Omicron ਵੈਰੀਐਂਟ ਨਾਲ ਬ੍ਰਿਟੇਨ 'ਚ ਪਹਿਲੀ ਮੌਤ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੀਤੀ ਪੁਸ਼ਟੀ

By  Shanker Badra December 13th 2021 06:59 PM

ਬ੍ਰਿਟੇਨ : ਟੇਨ ਵਿੱਚ ਓਮੀਕਰੋਨ ਦਾ ਖਤਰਾ ਵੱਡੇ ਪੱਧਰ 'ਤੇ ਮੰਡਰਾ ਰਿਹਾ ਹੈ। ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੈਰੀਐਂਟ ਨਾਲ ਸੰਕਰਮਿਤ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਵਿਅਕਤੀ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੈਰੀਐਂਟ ਤੋਂ ਪੀੜਤ ਸੀ। ਬ੍ਰਿਟੇਨ ਦੇ ਪੀਐਮ ਬੋਰਿਸ ਜਾਨਸਨ ਨੇ ਓਮੀਕਰੋਨ ਤੋਂ ਪੀੜਤ ਮਰੀਜ਼ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਓਮੀਕਰੋਨ ਤੋਂ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। [caption id="attachment_558021" align="aligncenter" width="300"] Omicron ਵੈਰੀਐਂਟ ਨਾਲ ਬ੍ਰਿਟੇਨ 'ਚ ਪਹਿਲੀ ਮੌਤ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੀਤੀ ਪੁਸ਼ਟੀ[/caption] ਸ਼ਨੀਵਾਰ ਨੂੰ ਬ੍ਰਿਟੇਨ ਵਿੱਚ 54,073 ਨਵੇਂ ਕੇਸਾਂ ਦੀ ਘੋਸ਼ਣਾ ਕੀਤੀ ਗਈ, ਜਿਸ ਵਿੱਚ ਓਮੀਕਰੋਨ ਦੇ 633 ਸ਼ਾਮਲ ਹਨ। ਹਾਲਾਂਕਿ, ਓਮੀਕਰੋਨ ਦੇ ਕੇਸਾਂ ਦੀ ਅਸਲ ਗਿਣਤੀ ਬਹੁਤ ਜ਼ਿਆਦਾ ਹੋਣ ਦਾ ਅਨੁਮਾਨ ਹੈ। ਖੋਜਕਰਤਾਵਾਂ 'ਚੋਂ ਇਕ ਨਿਕ ਡੇਵਿਸ ਨੇ ਕਿਹਾ ਕਿ ਓਮਿਕਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਕਾਫੀ ਚਿੰਤਾਜਨਕ ਹੈ। ਵਿਗਿਆਨੀਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਰਤਮਾਨ ਵਿੱਚ ਬ੍ਰਿਟੇਨ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਹਰ 2 ਤੋਂ 4 ਦਿਨਾਂ ਵਿੱਚ ਦੁੱਗਣੀ ਹੋ ਰਹੀ ਹੈ। [caption id="attachment_558022" align="aligncenter" width="300"] Omicron ਵੈਰੀਐਂਟ ਨਾਲ ਬ੍ਰਿਟੇਨ 'ਚ ਪਹਿਲੀ ਮੌਤ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੀਤੀ ਪੁਸ਼ਟੀ[/caption] ਪੱਛਮੀ ਲੰਡਨ ਵਿੱਚ ਪੈਡਿੰਗਟਨ ਨੇੜੇ ਇੱਕ ਟੀਕਾਕਰਨ ਕਲੀਨਿਕ ਦਾ ਦੌਰਾ ਕਰਨ ਗਏ ਬੋਰਿਸ ਜੌਨਸਨ ਨੇ ਕਿਹਾ ਕਿ ਕੋਵਿਡ -19 ਦੇ ਓਮੀਕਰੋਨ ਰੂਪ ਨਾਲ ਸੰਕਰਮਿਤ ਇੱਕ ਮਰੀਜ਼ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਕਿਹਾ, ''ਅਫਸੋਸ ਦੀ ਗੱਲ ਹੈ ਕਿ ਓਮੀਕਰੋਨ ਕਾਰਨ ਲੋਕ ਹਸਪਤਾਲਾਂ 'ਚ ਦਾਖਲ ਹੋ ਰਹੇ ਹਨ ਅਤੇ ਅਫਸੋਸ ਦੀ ਗੱਲ ਹੈ ਕਿ ਓਮੀਕਰੋਨ ਨਾਲ ਪੀੜਤ ਇਕ ਮਰੀਜ਼ ਦੀ ਮੌਤ ਹੋ ਗਈ ਹੈ। [caption id="attachment_558023" align="aligncenter" width="300"] Omicron ਵੈਰੀਐਂਟ ਨਾਲ ਬ੍ਰਿਟੇਨ 'ਚ ਪਹਿਲੀ ਮੌਤ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੀਤੀ ਪੁਸ਼ਟੀ[/caption] ਉਨ੍ਹਾਂ ਕਿਹਾ ਕਿ ਮੇਰਾ ਖਿਆਲ ਹੈ ਕਿ ਜੇਕਰ ਅਸੀਂ ਇਹ ਸੋਚ ਰਹੇ ਹਾਂ ਕਿ ਇਹ ਵਾਇਰਸ ਹਲਕਾ ਹੈ, ਖਤਰਨਾਕ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਵਿਚਾਰ ਨੂੰ ਫਿਲਹਾਲ ਛੱਡ ਦੇਣਾ ਚਾਹੀਦਾ ਹੈ ਅਤੇ ਇਸ ਵਾਇਰਸ ਦੀ ਤੇਜ਼ੀ ਨਾਲ ਫੈਲਣ ਦੀ ਗਤੀ ਨੂੰ ਪਛਾਣਨਾ ਚਾਹੀਦਾ ਹੈ। ਇਹ ਲੋਕਾਂ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸਦੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਾਰੇ ਪੂਰੀ ਵੈਕਸੀਨ ਲਈਏ। [caption id="attachment_558024" align="aligncenter" width="286"] Omicron ਵੈਰੀਐਂਟ ਨਾਲ ਬ੍ਰਿਟੇਨ 'ਚ ਪਹਿਲੀ ਮੌਤ, ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੀਤੀ ਪੁਸ਼ਟੀ[/caption] ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਓਮੀਕਰੋਨ ਵੈਰੀਐਂਟਸ ਦੀ ਖਤਰਨਾਕ ਲਹਿਰ ਦਾ ਮੁਕਾਬਲਾ ਕਰਨ ਲਈ ਇੱਕ ਉਤਸ਼ਾਹੀ ਕੋਵਿਡ ਬੂਸਟਰ ਸ਼ਾਟ ਪ੍ਰੋਗਰਾਮ ਲਾਂਚ ਕੀਤਾ ਹੈ। ਇਸ ਵੇਰੀਐਂਟ ਦੇ ਫੈਲਣ ਦੀ ਦਰ ਬਹੁਤ ਜ਼ਿਆਦਾ ਹੈ। ਦੱਸ ਦੇਈਏ ਕਿ ਬ੍ਰਿਟੇਨ 'ਚ ਜਿਸ ਤਰ੍ਹਾਂ ਓਮੀਕਰੋਨ ਦੇ ਮਾਮਲੇ ਵੱਧ ਰਹੇ ਹਨ, ਉਸ ਨੂੰ ਦੇਖਦੇ ਹੋਏ ਬ੍ਰਿਟੇਨ ਨੇ ਫਿਰ ਤੋਂ ਘਰ ਤੋਂ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਬ੍ਰਿਟੇਨ ਦੇ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਜਾਣ ਲਈ ਵੈਕਸੀਨ ਪਾਸਪੋਰਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। -PTCNews

Related Post