Serum Institute ''ਚ ਲੱਗੀ ਭਿਆਨਕ ਅੱਗ ਨੇ ਲਈ 5 ਲੋਕਾਂ ਦੀ ਜਾਨ, ਰਾਹਤ ਕਾਰਜ ਜਾਰੀ

By  Jagroop Kaur January 21st 2021 07:05 PM

ਪੁਣੇ: ਅੱਜ ਯਾਨੀ ਕਿ ਵੀਰਵਾਰ ਦਾ ਦਿਨ ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਵੇਂ ਪਲਾਂਟ ’ਚ ਵੀਰਵਾਰ ਦੁਪਹਿਰ ਨੂੰ ਅੱਗ ਲੱਗ ਗਈ। ਇਸ ਹਾਦਸੇ ਕਾਰਨ ਉਕਤ ਇਮਾਰਤ ’ਚੋਂ 5 ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। 5 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਪੁਣੇ ਦੇ ਮੇਅਰ ਨੇ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਲੋਕ ਮਰੇ ਹਨ, ਉਹ ਇੰਸਟੀਚਿਊਟ ਦੇ ਕਾਮੇ ਹੀ ਹਨ।

5 workers killed in fire at Serum Institute of India; Covishield production safe | LIVE updates - India News

ਓਧਰ ਮਹਾਰਾਸ਼ਟਰ ਸਰਕਾਰ ਵੀ ਇਸ ਹਾਦਸੇ ਮਗਰੋਂ ਸਰਗਰਮ ਹੋ ਗਈ ਹੈ। ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਅੱਗ ਹੁਣ ਕੰਟਰੋਲ ਵਿਚ ਹੈ। 6 ਲੋਕਾਂ ਨੂੰ ਬਚਾਇਆ ਗਿਆ ਹੈ। ਇਸ ਬਾਬਤ ਮੈਂ ਕਲੈਕਟਰ ਅਤੇ ਨਗਰ ਨਿਗਮ ਕਮਿਸ਼ਨਰ ਨਾਲ ਗੱਲ ਕੀਤੀ ਹੈ।

 

 

ਹੋਰ ਪੜ੍ਹੋ :ਕੋਰੋਨਾ ਵੈਕਸੀਨ ਬਣਾਉਣ ਵਾਲੀ ਸੀਰਮ ਇੰਸਟੀਚਿਊਟ ‘ਚ ਲੱਗੀ ਭਿਆਨਕ ਅੱਗ

ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਵਿਡ ਵੈਕਸੀਨ ਦੀ ਯੂਨਿਟ ਵਿਚ ਅੱਗ ਨਹੀਂ ਲੱਗੀ ਸੀ। ਠਾਕਰੇ ਨੇ ਕਿਹਾ ਕਿ ਇਮਾਰਤ ’ਚ ਵੈਕਸੀਨ ਬਣਦੀ ਸੀ ਪਰ ਇਸ ਦਾ ਕੋਵੀਸ਼ੀਲਡ ਵੈਕਸੀਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਗ ਲੱਗਣ ਦੇ ਕਾਰਨ ਦੀ ਜਾਂਚ ਹੋਵੇਗੀ, ਇਸ ਤੋ ਬਾਅਦ ਸਾਫ ਹੋਵੇਗਾ ਕਿ ਅੱਗ ਕਿਵੇਂ ਲੱਗੀ।

5 killed in fire at Punes Serum Institute's Manjri plant | Hindustan Times

ਅੱਗ ਬੁਝਾਊ ਦਸਤੇ ਦੇ ਚੀਫ਼ ਅਫ਼ਸਰ ਨੇ ਕਿਹਾ ਕਿ ਦੁਪਹਿਰ ਕਰੀਬ 2.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅਸੀਂ ਮੌਕੇ ’ਤੇ ਅੱਗ ਬੁਝਾਉਣ ’ਚ ਜੁੱਟ ਗਏ। ਸਥਿਤੀ ’ਤੇ ਕੰਟਰੋਲ ਪਾਉਣ ਤੋਂ ਬਾਅਦ ਅਸੀਂ ਇਮਾਰਤ ਦੀ 5ਵੀਂ ਮੰਜਿਲ ’ਤੇ 5 ਲਾਸ਼ਾਂ ਬਰਾਮਦ ਕੀਤੀਆਂ ਹਨ, ਅਤੇ ਰਾਹਤ ਕਾਰਜ ਅਜੇ ਵੀ ਜਾਰੀ ਹੈ |COVID-19 vaccination: First Covishield consignment leaves Serum Institute,  to be sent to 13 locations - Health News , Firstpost

ਜ਼ਿਕਰਯੋਗ ਹੈ ਕਿ ਅੱਗ ਬੁਝਾਉਣ ਲਈ 10 ਦੇ ਕਰੀਬ ਅੱਗ ਬੁਝਾਉਣ ਵਾਲੇ ਟੈਂਡਰ ਮੌਕੇ ਤੇ ਪਹੁੰਚ ਗਏ। ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਹਨ।

Related Post