਾ ਪੂਰਾ ਧਿਆਨ ਰੱਖਣਗੇ ਤੇ ਉਹ ਆਪੋ-ਆਪਣੀਆਂ ਨਵੀਂਆਂ ਯੂਨਿਟਾਂ 'ਚ ਵਧੀਆ ਬਲ ਸਿੱਧ ਹੋਣਗੀਆਂ। ਉਨ੍ਹਾਂ ਨੂੰ ਦੇਸ਼ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। ਕਮਾਂਡੈਂਟ ਨੇ ਫ਼ੌਜ ਦੇ ਰਾਸ਼ਟਰ ਪ੍ਰਤੀ ਸਮਰਪਣ, ਨਿਆਂਪੁਰਨਤਾ ਤੇ ਨਿਸ਼ਕਾਮ ਸੇਵਾ ਦੇ ਗੁਣਾਂ ਨੂੰ ਉਜਾਗਰ ਕੀਤਾ। ਇਹ ਮਹਿਲਾ ਫ਼ੌਜੀ ਜਵਾਨਾਂ ਵੀ ਮਿਲਟਰੀ ਪੁਲਿਸ ਦੇ ਆਮ ਜਵਾਨਾਂ ਵਾਂਗ ਹੀ ਕੰਮ ਕਰਨਗੀਆਂ।

ਜ਼ਿਕਰਯੋਗ ਹੈ ਕਿ ਕੋਵਿਡ-19 ਦੀਆਂ ਪਾਬੰਦੀਆਂ ਦੇ ਚੱਲਦਿਆਂ ਇਸ ਅਟੈਸਟੇਸ਼ਨ ਪਰੇਡ ਦੀ ਕੋਈ ਬਹੁਤਾ ਚਰਚਾ ਮੀਡੀਆ 'ਚ ਨਹੀਂ ਹੋ ਸਕੀ। CMP C&S ਦੇ ਕਮਾਂਡੈਂਟ ਨੇ ਪਰੇਡ ਦਾ ਨਿਰੀਖਣ ਕੀਤਾ ਤੇ ਨਵੀਂਆਂ ਮਹਿਲਾ ਫ਼ੌਜੀ ਜਵਾਨਾਂ ਨੂੰ ਉਨ੍ਹਾਂ ਦੀ ਵਧੀਆ ਪਰੇਡ ਲਈ ਮੁਬਾਰਕਬਾਦ ਦਿੱਤੀ।

Related Post