ਇਸ ਪਹਿਲੇ ਸੂਬੇ ਨੇ ਕੀਤੀ US election 2020 ਦੀ ਵੋਟਾਂ ਦੀ ਸ਼ੁਰੂਆਤ

By  Jagroop Kaur November 3rd 2020 03:27 PM

Hampshire : ਅੱਜ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਰਾਸ਼ਟਰਪਤੀ ਦੀ ਚੋਣ ਲਈ ਇਸ ਵਾਰ ਮੁਕਾਬਲਾ ਰੀਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਈਡੇਨ ਵਿਚਕਾਰ ਹੈ। ਅਮਰੀਕਾ ਵਿਚ ਵੋਟਾਂ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਸ਼ਾਮ 4-4.30 ਵਜੇ ਪੈਣੀਆਂ ਸ਼ੁਰੂ ਹੋਣਗੀਆਂ। ਅਜਿਹਾ ਇਸ ਲਈ ਕਿਉਂਕਿ ਭਾਰਤ ਤੇ ਅਮਰੀਕਾ ਵਿਚਕਾਰ 10-11 ਘੰਟਿਆਂ ਦਾ ਫਰਕ ਹੈ।ਹਾਲਾਂਕਿ ਇੱਥੋਂ ਦੇ ਸੂਬੇ ਨਿਊ hampshire ਦੇ ਕਸਬਿਆਂ ਡਿਕਸਵਿਲੇ ਨੌਚ ਅਤੇ ਮਿਲਸਫੀਲਡ ਵਿਚ ਪਹਿਲੀ ਵੋਟ ਪੈ ਗਈ ਹੈ।First Vote in Hampshire First Vote in Hampshireਇਕ ਨਿਜੀ ਖਬਰ ਏਜੰਸੀ ਮੁਤਾਬਕ ਅੱਜ ਅੱਧੀ ਰਾਤ ਦੇ ਮਤਦਾਨ ਦੀ ਸ਼ੁਰੂਆਤ ਵੋਟਰਾਂ ਨੇ ਅਮਰੀਕੀ ਰਾਸ਼ਟਰਪਤੀ ਤੇ ਨਿਊ hampshire ਦੇ ਰਾਜਪਾਲ ਅਤੇ ਸੰਘੀ ਤੇ ਸੂਬਾ ਵਿਧਾਨ ਸਭਾ ਸੀਟਾਂ ਲਈ ਆਪਣੇ ਉਮੀਦਵਾਰ ਚੁਣਨ ਲਈ ਕੀਤੀ ਹੈ। ਅਮਰੀਕਾ 'ਚ ਹੋਣ ਵਾਲੀਆਂ ਚੋਣਾਂ ਸਵੇਰੇ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਹੋਣੀਆਂ ਹਨ। ਹੋਰ ਪੜ੍ਹੋ :http://ਪਹਿਲਾਂ ਕੀਤੀ ਪਾਵਨ ਸਰੂਪਾਂ ਦੀ ‘ਬੇਅਦਬੀ’ ਫਿਰ ਕੀਤਾ ਪੁਲਿਸ ਨੂੰ ਸੂਚਿਤ ਅਮਰੀਕਾ ਦੇ ਸਾਰੇ 50 ਸੂਬਿਆਂ ਵਿਚ ਇਕੋ ਵਾਰ ਵੋਟਿੰਗ ਹੋਣੀ ਹੈ। ਇਸ ਦੌਰਾਨ ਤਕਰੀਬਨ 24 ਕਰੋੜ ਲੋਕ ਇਸ ਵਾਰ ਆਪਣਾ ਰਾਸ਼ਟਰਪਤੀ ਚੁਣਨਗੇ। ਹਾਲਾਂਕਿ ਵੱਡੀ ਗਿਣਤੀ ਵਿਚ ਵੋਟਰ ਪਹਿਲਾਂ ਹੀ ਅਰਲੀ ਵੋਟਿੰਗ ਤਹਿਤ ਵੋਟਾਂ ਪਾ ਚੁੱਕੇ ਹਨ।ਦਸਣਯੋਗ ਹੈ ਕਿ ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਦੀ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਹੈ। ਉਨ੍ਹਾਂ ਦੀ ਸਫਲਤਾ ਲਈ ਭਾਰਤ ਦੇ ਤਾਮਿਲਨਾਡੂ ਉਨਾਂਹ ਦੇ ਜ਼ਿਲ੍ਹੇ ਵਿਚ ਸਫਲਤਾ ਲਈ ਪ੍ਰਾਰਥਨਾਵਾਂ ਹੋ ਰਹੀਆਂ ਹਨ ਕਿਉਂਕਿ ਉਨ੍ਹਾਂ ਦੇ ਨਾਨਕੇ ਇਸ ਤੋਂ ਹਨ । ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਲਗਭਗ 9.2 ਮਿਲੀਅਨ ਵੋਟਰ ਆਪਣੀ ਵੋਟ ਦੀ ਵਰਤੋਂ ਕਰ ਚੁੱਕੇ ਹਨ। ਇਸ ਵਾਰ ਚੋਣਾਂ ਦੌਰਾਨ ਦੰਗੇ ਹੋਣ ਦਾ ਵੀ ਖਦਸ਼ਾ ਹੈ ਤੇ ਇਕ ਸਰਵੇ ਮੁਤਾਬਕ ਵੱਡੀ ਗਿਣਤੀ ਵਿਚ ਲੋਕਾਂ ਨੇ ਹਥਿਆਰ ਵੀ ਖਰੀਦੇ ਹਨ।

Related Post